ਡਿਗ ਮੰਡੀ : ਸੂਬੇ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋਈ। ਇਸ ਦੇ ਕਾਰਨ ਸਾਰੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ। ਹਾਲਾਂਕਿ ਇਸ ਬਾਰਸ਼ ਦੇ ਕਾਰਨ ਇਲਾਕਾਂ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਪਰ ਭਾਰੀ ਬਾਰਸ਼ ਦੇ ਕਾਰਨ ਪਰੇਸ਼ਾਨੀ ਵੀ ਬਹੁਤ ਹੋ ਰਹੀ ਹੈ। ਸਿਰਸਾ ਦੇ ਡਿੰਗ ਮੰਡੀ 'ਚ ਬਾਰਸ਼ ਦੇ ਕਾਰਨ ਅੰਡਰਪਾਸ 'ਚ ਪਾਣੀ ਭਰ ਗਿਆ। ਇਸ ਵਿਚ 30 ਯਾਤਰੀਆਂ ਨਾਲ ਭਰੀ ਬਸ ਫੱਸ ਗਈ। ਆਸਪਾਸ ਦੇ ਲੋਕਾਂ ਨੇ ਬਸ 'ਚ ਸਵਾਰ ਯਾਤਰੀਆਂ ਨੂੰ ਅੱਗੋਂ ਖਿੜਕੀ ਵਲੋਂ ਬਹੁਤ ਹੀ ਮੁਸ਼ਕਿਲ ਨਾਲ ਡਰਾਈਵਰ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ। ਹੁਣ ਤੱਕ ਕਈ ਜ਼ਿਲਿਆ 'ਚ ਆਮ ਨਾਲੋਂ ਘੱਟ ਬਾਰਸ਼ ਹੋਈ ਹੈ।

ਸੂਬੇ ਦੇ ਪਾਣੀਪਤ, ਸਿਰਸਾ, ਕਰਨਾਲ,ਕੁਰੂਕਸ਼ੇਤਰ, ਅੰਬਾਲਾ ਅਤੇ ਭਿਵਾਨੀ 'ਚ ਬਾਰਸ਼ ਹੋਈ। ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਕੁਲ ਮਿਲਾ ਕੇ ਰਾਹਤ ਵਾਲੀ ਬਾਰਸ਼ ਆਫਤ ਸਾਬਤ ਹੋ ਰਹੀ ਹੈ।
ਲਾਪਤਾ 39 ਭਾਰਤੀਆਂ ਦੇ ਬਾਰੇ ਵਿਚ ਸੀਰੀਆ ਕੋਲ ਕੋਈ ਜਾਣਕਾਰੀ ਨਹੀਂ
NEXT STORY