ਬਰਲਿਨ (ਏ.ਪੀ.)- ਡੈਨਮਾਰਕ ਤੋਂ ਆਸਟਰੀਆ ਜਾ ਰਹੀ ਇੱਕ ਬੱਸ ਉੱਤਰੀ ਜਰਮਨੀ ਵਿੱਚ ਸੜਕ ਤੋਂ ਫਿਸਲ ਕੇ ਪਲਟ ਗਈ। ਇਸ ਹਾਦਸੇ ਵਿੱਚ 20 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 'ਫਲਿਕਸਬਸ' ਦੁਆਰਾ ਚਲਾਈ ਜਾਣ ਵਾਲੀ ਬੱਸ ਸਵੇਰੇ ਤੜਕੇ ਰਵਾਨਾ ਹੋਈ ਅਤੇ ਬਰਲਿਨ ਤੋਂ ਲਗਭਗ 140 ਕਿਲੋਮੀਟਰ ਉੱਤਰ ਵਿੱਚ ਰੋਬੇਲ ਸ਼ਹਿਰ ਵੱਲ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੇ ਗੁਆਂਢੀ ਦੇਸ਼ 'ਚ ਲੱਗੇ ਭੂਚਾਲ ਦੇ 60 ਝਟਕੇ, ਲੋਕਾਂ 'ਚ ਦਹਿਸ਼ਤ

ਫਲਿਕਸਬਸ ਅਨੁਸਾਰ ਕੋਪਨਹੇਗਨ ਤੋਂ ਵਿਯੇਨਾ ਜਾ ਰਹੀ ਬੱਸ ਵਿੱਚ 53 ਯਾਤਰੀ ਅਤੇ ਦੋ ਡਰਾਈਵਰ ਸਵਾਰ ਸਨ, ਜਿਸ ਵਿੱਚ ਕੁੱਲ 23 ਲੋਕ ਜ਼ਖਮੀ ਹੋ ਗਏ। ਇੱਕ ਗੰਭੀਰ ਜ਼ਖਮੀ ਵਿਅਕਤੀ ਨੂੰ ਕੱਢਣ ਲਈ ਬਚਾਅ ਕਰਮਚਾਰੀਆਂ ਨੂੰ ਲਗਭਗ ਦੋ ਘੰਟੇ ਲੱਗੇ। ਪੁਲਸ ਨੇ ਕਿਹਾ ਕਿ ਐਮਰਜੈਂਸੀ ਸੇਵਾ ਅਤੇ ਫਾਇਰ ਬ੍ਰਿਗੇਡ ਵਾਹਨ ਤਾਇਨਾਤ ਕੀਤੇ ਗਏ ਹਨ ਅਤੇ ਜ਼ਖਮੀਆਂ ਨੂੰ ਲਿਜਾਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਡਾਕਟਰ ਮਾਂ ਨੇ ਰਚੀ ਭਿਆਨਕ ਸਾਜ਼ਿਸ਼, ਬੇਰਹਿਮੀ ਨਾਲ ਮਾਰ'ਤੀ ਮਾਸੂਮ ਤੇ ਫਿਰ...
NEXT STORY