ਅਮੇਠੀ—ਕੈਬਨਿਟ ਮੰਤਰੀ ਸਮ੍ਰਿਤੀ ਈਰਾਨੀ ਦੇ ਨਜ਼ਦੀਕੀ ਸਹਿਯੋਗੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਦੀ ਹੱਤਿਆ ਮਾਮਲੇ 'ਚ ਪੁਲਸ ਨੇ ਅੱਜ ਨਾਮਜ਼ਦ ਦੋਸ਼ੀ ਵਸੀਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਵਸੀਮ ਨੂੰ ਇੱਕ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਸੁਰਿੰਦਰ ਸਿੰਘ ਹੱਤਿਆਕਾਂਡ 'ਚ ਸ਼ਾਮਲ ਪਹਿਲਾਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਚੌਥੇ ਦੋਸ਼ੀ ਗੋਲੂ ਸਿੰਘ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਪੁੱਛ-ਗਿੱਛ ਕਰਨ ਲਈ ਪੁਲਸ ਨੇ ਹਿਰਾਸਤ 'ਚ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਸੀਮ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਤਲਕਾਂਡ ਨਾਲ ਜੁੜੇ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
ਸੁਰਿੰਦਰ ਸਿੰਘ ਹੱਤਿਆਕਾਂਡ 'ਚ ਪੁਲਸ ਨੂੰ ਕਈ ਅਹਿਮ ਸੁਰਾਗ ਵੀ ਮਿਲੇ ਹਨ। ਪੁਲਸ ਨੇ ਹੱਤਿਆ 'ਚ ਸ਼ਾਮਲ ਇੱਕ ਦੋਸ਼ੀ ਦੇ ਕੋਲੋ ਖੂਨ ਨਾਲ ਭਿੱਜਿਆ ਤੌਲੀਆਂ ਅਤੇ ਦੇਸੀ ਪਿਸਤੌਲ ਵੀ ਬਰਾਮਦ ਕੀਤੀ ਹੈ। ਅਮੇਠੀ ਦੇ ਐੱਸ. ਪੀ. ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਚ ਇੱਕ ਬੀ. ਡੀ. ਸੀ. ਮੈਂਬਰ ਰਾਮਚੰਦਰ ਹੈ। ਉਹ ਕਿਸੇ ਵੀ ਪਾਰਟੀ ਤੋਂ ਨਹੀਂ ਬਲਕਿ ਆਜ਼ਾਦ ਉਮੀਦਵਾਰ ਚੋਣ ਲੜਦਾ ਹੈ। ਇਸ ਹੱਤਿਆ ਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਕੁਝ ਲੈਣ ਦੇਣ ਨਹੀਂ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਸੀਤਾਰਮਨ ਨੂੰ ਮਿਲੀ ਦੇਸ਼ ਦੇ ਖਜ਼ਾਨੇ ਦੀ ਚਾਬੀ, ਬਣੀ ਪਹਿਲੀ ਮਹਿਲਾ ਵਿੱਤ ਮੰਤਰੀ
NEXT STORY