ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕਾਰਵਾਈ ਕਰਦੇ ਹੋਏ 11 ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸੰਵਿਧਾਨ ਦੀ ਧਾਰਾ-311 (2) (C) ਦੇ ਤਹਿਤ ਇਹ ਕਾਰਵਾਈ ਕੀਤੀ ਹੈ। ਅੱਤਵਾਦੀ ਸਲਾਹੁੱਦੀਨ ਦੇ ਦੋ ਬੇਟਿਆਂ ਨੂੰ ਵੀ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਸੂਤਰਾਂ ਦੇ ਅਨੁਸਾਰ, ਬਰਖਾਸਤ ਕੀਤੇ ਗਏ 11 ਕਰਮਚਾਰੀਆਂ ਵਿੱਚੋਂ 4 ਅਨੰਤਨਾਗ ਤੋਂ, 3 ਬਡਗਾਮ ਤੋਂ, ਸ਼੍ਰੀਨਗਰ, ਪੁਲਵਾਮਾ ਅਤੇ ਕੁਪਵਾੜਾ ਤੋਂ ਇੱਕ-ਇੱਕ ਹਨ। ਇਨ੍ਹਾਂ ਵਿਚੋਂ 4 ਸਿੱਖਿਆ ਵਿਭਾਗ ਵਿੱਚ, 2 ਜੰਮੂ-ਕਸ਼ਮੀਰ ਪੁਲਸ ਵਿੱਚ ਅਤੇ 1-1 ਖੇਤੀਬਾੜੀ, ਕੌਸ਼ਲ ਵਿਕਾਸ, ਬਿਜਲੀ, ਐੱਸ.ਕੇ.ਆਈ.ਐੱਮ.ਐੱਸ. ਅਤੇ ਸਿਹਤ ਵਿਭਾਗਾਂ ਵਿੱਚ ਤਾਇਨਾਤ ਸਨ।
ਅਨੰਤਨਾਗ ਜ਼ਿਲ੍ਹੇ ਦੇ ਦੋ ਅਧਿਆਪਕ ਜਮਾਤ-ਇਸਲਾਮੀ (ਜੇ.ਈ.ਆਈ.) ਅਤੇ ਦੁਖਤਾਰਨ-ਏ-ਮਿੱਲਤ (ਡੀ.ਈ.ਐੱਮ.) ਦੀ ਵਿਚਾਰਧਾਰਾ ਦਾ ਸਮਰਥਨ ਕਰਣ ਅਤੇ ਪ੍ਰਚਾਰ ਕਰਣ ਸਮੇਤ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਪੁਲਸ ਦੇ ਦੋ ਕਾਂਸਟੇਬਲ ਵੀ ਸ਼ਾਮਲ ਹਨ, ਜਿਨ੍ਹਾਂ 'ਤੇ ਇਲਜ਼ਾਮ ਹੈ ਕਿ ਪੁਲਸ ਵਿਭਾਗ ਦੇ ਅੰਦਰੋਂ ਅੱਤਵਾਦ ਦਾ ਸਮਰਥਨ ਕੀਤਾ ਅਤੇ ਅੱਤਵਾਦੀਆਂ ਨੂੰ ਆਂਤਰਿਕ ਜਾਣਕਾਰੀ ਅਤੇ ਮਦਦ ਵੀ ਪ੍ਰਦਾਨ ਕੀਤੀ ਹੈ। ਇੱਕ ਕਾਂਸਟੇਬਲ ਅਬਦੁਲ ਰਾਸ਼ਿਦ ਸ਼ਿਗਨ ਨੇ ਖੁਦ ਸੁਰੱਖਿਆ ਬਲਾਂ 'ਤੇ ਹਮਲੇ ਕੀਤੇ ਹਨ।
ਅੱਤਵਾਦੀ ਕੁਨੈਕਸ਼ਨ ਵਾਲੇ ਇੱਕ ਹੋਰ ਸਰਕਾਰੀ ਕਰਮਚਾਰੀ ਨਾਜ ਮੁਹੰਮਦ 'ਤੇ ਕਾਰਵਾਈ ਕੀਤੀ ਗਈ ਹੈ। ਉਹ ਹੁਣ ਤੱਕ ਸਿਹਤ ਵਿਭਾਗ ਵਿੱਚ ਤਾਇਨਾਤ ਸੀ। ਜਾਂਚ ਵਿੱਚ ਪਾਇਆ ਗਿਆ ਹੈ ਕਿ ਉਹ ਹਿਜ਼ਬੁਲ ਦਾ ਗ੍ਰਾਉਂਡ ਵਰਕਰ ਸੀ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਰਿਹਾ ਹੈ। ਉਸ 'ਤੇ ਆਪਣੇ ਘਰ ਦੋ ਅੱਤਵਾਦੀਆਂ ਨੂੰ ਸ਼ਰਣ ਦੇਣ ਦਾ ਵੀ ਇਲਜ਼ਾਮ ਲੱਗਾ ਹੈ।
ਬਿਜਲੀ ਵਿਭਾਗ ਵਿੱਚ ਇੰਸਪੈਕਟਰ ਸ਼ਾਹੀਨ ਅਹਿਮਦ ਲੋਨ ਨੂੰ ਹਿਜ਼ਬੁਲ ਮੁਜਾਹਿਦੀਨ ਲਈ ਹਥਿਆਰਾਂ ਦੀ ਤਸਕਰੀ ਅਤੇ ਟ੍ਰਾਂਸਪੋਰਟ ਵਿੱਚ ਸ਼ਾਮਲ ਪਾਇਆ ਗਿਆ। ਉਹ ਪਿਛਲੇ ਸਾਲ ਜਨਵਰੀ ਵਿੱਚ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਦੋ ਅੱਤਵਾਦੀਆਂ ਨਾਲ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਲੈ ਜਾਂਦੇ ਹੋਏ ਪਾਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਹਰਿਕੋਟਾ ਪੁਲਾੜ ਕੇਂਦਰ 'ਚ ਇਸਰੋ ਦੀ ਪ੍ਰੀਖਣ ਗਤੀਵਿਧੀ ਮੁੜ ਹੋਈ ਸ਼ੁਰੂ
NEXT STORY