ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਤੇ ਅਭਿਨੇਤਾ ਸੋਹਮ ਚੱਕਰਵਰਤੀ ਨੂੰ ਲੈ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਵੀ ਅਦਾਕਾਰਾ ਕੰਗਨਾ ਰਣੌਤ ਵਾਂਗ 'ਥੱਪੜ ਸਕੈਂਡਲ' ਨਾਲ ਜੁੜੀ ਹੋਈ ਹੈ।
ਰੈਸਟੋਰੈਂਟ ਮਾਲਕ ਤੋਂ ਮੰਗੀ ਮੁਆਫ਼ੀ
ਦਰਅਸਲ, ਸੋਹਮ ਚੱਕਰਵਰਤੀ ਨੇ TMC ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨਾਲ ਦੁਰਵਿਵਹਾਰ ਕਰਨ ਲਈ ਇੱਕ ਰੈਸਟੋਰੈਂਟ ਮਾਲਕ ਨੂੰ ਜਨਤਕ ਤੌਰ 'ਤੇ ਥੱਪੜ ਮਾਰਿਆ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਰੈਸਟੋਰੈਂਟ ਦੇ ਮਾਲਕ ਅਨੀਸੁਲ ਆਲਮ ਅਤੇ ਸੋਹਮ ਚੱਕਰਵਰਤੀ ਨੇ ਟੈਕਨੋ ਸਿਟੀ ਪੁਲਸ ਸਟੇਸ਼ਨ 'ਚ ਇਕ-ਦੂਜੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ, ਸੋਹਮ ਚੱਕਰਵਰਤੀ ਨੇ ਬਾਅਦ 'ਚ ਰੈਸਟੋਰੈਂਟ ਮਾਲਕ ਨੂੰ ਥੱਪੜ ਮਾਰਨ ਲਈ ਮੁਆਫ਼ੀ ਮੰਗ ਲਈ। ਉਨ੍ਹਾਂ ਕਿਹਾ ਕਿ ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਨੂੰ ਉਸ ਸਮੇਂ ਗੁੱਸਾ ਆ ਗਿਆ।
ਜਾਣੋ ਕਿਉਂ ਮਾਰਿਆ ਥੱਪੜ
ਦੱਸਿਆ ਜਾ ਰਿਹਾ ਹੈ ਕਿ ਨਿਊ ਟਾਊਨ 'ਚ ਰੈਸਟੋਰੈਂਟ ਦੇ ਸਾਹਮਣੇ ਕਾਰਾਂ ਦੀ ਪਾਰਕਿੰਗ ਨੂੰ ਲੈ ਕੇ ਸੋਹਮ ਚੱਕਰਵਰਤੀ ਅਤੇ ਉਸ ਦੇ ਆਦਮੀਆਂ ਅਤੇ ਰੈਸਟੋਰੈਂਟ ਮਾਲਕ ਵਿਚਾਲੇ ਝਗੜਾ ਹੋ ਗਿਆ ਸੀ। ਬਹਿਸ ਦੌਰਾਨ ਸੋਹਮ ਚੱਕਰਵਰਤੀ ਨੇ ਰੈਸਟੋਰੈਂਟ ਮਾਲਕ 'ਤੇ ਹਮਲਾ ਕਰ ਦਿੱਤਾ। ਸੋਹਮ ਚੱਕਰਵਰਤੀ ਦੀ ਪੰਚਿੰਗ ਦਾ ਵੀਡੀਓ ਵਾਇਰਲ ਹੋਇਆ ਹੈ।
ਰੈਸਟੋਰੈਂਟ ਦੇ ਮਾਲਕ ਨੇ ਕੀਤਾ ਦਾਅਵਾ
ਰੈਸਟੋਰੈਂਟ ਦੇ ਮਾਲਕ ਨੇ ਦਾਅਵਾ ਕੀਤਾ ਕਿ ਉਸ ਨੇ ਸ਼ਨੀਵਾਰ ਦੇਰ ਸ਼ਾਮ ਆਪਣੇ ਰੈਸਟੋਰੈਂਟ ਦੇ ਇੱਕ ਹਿੱਸੇ 'ਚ 'ਮੁਫ਼ਤ' ਸ਼ੂਟਿੰਗ ਦੀ ਇਜਾਜ਼ਤ ਦਿੱਤੀ ਸੀ। ਅਨੀਸੁਲ ਆਲਮ ਨੇ ਦੱਸਿਆ ਕਿ ਸੋਹਮ ਚੱਕਰਵਰਤੀ ਅਤੇ ਉਸ ਦੇ ਬੰਦਿਆਂ ਦੀਆਂ ਕਾਰਾਂ ਪੂਰੀ ਪਾਰਕਿੰਗ 'ਚ ਖੜ੍ਹੀਆਂ ਸਨ। ਮੇਰੇ ਸਟਾਫ਼ ਨੇ ਉਸ ਦੇ ਆਦਮੀਆਂ ਨੂੰ ਆਪਣੀਆਂ ਕਾਰਾਂ ਲਿਜਾਣ ਲਈ ਕਿਹਾ ਕਿਉਂਕਿ ਹੋਰ ਗਾਹਕ ਆਪਣੀਆਂ ਕਾਰਾਂ ਪਾਰਕ ਕਰਨ ਦੇ ਯੋਗ ਨਹੀਂ ਸਨ। ਅਭਿਨੇਤਾ ਦੇ ਬੰਦਿਆਂ ਨੇ ਉਸ ਨੂੰ ਦੱਸਿਆ ਕਿ ਉਹ ਇੱਕ ਵਿਧਾਇਕ ਹੈ ਅਤੇ ਟੀ. ਐੱਮ. ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦਾ ਬਹੁਤ ਕਰੀਬੀ ਦੋਸਤ ਹੈ।
ਅਨੀਸੁਲ ਆਲਮ ਦਾ ਗੰਭੀਰ ਦੋਸ਼
ਅਨੀਸੁਲ ਆਲਮ ਨੇ ਦੋਸ਼ ਲਾਇਆ ਕਿ ਉਸ ਨੇ ਕਿਹਾ ਕਿ ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ, ਭਾਵੇਂ ਉਹ ਨਰਿੰਦਰ ਮੋਦੀ ਹੋਵੇ ਜਾਂ ਅਭਿਸ਼ੇਕ ਬੈਨਰਜੀ। ਉਦੋਂ ਅਚਾਨਕ ਸੋਹਮ ਚੱਕਰਵਰਤੀ ਆਇਆ ਅਤੇ ਮੇਰੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਢਿੱਡ 'ਚ ਲੱਤ ਮਾਰ ਦਿੱਤੀ। ਦੱਸ ਦੇਈਏ ਕਿ ਸੋਹਮ ਚੱਕਰਵਰਤੀ ਨੇ ਰੈਸਟੋਰੈਂਟ ਮਾਲਕ ਨੂੰ ਥੱਪੜ ਮਾਰਨ ਦੀ ਗੱਲ ਕਬੂਲੀ ਹੈ। ਵਿਧਾਇਕ ਬਣੇ ਅਦਾਕਾਰ ਨੇ ਕਿਹਾ ਕਿ ਅਸੀਂ ਛੱਤ 'ਤੇ ਸ਼ੂਟਿੰਗ ਕਰ ਰਹੇ ਸੀ। ਉਸੇ ਸਮੇਂ ਮੈਂ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਇਸ ਤੋਂ ਬਾਅਦ ਮੈਂ ਆਪਣੇ ਸੁਰੱਖਿਆ ਗਾਰਡ ਅਤੇ ਹੋਟਲ ਸਟਾਫ ਨੂੰ ਪੁਲਸ ਨਾਲ ਝਗੜਾ ਕਰਦੇ ਦੇਖਿਆ। ਮੈਂ ਹੈਰਾਨ ਸੀ ਕਿ ਪੁਲਸ ਵਾਲੇ ਕਿਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਕਿ ਅਸੀਂ ਕਿਸੇ ਅਭਿਸ਼ੇਕ ਬੈਨਰਜੀ ਨੂੰ ਨਹੀਂ ਜਾਣਦੇ ਅਤੇ ਨਾ ਹੀ ਕਿਸੇ ਵਿਧਾਇਕ ਨੂੰ ਜਾਣਦੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ
NEXT STORY