ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਆਪਣੇ ਪਤੀ ਅਤੇ ਰੀਅਲ ਅਸਟੇਟ ਏਜੰਟ ਦਾ ਕਤਲ ਕਰਨ ਦੇ ਦੋਸ਼ ਵਿੱਚ ਉਸਦੀ ਪਤਨੀ ਅਤੇ ਸੱਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 37 ਸਾਲਾ ਰੀਅਲ ਅਸਟੇਟ ਏਜੰਟ ਦੀ ਲਾਸ਼ ਕੁਝ ਦਿਨ ਪਹਿਲਾਂ ਬੀਜੀਐੱਸ ਲੇਆਊਟ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਨੇੜੇ ਮਿਲੀ ਸੀ।
ਪੁਲਸ ਨੇ ਦੱਸਿਆ ਕਿ ਪਤਨੀ ਯਸ਼ਸਵਿਨੀ (19) ਅਤੇ ਉਸ ਦੀ ਮਾਂ ਹੇਮਾ ਬਾਈ (37) ਨੂੰ ਸੋਮਵਾਰ ਨੂੰ ਉਸ ਦੇ ਪਤੀ ਲੋਕਨਾਥ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਿੰਘ ਦੀ 22 ਮਾਰਚ ਨੂੰ ਸੋਲਾਦੇਵਨਹੱਲੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਅਨੁਸਾਰ ਯਸ਼ਸਵਿਨੀ ਨੇ ਕੁਝ ਮਹੀਨੇ ਪਹਿਲਾਂ ਆਪਣੇ ਮਾਪਿਆਂ ਦੀ ਮਰਜ਼ੀ ਖ਼ਿਲਾਫ਼ ਸਿੰਘ ਨਾਲ ਲਵ ਮੈਰਿਜ ਕੀਤੀ ਸੀ।
ਇਹ ਵੀ ਪੜ੍ਹੋ : ਤਾਮਿਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਯਸ਼ਸਵਿਨੀ ਨੂੰ ਬਾਅਦ ਵਿਚ ਪਤਾ ਲੱਗਾ ਕਿ ਸਿੰਘ ਦਾ ਵਿਆਹ ਤੋਂ ਬਾਹਰ ਦਾ ਵੀ ਸਬੰਧ ਸੀ ਅਤੇ ਇਸ ਕਾਰਨ ਦੋਵਾਂ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਇਸ ਤੋਂ ਬਾਅਦ ਉਹ ਵਾਪਸ ਆਪਣੇ ਪੇਕੇ ਘਰ ਚਲੀ ਗਈ। ਸਿੰਘ ਨੇ ਕਥਿਤ ਤੌਰ 'ਤੇ ਉਸ ਨੂੰ ਘਰ ਵਾਪਸ ਜਾਣ ਲਈ ਦਬਾਅ ਪਾਇਆ ਅਤੇ ਇਸ ਮੁੱਦੇ 'ਤੇ ਉਸ ਦੇ ਮਾਪਿਆਂ ਨੂੰ ਵੀ ਤੰਗ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਿੰਘ ਨੇ ਆਪਣੀ ਪਤਨੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਹ ਵਾਪਸ ਨਾ ਆਈ ਤਾਂ ਉਹ ਉਸਦੀ ਮਾਂ ਨੂੰ ਚੁੱਕ ਕੇ ਲੈ ਜਾਵੇਗਾ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯਸ਼ਸਵਿਨੀ ਨੇ ਆਪਣੇ ਪਤੀ ਨੂੰ ਬੇਹੋਸ਼ ਕਰਨ ਲਈ ਉਸ ਦੇ ਖਾਣੇ 'ਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ। ਜਦੋਂ ਉਹ ਬੇਹੋਸ਼ ਹੋਣ ਲੱਗਾ ਤਾਂ ਯਸ਼ਸਵਿਨੀ ਦੀ ਮਾਂ ਨੇ ਕਥਿਤ ਤੌਰ 'ਤੇ ਉਸ ਦੀ ਗਰਦਨ ਦੇ ਖੱਬੇ ਪਾਸੇ ਚਾਕੂ ਨਾਲ ਦੋ-ਤਿੰਨ ਵਾਰ ਕੀਤੇ। ਕਤਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਇੱਕ ਰਾਹਗੀਰ ਨੇ ਪਿੰਡ ਬਿਲੀਜਾਜੀ ਦੇ ਬੀਜੀਐੱਸ ਲੇਆਊਟ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਕੋਲ ਸਿੰਘ ਦੀ ਲਾਸ਼ ਦੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰਾ ਰਾਨਿਆ ਰਾਓ ਦਾ ਵੱਡਾ ਕਬੂਲਨਾਮਾ, ਹਵਾਲਾ ਪੈਸੇ ਨਾਲ ਸੋਨਾ ਖਰੀਦਣ ਦੀ ਗੱਲ ਕਬੂਲੀ
NEXT STORY