ਇੰਟਰਨੈਸ਼ਨਲ ਡੈਸਕ : ਅਹਿਮਦਾਬਾਦ ਵਿੱਚ ਪਿਛਲੇ ਸਾਲ (ਜੂਨ 2025) ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬੋਇੰਗ 787 ਡਰੀਮਲਾਈਨਰ ਜਹਾਜ਼ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਅਮਰੀਕਾ ਸਥਿਤ ਹਵਾਬਾਜ਼ੀ ਸੁਰੱਖਿਆ ਗਰੁੱਪ 'ਫਾਊਂਡੇਸ਼ਨ ਫਾਰ ਐਵੀਏਸ਼ਨ ਸੇਫਟੀ' (FAS) ਨੇ ਦਾਅਵਾ ਕੀਤਾ ਹੈ ਕਿ ਇਸ ਜਹਾਜ਼ ਵਿੱਚ ਹਾਦਸੇ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ ਗੰਭੀਰ ਤਕਨੀਕੀ ਨੁਕਸ ਚੱਲ ਰਹੇ ਸਨ।
ਇਹ ਵੀ ਪੜ੍ਹੋ: ਸੀਟ ਬੈਲਟ ਬੰਨਣ ਤੋਂ ਪਹਿਲਾਂ ਹੀ ਆ ਜਾਂਦੀ ਹੈ ਮੰਜ਼ਿਲ ! ਇਹ ਹੈ ਦੁਨੀਆ ਦੀ ਸਭ ਤੋਂ 'ਤੇਜ਼' ਫਲਾਈਟ
11 ਸਾਲਾਂ ਤੋਂ ਸਨ ਖ਼ਰਾਬੀਆਂ:
FAS ਨੇ ਅਮਰੀਕੀ ਸੈਨੇਟ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਰਜਿਸਟ੍ਰੇਸ਼ਨ ਨੰਬਰ VT-ANB ਵਾਲਾ ਇਹ ਜਹਾਜ਼ 2014 ਵਿੱਚ ਏਅਰ ਇੰਡੀਆ ਦੇ ਬੇੜੇ ਵਿੱਚ ਸ਼ਾਮਲ ਹੋਣ ਦੇ ਪਹਿਲੇ ਦਿਨ ਤੋਂ ਹੀ ਤਕਨੀਕੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਰਹਿ ਰਹੇ ਪ੍ਰਵਾਸੀਆਂ ਲਈ ਵੱਡੀ ਖ਼ਬਰ: ਟਰੰਪ ਨੇ ਦੱਸਿਆ ਕੌਣ ਨਿਸ਼ਾਨੇ 'ਤੇ ਤੇ ਕਿਸ ਨੂੰ ਮਿਲੇਗੀ ਰਾਹਤ
ਗੰਭੀਰ ਤਕਨੀਕੀ ਨੁਕਸ:
ਰਿਪੋਰਟ ਮੁਤਾਬਕ ਜਹਾਜ਼ ਵਿੱਚ ਇਲੈਕਟ੍ਰਾਨਿਕ ਅਤੇ ਸਾਫਟਵੇਅਰ ਗਲਿਚ, ਸਰਕਟ ਬ੍ਰੇਕਰ ਦਾ ਵਾਰ-ਵਾਰ ਟ੍ਰਿਪ ਹੋਣਾ, ਤਾਰਾਂ ਦਾ ਨੁਕਸਾਨ ਅਤੇ ਸ਼ਾਰਟ ਸਰਕਟ ਵਰਗੀਆਂ 2000 ਤੋਂ ਵੱਧ ਸਿਸਟਮ ਫੇਲ੍ਹ ਹੋਣ ਦੀਆਂ ਰਿਪੋਰਟਾਂ ਦਰਜ ਸਨ।
ਇਹ ਵੀ ਪੜ੍ਹੋ: 20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ ਜਾਵੇਗੀ ਦੁਨੀਆ?
2022 ਵਿੱਚ ਲੱਗੀ ਸੀ ਅੱਗ:
ਦਾਅਵਾ ਕੀਤਾ ਗਿਆ ਹੈ ਕਿ ਜਨਵਰੀ 2022 ਵਿੱਚ ਇਸ ਜਹਾਜ਼ ਦੇ ਪਾਵਰ ਪੈਨਲ ਵਿੱਚ ਅੱਗ ਲੱਗ ਗਈ ਸੀ, ਜਿਸ ਕਾਰਨ ਪੂਰਾ ਪੈਨਲ ਬਦਲਣਾ ਪਿਆ ਸੀ। ਇਸ ਤੋਂ ਇਲਾਵਾ ਲੈਂਡਿੰਗ ਗੀਅਰ ਸਿਸਟਮ ਵਿੱਚ ਵੀ ਕਈ ਵਾਰ ਨੁਕਸ ਪਾਇਆ ਗਿਆ ਸੀ।
ਇਹ ਵੀ ਪੜ੍ਹੋ: ਹਵਾ 'ਚ ਉੱਡਣ ਲੱਗਣਗੀਆਂ ਕਾਰਾਂ ਤੇ ਘਰ ! ਧਰਤੀ 'ਤੇ ਬੇਹੱਦ ਭਾਰੀ '7 ਸਕਿੰਟ', ਜਾਣੋ ਪੂਰਾ ਮਾਮਲਾ
ਪਾਇਲਟਾਂ ਦੀ ਗਲਤੀ ਜਾਂ ਮਸ਼ੀਨੀ ਖ਼ਰਾਬੀ?:
ਜਿੱਥੇ ਸ਼ੁਰੂਆਤੀ ਜਾਂਚ ਵਿੱਚ ਫਿਊਲ ਸਵਿੱਚਾਂ ਨੂੰ ਲੈ ਕੇ ਪਾਇਲਟਾਂ ਦੀ ਸੰਭਾਵਿਤ ਗਲਤੀ ਵੱਲ ਇਸ਼ਾਰਾ ਕੀਤਾ ਗਿਆ ਸੀ, ਉੱਥੇ ਹੀ FAS ਦਾ ਕਹਿਣਾ ਹੈ ਕਿ ਅਸਲ ਕਾਰਨ ਜਹਾਜ਼ ਦੇ ਨਿਰਮਾਣ ਅਤੇ ਮੇਨਟੇਨੈਂਸ ਵਿੱਚ ਰਹਿ ਗਈਆਂ ਕਮੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚੋਂ 26 ਲੱਖ ਪ੍ਰਵਾਸੀ ਡਿਪੋਰਟ ! ਟਰੰਪ ਨੇ ਪਹਿਲੇ ਸਾਲ ਦੇ ਰਿਪੋਰਟ ਕਾਰਡ 'ਚ ਗਿਣਵਾਈਆਂ ਉਪਲਬਧੀਆਂ
ਹਾਦਸੇ ਦਾ ਪਿਛੋਕੜ
ਜ਼ਿਕਰਯੋਗ ਹੈ ਕਿ 12 ਜੂਨ 2025 ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI171 ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਈ ਸੀ। ਇਸ ਦਰਦਨਾਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 240 ਤੋਂ ਵੱਧ ਲੋਕਾਂ ਅਤੇ ਜ਼ਮੀਨ 'ਤੇ ਮੌਜੂਦ ਲੋਕਾਂ ਸਮੇਤ ਕੁੱਲ 260 ਵਿਅਕਤੀਆਂ ਦੀ ਮੌਤ ਹੋ ਗਈ ਸੀ। ਵਿਸ਼ਵਾਸ ਕੁਮਾਰ ਰਮੇਸ਼ ਇਸ ਹਾਦਸੇ ਵਿੱਚ ਬਚਣ ਵਾਲਾ ਇਕਲੌਤਾ ਸ਼ਖਸ ਸੀ।
ਇਹ ਵੀ ਪੜ੍ਹੋ: ਟਰੰਪ ਦਾ 90ਵੀਂ ਵਾਰ ਦਾਅਵਾ: 'ਮੈਂ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਰੁਕਵਾ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਈ'
ਬੋਇੰਗ ਅਤੇ ਸਰਕਾਰ ਦਾ ਪੱਖ
ਫਿਲਹਾਲ ਬੋਇੰਗ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਭਾਰਤ ਦੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਅੰਤਿਮ ਰਿਪੋਰਟ ਦੀ ਉਡੀਕ ਕਰ ਰਹੇ ਹਨ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀ ਇਸ ਤਾਜ਼ਾ ਰਿਪੋਰਟ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'84 ਸਿੱਖ ਵਿਰੋਧੀ ਦੰਗੇ ਮਾਮਲੇ 'ਚ ਸੱਜਣ ਕੁਮਾਰ ਬਰੀ, ਅਦਾਲਤ ਨੇ ਸੁਣਾਇਆ ਫੈਸਲਾ
NEXT STORY