ਅਹਿਮਦਾਬਾਦ— ਵਿਸ਼ਵ ਹਿੰਦੂ ਪਰਿਸ਼ਦ (ਵੀ.ਐੈੱਚ.ਪੀ.) 'ਚ ਆਪਣੇ ਖਾਸ ਰਾਘਵ ਰੈਡੀ ਨੂੰ ਹਾਰਨ ਤੋਂ ਬਾਅਦ ਗੁੱਸੇ 'ਚ ਪ੍ਰਵੀਨ ਤੋਗੜੀਆ ਅਹਿਮਦਾਬਾਦ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠ ਗਏ ਹਨ। ਮੰਚ 'ਤੇ ਉਨ੍ਹਾਂ ਨਾਲ ਸੈਕੜਿਆਂ ਦੀ ਗਿਣਤੀ 'ਚ ਸਾਧੂ ਸੰਤ ਵੀ ਬੈਠੇ ਹਨ। ਹਿੰਦੂ ਹੀ ਅੱਗੇ ਬੈਨਰ ਦੇ ਸਾਹਮਣੇ ਭੁੱਖ ਹੜਤਾਲ 'ਚ ਬੈਠੇ ਹਨ। ਪ੍ਰਵੀਨ ਤੋਗੜੀਆ ਨੇ ਕਿਹਾ ਹੈ ਕਿ ਹਿੰਦੂ, ਕਿਸਾਨ, ਯੂਥ, ਮਹਿਲਾ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹਰ ਲੜਾਈ ਲੜਨ ਨੂੰ ਤਿਆਰ ਹਨ।
ਜ਼ਿਕਰਯੋਗ ਹੈ ਕਿ ਰਾਘਵ ਰੈਡੀ ਦੇ ਹਾਰਨ ਤੋਂ ਬਾਅਦ ਕੇਂਦਰ ਸਰਕਾਰ 'ਤੇ ਬਹੁਤ ਵੱਡਾ ਹਮਲਾ ਕਰਦੇ ਹੋਏ ਤੋਗੜੀਆ ਨੇ ਕਿਹਾ ਹੈ ਕਿ ਸੱਤਾ ਦੇ ਮਦਮਸਤਾਂ ਨੇ ਸੱਚ ਅਤੇ ਧਰਮ ਨੂੰ ਦਬਾਇਆ ਹੈ। ਉਨ੍ਹਾਂ ਨੇ ਕਿਹਾ ਹੈ, ''ਜਿਵੇਂ ਉਹ ਹੁਣ ਤੱਕ ਉਨ੍ਹਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੇ ਰਹੇ ਹਨ, ਉਸੇ ਤਰ੍ਹਾਂ ਹੀ ਉਨ੍ਹਾਂ ਦਾ ਸਾਥ ਦੇਣ। ਅਸੀਂ ਹੀ ਸੰਸਦ 'ਚ ਕਾਨੂੰਨ ਬਣਾ ਕੇ ਰਾਮ ਮੰਦਰ ਬਣਾਵਾਂਗੇ। ਇਸ ਨਾਲ ਹੀ ਗਊ ਹੱਤਿਆ ਬੰਦੀ ਕਾਨੂੰਨ, ਕਸ਼ਮੀਰ ਦੇ ਹਿੰਦੂਆਂ ਨੂੰ ਕਸ਼ਮੀਰ 'ਚ ਵਸਾਵਾਂਗੇ ਅਤੇ ਕਿਸਾਨਾਂ ਨੂੰ ਸੀ-2 ਮੁਆਵਜਾ ਵੀ ਦਿਵਾਇਆ ਜਾਵੇਗਾ।'' ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਫਸਲ ਦਾ ਮੁਆਵਜਾ ਜਦੋਂ ਚੁਣਾਵੀ ਜੁਲਮਾ ਬਣਾ ਕੇ ਰਹਿ ਜਾਓਗੇ, ਬਲਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਦੇਣਾ ਹੋਵੇਗਾ।''
ਕਿਸਾਨਾਂ ਲਈ ਖੁਸ਼ਖਬਰੀ; ਇਸ ਸਾਲ ਖੂਬ ਵਰ੍ਹਨਗੇ ਬੱਦਲ
NEXT STORY