ਨਵੀਂ ਦਿੱਲੀ— ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਨੇ ਆਈ. ਐੱਨ. ਆਈ. ਦੇ ਪੋਸਟ ਗਰੈਜੂਏਟ ਦੇ ਕੋਰਸਾਂ ਲਈ 8 ਮਈ ਨੂੰ ਆਯੋਜਿਤ ਆਈ. ਐੱਨ. ਆਈ-ਸੀ. ਈ. ਟੀ. ਪੀ. ਜੀ 2021 ਪ੍ਰਵੇਸ਼ ਪ੍ਰੀਖਿਆ ਆਉਣ ਵਾਲੀ ਜੁਲਾਈ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਏਮਜ਼ ਨੇ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੇ ਮੌਜੂਦਾ ਹਲਾਤਾਂ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਹੈ। ਸਰਕਾਰੀ ਆਦੇਸ਼ ਮੁਤਾਬਕ ਪ੍ਰੀਖਿਆ ਲਈ ਸੋਧੀ ਹੋਈ ਤਾਰੀਖ਼ ਬਾਅਦ ’ਚ ਐਲਾਨ ਕੀਤੀ ਜਾਵੇਗੀ।
ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਕੇਸਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ, ਜਿਸ ਕਾਰਨ ਖ਼ਤਰਾ ਵੱਧ ਗਿਆ ਹੈ। ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਜਿੱਥੇ ਸਕੂਲ ਬੰਦ ਹਨ, ਉੱਥੇ ਹੀ ਪ੍ਰੀਖਿਆਵਾਂ ਵੀ ਰੱਦ ਜਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ’ਚ ਵੀ ਕੋਰੋਨਾ ਦਾ ਖ਼ਤਰਾ ਬੇਹੱਦ ਗੰਭੀਰ ਬਣਿਆ ਹੋਇਆ ਹੈ। ਇੱਥੇ ਵੱਧਦੇ ਕੋਰੋਨਾ ਕੇਸਾਂ ਕਾਰਨ 26 ਅਪ੍ਰੈਲ ਤੱਕ ਲਾਕਡਾਊਨ ਲੱਗਾ ਹੋਇਆ ਹੈ। ਦਿੱਲੀ ’ਚ ਕੋਰੋਨਾ ਕੇਸਾਂ ਦਾ ਅੰਕੜਾ 9.56 ਲੱਖ ਦੇ ਪਾਰ ਹੋ ਗਿਆ ਹੈ। ਇਕ ਦਿਨ ’ਚ 25 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ।
ਕੋਰੋਨਾ ਆਫ਼ਤ: ਸਿੰਗਾਪੁਰ ਅਤੇ UAE ਤੋਂ ਆਕਸੀਜਨ ਟੈਂਕਰ ਆਯਾਤ ਕਰਨ ਦੀ ਤਿਆਰੀ 'ਚ ਭਾਰਤ
NEXT STORY