ਨਵੀਂ ਦਿੱਲੀ (ਏਜੰਸੀ): ਆਬੂ ਧਾਬੀ ਤੋਂ ਕਾਲੀਕਟ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ ਟੇਕ-ਆਫ ਦੇ ਤੁਰੰਤ ਬਾਅਦ ਇੱਕ ਇੰਜਣ ਵਿੱਚ ਅੱਗ ਲੱਗਣ ਕਾਰਨ ਵਾਪਸ ਆਬੂ ਧਾਬੀ ਹਵਾਈ ਅੱਡੇ 'ਤੇ ਆ ਗਈ। ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਪਾਕਿ 'ਚ ਟਰੱਕ ਤੇ ਬੱਸ ਦੀ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ, 18 ਲੋਕਾਂ ਦੀ ਮੌਤ
ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਡੀ.ਜੀ.ਸੀ.ਏ. ਮੁਤਾਬਕ ਜਦੋਂ ਫਲਾਈਟ ਨੇ ਉਡਾਣ ਭਰੀ ਤਾਂ ਉਸ ਵਿਚ 184 ਯਾਤਰੀ ਸਵਾਰ ਸਨ। ਏਅਰ ਇੰਡੀਆ ਐਕਸਪ੍ਰੈਸ ਨੇ ਮੁਤਾਬਕ, "ਉਡਾਣ ਭਰਨ ਅਤੇ 1,000 ਫੁੱਟ 'ਤੇ ਚੜ੍ਹਨ ਤੋਂ ਤੁਰੰਤ ਬਾਅਦ, ਪਾਇਲਟ ਨੇ ਇੱਕ ਇੰਜਣ ਵਿੱਚ ਅੱਗ ਦਾ ਪਤਾ ਲਗਾਇਆ ਅਤੇ ਆਬੂ ਧਾਬੀ ਹਵਾਈ ਅੱਡੇ 'ਤੇ ਵਾਪਸ ਜਾਣ ਦਾ ਫ਼ੈਸਲਾ ਕੀਤਾ।"
ਇਹ ਵੀ ਪੜ੍ਹੋ: ਰਿਸ਼ੀ ਸੁਨਕ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ 100 ਦਿਨ ਕੀਤੇ ਪੂਰੇ, ਜਨਤਾ ਨਾਲ ਕੀਤਾ ਨਵਾਂ ਵਾਅਦਾ
ਰਾਮ ਜਨਮਭੂਮੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 10 ਵਜੇ ਤੱਕ ਦਾ ਦਿੱਤਾ ਸਮਾਂ
NEXT STORY