ਨੈਸ਼ਨਲ ਡੈਸਕ- ਏਅਰ ਇੰਡੀਆ ਦਾ ਪਾਇਲਟ ਜ਼ਿਊਰਿਖ-ਦਿੱਲੀ ਉਡਾਣ ਤੋਂ ਠੀਕ ਪਹਿਲਾਂ ਅਲਕੋਹਲ ਟੈਸਟ ਵਿਚ ਫੇਲ ਪਾਇਆ ਗਿਆ। ਏਅਰਲਾਈਨ ਨੇ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ।
ਏਅਰ ਇੰਡੀਆ ਅਨੁਸਾਰ ਪਾਇਲਟ ਨੂੰ 6 ਸਤੰਬਰ, 2026 ਨੂੰ ਜ਼ਿਊਰਿਖ-ਦਿੱਲੀ ਫਲਾਈਟ ਤੋਂ ਪਹਿਲਾਂ ਅਲਕੋਹਲ ਟੈਸਟ ਵਿਚ ਫੇਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਏਅਰਲਾਈਨ ਦਾ ਇਕ ਹੋਰ ਪਾਇਲਟ ਫੂਕੇਟ-ਦਿੱਲੀ ਫਲਾਈਟ ਤੋਂ ਬਾਅਦ ਮੈਰੀਜੁਆਨਾ (ਗਾਂਜਾ) ਟੈਸਟ ਵਿਚ ਫੇਲ ਹੋ ਗਿਆ ਸੀ।
ਮੁਅੱਤਲ ਕੀਤਾ ਗਿਆ ਪਾਇਲਟ ਇਕ ਫਸਟ ਅਫਸਰ ਸੀ, ਉਸ ਨੂੰ ਜ਼ਿਊਰਿਖ ਏਅਰਪੋਰਟ ’ਤੇ ਟੇਕਆਫ ਤੋਂ ਕੁਝ ਦੇਰ ਪਹਿਲਾਂ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਅਧਿਕਾਰੀਆਂ ਨੇ ਪਾਇਆ ਕਿ ਉਹ ਨਸ਼ੇ ਵਿਚ ਹੈ। ਇਸ ਤੋਂ ਬਾਅਦ ਉਸ ਨੂੰ ਇਕ ਯਾਤਰੀ ਦੇ ਤੌਰ ’ਤੇ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਫਾਈਨਲ ਮੈਡੀਕਲ ਜਾਂਚ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ।
ਮਣੀਪੁਰ ’ਚ 4 ਨਾਗਾ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ, ਮਿਆਂਮਾਰ ਤੋਂ ਆਏ ਸਨ ਮੁਲਜ਼ਮ
NEXT STORY