ਨਵੀਂ ਦਿੱਲੀ (ਏਜੰਸੀ) - ਮਣੀਪੁਰ ਦੇ ਕਾਮਜੋਂਗ ਜ਼ਿਲ੍ਹੇ ’ਚ ਵੀਰਵਾਰ ਰਾਤ 4 ਨਾਗਾ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਸਥਾਨਕ ਲੋਕਾਂ ਨੇ ਇਸ ਘਟਨਾ ਦੇ ਸਬੰਧ ਵਿਚ ਕੁਕੀ ਨੈਸ਼ਨਲ ਆਰਮੀ-ਬਰਮਾ ਦੇ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੁਲਜ਼ਮ ਮਿਆਂਮਾਰ ਤੋਂ ਆਏ ਸਨ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਹਥਿਆਰਬੰਦ ਅੱਤਵਾਦੀਆਂ ਨੇ ਪਿਲੋਂਗ ਨਾਗਾ ਪਿੰਡ ’ਚ ਲੋਕਾਂ ’ਤੇ ਫਾਇਰਿੰਗ ਕੀਤੀ। ਪਿਲੋਂਗ ਨਾਗਾ ਪਿੰਡ ਕਾਮਜੋਂਗ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 35 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ : 25, 26, 27, 28, 29 ਸਤੰਬਰ ਨੂੰ ਪਵੇਗਾ ਭਾਰੀ ਮੀਂਹ! 12 ਤੋਂ ਵੱਧ ਸੂਬਿਆਂ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਮ੍ਰਿਤਕਾਂ ਦੀ ਪਛਾਣ ਫਾਮੀ ਜਾਜੋ, ਨਿੰਗਥੇਮ ਕਾਸਕ, ਬੈਟਰਸਨ ਜਾਜੋ ਤੇ ਵਾਰੇਸ਼ਿਮ ਜਾਜੋ ਵਜੋਂ ਹੋਈ ਹੈ। ਵਾਰੇਸ਼ਿਮ ਜਾਜੋ ਤੇ ਫਾਮੀ ਜਾਜੋ ਪਿਤਾ-ਪੁੱਤਰ ਸਨ। ਚਾਰਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਕਾਮਜੋਂਗ ਜ਼ਿਲਾ ਹੈੱਡਕੁਆਰਟਰ ਲਿਆਂਦੀਆਂ ਗਈਆਂ ਹਨ। ਤਾਂਗਖੁਲ ਨਾਗਾ ਲੋਂਗ ਨੇ ਉਕਤ ਹੱਤਿਆਵਾਂ ਦੀ ਨਿੰਦਾ ਕੀਤੀ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ 24 ਘੰਟਿਆਂ ਦੇ ਐਮਰਜੈਂਸੀ ਬੰਦ ਦਾ ਐਲਾਨ ਕੀਤਾ। ਸਥਾਨਕ ਸੰਗਠਨਾਂ ਅਨੁਸਾਰ ਫਰਵਰੀ ’ਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਇਸ ਸਾਲ ਹੁਣ ਤੱਕ 44 ਵਿਅਕਤੀ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਏ ਓ ਰੱਬਾ! ਓਡਿਸ਼ਾ ਦੇ ਸਰਕਾਰੀ ਸਕੂਲਾਂ ਦੇ ਹੋਸਟਲਾਂ ’ਚ 2 ਸਾਲਾਂ ਦੌਰਾਨ 24 ਕੁੜੀਆਂ ਹੋਈਆਂ ਗਰਭਵਤੀ
NEXT STORY