ਬਾਗਪਤ— ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਚੌਧਰੀ ਅਜੀਤ ਸਿੰਘ ਨੇ ਪੀ.ਐੱਮ. ਨਰਿੰਦਰ ਮੋਦੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਕ ਚੋਣਾਵੀ ਰੈਲੀ 'ਚ ਅਜੀਤ ਸਿੰਘ ਨੇ ਪੀ.ਐੱਮ. ਮੋਦੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਕਦੇ ਸੱਚ ਨਹੀਂ ਬੋਲਦੇ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਇੰਨੇ ਹੁਸ਼ਿਆਰ ਅਤੇ ਸ਼ਾਤਰ ਆਦਮੀ ਹਨ ਕਿ ਜੇਕਰ ਸ਼੍ਰੀਲੰਕਾ ਚੱਲੇ ਜਾਂਦੇ ਤਾਂ ਵਾਪਸ ਆ ਕੇ ਕਹਿੰਦੇ ਕਿ ਰਾਵਣ ਨੂੰ ਮੈਂ ਹੀ ਮਾਰਿਆ ਸੀ, ਕਿਉਂਕਿ ਦੇਸ਼ 'ਚ ਹੋਰ ਕਿਸੇ ਨੇ ਤਾਂ ਕੁਝ ਕੀਤਾ ਹੀ ਨਹੀਂ। ਅਜੀਤ ਸਿੰਘ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ,''ਮੋਦੀ ਝੂਠ ਨਹੀਂ ਬੋਲਦੇ, ਸਿਰਫ ਉਨ੍ਹਾਂ ਨੇ ਅੱਜ ਤੱਕ ਸੱਚ ਨਹੀਂ ਬੋਲਿਆ ਹੈ। ਅਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਸੱਚ ਬੋਲੋ ਪਰ ਮੋਦੀ ਦੇ ਮਾਂ-ਬਾਪ ਨੇ ਨਹੀਂ ਸਿਖਾਇਆ।'' ਇੰਨਾ ਹੀ ਨਹੀਂ ਉਨ੍ਹਾਂ ਨੇ ਪੀ.ਐੱਮ. ਮੋਦੀ ਦੀ ਪਤਨੀ ਨੂੰ ਲੈ ਕੇ ਵੀ ਉਨ੍ਹਾਂ ਦੇ ਨਿੱਜੀ ਜੀਵਨ 'ਤੇ ਹਮਲਾ ਕੀਤਾ। ਅਜੀਤ ਨੇ ਕਿਹਾ ਕਿ ਮੋਦੀ ਨੇ ਆਪਣੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਹੀ ਛੱਡ ਦਿੱਤਾ।
ਸਮਰਿਤੀ ਨੂੰ ਕਿਹਾ ਸੀ ਹੈਲਥੀ ਗਾਂ
ਅਜੀਤ ਸਿੰਘ ਪਹਿਲਾਂ ਵੀ ਅਜਿਹੇ ਬਿਆਨ ਦੇ ਚੁਕੇ ਹਨ। ਇਸ ਤੋਂ ਪਹਿਲਾਂ ਭਾਜਪਾ ਸਰਕਾਰ ਅਤੇ ਨੇਤਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿੱਤਿਯਨਾਥ ਨੂੰ ਗਾਂ-ਵੱਛਾ ਅਤੇ ਸਮਰਿਤੀ ਇਰਾਨੀ ਨੂੰ ਹੈਲਥੀ ਗਾਂ ਦੱਸਿਆ ਸੀ। ਅਜੀਤ ਸਿੰਘ ਅਮਰੋਹਾ ਦੇ ਕੁਆਂਖੇੜਾ ਪਿੰਡ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਪੁੱਜੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਮੋਦੀ ਦੇ ਚੰਗੇ ਦਿਨ ਆਏ ਹਨ, ਜੋ ਦਿਨ 'ਚ 4 ਵਾਰ ਕੱਪੜੇ ਬਦਲਦੇ ਹਨ।
ਲਕਸ਼ਮੀ ਬਾਈ ਨੂੰ ਅੰਗਰੇਜ਼ਾਂ ਨਾਲ ਲੋਹਾ ਲੈਣ ਤੋਂ ਬਾਅਦ ਛੱਡਣੀ ਪਈ ਸੀ ਝਾਂਸੀ
NEXT STORY