ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਭਾਜਪਾ ਦੇ ਮੈਂਬਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ "ਭਾਜਪਾ ਕਿਸੇ ਦੀ ਸਕੀ ਨਹੀਂ ਹੈ" ਅਤੇ ਭਾਜਪਾ ਇੱਕ "ਇਸਤੇਮਾਲੀ" ਪਾਰਟੀ ਹੈ। ਭਾਜਪਾ ਦੀ ਸੂਬਾ ਇਕਾਈ ਦੇ ਬੁਲਾਰੇ ਹਰੀਸ਼ਚੰਦਰ ਸ਼੍ਰੀਵਾਸਤਵ ਨੇ ਯਾਦਵ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਜਿਹੜੇ ਆਪਣੇ ਪਰਿਵਾਰਾਂ ਦੇ ਸਕੇ ਨਹੀਂ ਹੋਏ, ਉਹ ਭਾਜਪਾ ਵਰਕਰਾਂ ਨੂੰ ਸਿੱਖਿਆ ਨਾ ਦੇਣ।
ਪੜ੍ਹੋ ਇਹ ਵੀ - ਕਿਸੇ ਹੋਰ ਜਾਤੀ ਦੇ ਮੁੰਡੇ ਨੂੰ ਪਿਆਰ ਕਰਦੀ ਸੀ ਧੀ, ਪਿਓ ਨੇ ਪਹਿਲਾਂ ਕੀਤਾ ਕਤਲ ਤੇ ਫਿਰ...
ਸਪਾ ਮੁਖੀ ਯਾਦਵ ਨੇ ਐਕਸ 'ਤੇ 49 ਸਕਿੰਡ ਦਾ ਇਕ ਵੀਡੀਓ ਸਾਂਝਾ ਕੀਤਾ, ਜਿਸ ਵਿਚ ਖਾਦ ਲਈ ਕਿਸਾਨ ਕਤਾਰ ਵਿਚ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਕ ਬਜ਼ੁਰਗ ਕਿਸਾਨ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਯਾਦਵ ਨੇ ਕਿਹਾ, 'ਭਾਜਪਾ ਦੇ ਉਹ ਵਰਕਰ ਅਤੇ ਸਮਰਥਕ ਜੋ 'ਅੰਮ੍ਰਿਤਕਾਲ' ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਇਹ ਵੀਡੀਓ ਦੇਖ ਕੇ ਆਪਣੇ ਆਪ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ।" ਉਨ੍ਹਾਂ ਕਿਹਾ, "ਦਰਅਸਲ, ਭਾਜਪਾ ਆਪਣੇ ਭ੍ਰਿਸ਼ਟਾਚਾਰ ਨੂੰ ਛੁਪਾਉਣ ਅਤੇ ਦੁਰਾਚਾਰੀ ਪ੍ਰਚਾਰ ਲਈ ਆਪਣੇ ਮਾਸੂਮ ਸਮਰਥਕਾਂ ਦੀ ਮਾਸੂਮੀਅਤ ਦੀ ਦੁਰਵਰਤੋਂ ਕਰਦੀ ਹੈ।" ਯਾਦਵ ਨੇ ਕਿਹਾ, "ਉਨ੍ਹਾਂ ਪੜ੍ਹੇ-ਲਿਖੇ ਲੋਕਾਂ ਨੂੰ ਇੱਕ ਵਾਰ ਆਪਣੇ ਦਿਲ 'ਤੇ ਹੱਥ ਰੱਖ ਕੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਕਿਵੇਂ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੇ ਉਨ੍ਹਾਂ ਦੇ ਗਿਆਨ ਅਤੇ ਬੁੱਧੀ ਨੂੰ ਫਿਰਕੂ ਰਾਜਨੀਤੀ ਖੁਆ ਕੇ ਬੰਧਕ ਬਣਾ ਲਿਆ ਹੈ।"
ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
ਉਨ੍ਹਾਂ ਕਿਹਾ, "ਭਾਜਪਾ ਅਜਿਹੇ ਲੋਕਾਂ ਨੂੰ ਵੀ ਆਪਣੇ ਝੂਠੇ ਪ੍ਰਚਾਰ ਦੀ ਖੇਤੀ ਵਿਚ, ਨਫ਼ਰਤੀ ਵਟਸਐਪ ਸੁਨੇਹੇ ਅਤੇ ਝੂਠੇ ਸੁਨੇਹੇ ਫੈਲਾਉਣ ਲਈ ਖਾਦ ਵਾਂਗ ਇਸਤੇਮਾਲ ਕਰਦੀ ਹੈ।" ਸਪਾ ਮੁਖੀ ਨੇ ਇਸ ਪੋਸਟ ਵਿੱਚ ਕਿਹਾ, "ਸਭ ਤੋਂ ਪਹਿਲਾਂ ਭਾਜਪਾ ਮੈਂਬਰ ਯਾਦ ਰੱਖਣ ਕਿ 'ਭਾਜਪਾ ਕਿਸੇ ਦੀ ਸਕੀ ਨਹੀਂ ਹੈ' ਅਤੇ ਭਾਜਪਾ 'ਇਸਤੇਮਾਲੀ ਪਾਰਟੀ' ਹੈ। ਭਾਜਪਾ ਇੱਕ ਦਿਨ ਉਨ੍ਹਾਂ ਦਾ ਵੀ ਇਸਤੇਮਾਲ ਕਰਕੇ ਛੱਡ ਦੇਵੇਗੀ, ਫਿਰ ਉਹ ਕਿਸੇ ਜੋਗੇ ਨਹੀਂ ਰਹਿਣਗੇ।" ਉਨ੍ਹਾਂ ਕਿਹਾ, "ਭਾਜਪਾ ਦਾ ਸਾਜ਼ਿਸ਼ ਫਾਰਮੂਲਾ ਹੈ - 'ਪਹਿਲਾਂ ਇਸਤੇਮਾਲ ਕਰੋ, ਫਿਰ ਬਰਬਾਦ ਕਰੋ!' ਭਾਜਪਾ ਜਾਵੇ ਤਾਂ ਖਾਦ ਆਵੇ! ਕਿਸਾਨ ਕਹਿੰਦੇ ਹਨ ਕਿ ਉਹ ਅੱਜ ਦੀ ਭਾਜਪਾ ਨਹੀਂ ਚਾਹੁੰਦੇ।"
ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੜ੍ਹਾਂ ਦੀ ਸਥਿਤੀ ਵਿਚਾਲੇ ਹਰਿਆਣਾ ਨੇ ਖੜ੍ਹੇ ਕੀਤੇ ਹੱਥ ! ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੀਤਾ ਇਨਕਾਰ
NEXT STORY