ਨਵੀਂ ਦਿੱਲੀ/ਜੇਨੇਵਾ (ਯੂ. ਐੱਨ. ਆਈ.)– ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਅਲਕੋਹਲ ’ਤੇ ਕਾਬੂ ਪਾਉਣ ਲਈ ਕੌਮਾਂਤਰੀ ਸਹਿਯੋਗ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ ਅਤੇ ਸਬੰਧਤ ਕੰਪਨੀਆਂ ਨੌਜਵਾਨਾਂ ਤੇ ਨਸ਼ੇ ਦੇ ਆਦੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਦੁਨੀਆ ਦੀ ਨੌਜਵਾਨ ਤੇ ਵਧਦੀ ਆਬਾਦੀ ਵਾਲੇ ਖੇਤਰਾਂ ਅਫਰੀਕਾ ਅਤੇ ਲੈਟਿਨ ਅਮਰੀਕਾ ਨੂੰ ਖਾਸ ਤੌਰ ’ਤੇ ਟੀਚਾ ਬਣਾਇਆ ਜਾ ਰਿਹਾ ਹੈ। ਸ਼ਰਾਬ ਦੀ ਬਾਜ਼ਾਰ ਤਕਨੀਕਾਂ ’ਤੇ ਜਾਰੀ ਇਕ ਨਵੀਂ ਰਿਪੋਰਟ ’ਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪੂਰੀ ਦੁਨੀਆ ’ਚ ਹਰ ਸਾਲ 30 ਲੱਖ ਲੋਕ ਸ਼ਰਾਬ ਦੇ ਹਾਨੀਕਾਰਕ ਇਸਤੇਮਾਲ ਦੇ ਨਤੀਜੇ ਵਜੋਂ ਮਰ ਜਾਂਦੇ ਹਨ।
ਇਹ ਵੀ ਪੜ੍ਹੋ: ਕੈਨੇਡਾ ’ਚ ਵੱਡੇ ਪੱਧਰ ’ਤੇ ਲਟਕੀਆਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ, ਬੈਕਲਾਗ ਵਧ ਕੇ ਹੋਇਆ 20 ਲੱਖ ਤੋਂ ਜ਼ਿਆਦਾ
ਪੂਰੀ ਦੁਨੀਆ ’ਚ ਹਰ ਸਾਲ ਕੁੱਲ ਮੌਤਾਂ ’ਚੋਂ 5 ਫੀਸਦੀ ਮੌਤ ਅਲਕੋਹਲ ਦਾ ਸੇਵਨ ਕਰਨ ਨਾਲ ਹੁੰਦੀ ਹੈ। ਅਲਕੋਹਲ ਨਾਲ ਸਬੰਧਤ ਮੌਤਾਂ ’ਚ ਨੌਜਵਾਨਾਂ ਦਾ ਅਨੁਪਾਤ 13.5 ਫੀਸਦੀ ਹੈ। ਇਨ੍ਹਾਂ ਦੀ ਉਮਰ 20-39 ਸਾਲਾਂ ਦੇ ਵਿਚ ਹੈ। ਇਹ ਮੌਤਾਂ ਕੈਂਸਰ, ਲਿਵਰ ਤੇ ਹੋਰ ਸਰੀਰਕ ਤਕਲੀਫਾਂ ਅਤੇ ਸੜਕ ਹਾਦਸਿਆਂ ਨਾਲ ਹੁੰਦੀਆਂ ਹਨ। ਡਬਲਯੂ. ਐੱਚ. ਓ. ਨੇ ਕਿਹਾ ਕਿ ਅਲਕੋਹਲ ਦੀ ਆਨਲਾਈਨ ਮਾਰਕੀਟਿੰਗ ਤਕਨੀਕਾਂ ਲਈ ਅਸਰਦਾਰ ਰੈਗੂਲੇਟਰੀ ਦੀ ਲੋੜ ਹੈ। ਸ਼ਰਾਬ ਦੀ ਆਨਲਾਈਨ ਮਾਰਕੀਟਿੰਗ ਨੌਜਵਾਨ ਲੋਕਾਂ ਅਤੇ ਹੋਰ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ ਟੀਚਾ ਬਣਾਉਂਦੀ ਹੈ, ਜੋ ਅਕਸਰ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਘੇਬ੍ਰੇਯਸਸ ਨੇ ਕਿਹਾ ਕਿ ਸ਼ਰਾਬ ਨੌਜਵਾਨਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ, ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਖਤਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ’ਤੇ ਕਾਬੂ ਪਾਉਣ ਲਈ ਕੌਮਾਂਤਰੀ ਵਿਵਸਥਾ ਬੇਹੱਦ ਕਮਜ਼ੋਰ ਹੈ।
ਇਹ ਵੀ ਪੜ੍ਹੋ: ਪਾਕਿ PM ਸ਼ਾਹਬਾਜ਼ ਦੀ ਇਮਰਾਨ ਨੂੰ ਚੇਤਾਵਨੀ, ਗ੍ਰਹਿ ਯੁੱਧ ਭੜਕਾਉਣਾ ਬੰਦ ਕਰੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ
100 ਅਮਰੀਕੀ ਫਿਲਮਾਂ ’ਚੋਂ ਅੱਧੀਆਂ ’ਚ ਬ੍ਰਾਂਡਿਡ ਸ਼ਰਾਬ ਦਿਖਾਈ
ਸਾਲ 1996 ਅਤੇ 2015 ਵਿਚਾਲੇ ਬਾਕਸ ਆਫਿਸ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 100 ਅਮਰੀਕੀ ਫਿਲਮਾਂ ਦੇ ਵਿਸ਼ਲੇਸ਼ਣ ਅਨੁਸਾਰ ਉਨ੍ਹਾਂ ’ਚੋਂ ਲਗਭਗ ਅੱਧੀਆਂ ’ਚ ਬ੍ਰਾਂਡਿਡ ਸ਼ਰਾਬ ਦਿਖਾਈ ਗਈ ਸੀ।
ਸ਼ਰਾਬ ਦੇ ਇਸ਼ਤਿਹਾਰ ਨੂੰ ਇੰਟਰਨੈੱਟ ’ਤੇ ਖੁੱਲ੍ਹੀ ਛੋਟ
ਡਬਲਯੂ. ਐੱਚ. ਓ. 2018 ਦੇ ਇਕ ਅਧਿਐਨ ’ਚ ਪਾਇਆ ਗਿਆ ਕਿ ਜ਼ਿਆਦਾਤਰ ਦੇਸ਼ਾਂ ’ਚ ਰਵਾਇਤੀ ਮੀਡੀਆ ’ਚ ਸ਼ਰਾਬ ਦੇ ਇਸ਼ਤਿਹਾਰ ਲਈ ਕਈ ਤਰ੍ਹਾਂ ਦੇ ਨਿਯਮ ਹਨ ਜਦਕਿ ਇੰਟਰਨੈੱਟ ਅਤੇ ਸੋਸ਼ਲ ਮੀਡਆ ’ਤੇ ਇਸ ਲਈ ਕੋਈ ਰੈਗੂਲੇਟਰੀ ਨਹੀਂ ਹੈ।
ਪ੍ਰਤੀਸ਼ਤ ਖਰਚ ਸੋਸ਼ਲ ਮੀਡੀਆ ’ਚ ਆਨਲਾਈਨ ਇਸ਼ਤਿਹਾਰਾਂ ’ਤੇ
ਸਾਲ 2019 ’ਚ ਅਮਰੀਕਾ ’ਚ ਪ੍ਰਮੁੱਖ ਅਲਕੋਹਲ ਕੰਪਨੀਆਂ ਦੇ ਮੀਡੀਆ ਖਰਚ ਦਾ 70 ਫੀਸਦੀ ਤੋਂ ਵੱਧ ਪ੍ਰਚਾਰ, ਉਤਪਾਦ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ’ਚ ਆਨਲਾਈਨ ਇਸ਼ਤਿਹਾਰਾਂ ’ਤੇ ਸੀ।
ਇਹ ਵੀ ਪੜ੍ਹੋ: ਰੂਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ G7 ਦੇਸ਼, ਤੇਲ ਦੇ ਆਯਾਤ 'ਤੇ ਲਗਾਉਣਗੇ ਪੂਰਨ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹਿਮਾਚਲ ਦੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਦਾ ਦਿਹਾਂਤ, ਦਿੱਲੀ ਦੇ ਏਮਜ਼ 'ਚ ਲਏ ਆਖ਼ਰੀ ਸਾਹ
NEXT STORY