ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲ ਲਹਿਰ ਦੇ ਚੋਟੀ ਦੇ ਨੇਤਾ ਅਤੇ ਰੀੜ੍ਹ ਦੀ ਹੱਡੀ ਸੀਪੀਆਈ-ਮਾਓਵਾਦੀ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਰਾਜੂ ਬੁੱਧਵਾਰ ਨੂੰ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੁਆਰਾ ਮਾਰੇ ਗਏ 27 ਖ਼ਤਰਨਾਕ ਨਕਸਲੀਆਂ ਵਿੱਚ ਸ਼ਾਮਲ ਸੀ। ਸ਼ਾਹ ਨੇ ਇਹ ਵੀ ਕਿਹਾ ਕਿ ਨਕਸਲਵਾਦ ਵਿਰੁੱਧ ਭਾਰਤ ਦੀ ਲੜਾਈ ਦੇ ਤਿੰਨ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਜਨਰਲ ਸਕੱਤਰ ਪੱਧਰ ਦੇ ਨੇਤਾ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੋਵੇ। ਗ੍ਰਹਿ ਮੰਤਰੀ ਨੇ ਐਕਸ 'ਤੇ ਕਿਹਾ ਕਿ ਨਕਸਲਵਾਦ ਨੂੰ ਖ਼ਤਮ ਕਰਨ ਦੀ ਲੜਾਈ ਵਿਚ ਇਹ ਇਕ ਇਤਿਹਾਸਕ ਪ੍ਰਾਪਤੀ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਦਾ ਵੱਡਾ ਕਦਮ: ਘਰਾਂ ਦੇ ਬਾਹਰ ਲਗਾਏ ਜਾ ਰਹੇ QR Code, ਜਾਣੋ ਵਜ੍ਹਾ
ਅੱਜ ਛੱਤੀਸਗੜ੍ਹ ਦੇ ਨਾਰਾਇਣਪੁਰ ਵਿਚ ਇਕ ਕਾਰਵਾਈ ਸਾਡੇ ਸੁਰੱਖਿਆ ਬਲਾਂ ਨੇ 27 ਖ਼ਤਰਨਾਕ ਮਾਓਵਾਦੀਆਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਵਿਚ ਸੀਪੀਆਈ-ਮਾਓਵਾਦੀ ਜਨਰਲ ਸਕੱਤਰ, ਚੋਟੀ ਦੇ ਨੇਤਾ ਅਤੇ ਨਕਸਲ ਲਹਿਰ ਦੀ ਰੀੜ੍ਹ ਦੀ ਹੱਡੀ, ਨੰਬਾਲਾ ਕੇਸ਼ਵ ਰਾਓ ਉਰਫ਼ ਬਸਾਵਰਾਜੂ ਵੀ ਸ਼ਾਮਲ ਹੈ। ਇਸ ਵੱਡੀ ਸਫਲਤਾ ਲਈ ਬਹਾਦਰ ਸੁਰੱਖਿਆ ਬਲਾਂ ਅਤੇ ਏਜੰਸੀਆਂ ਦੀ ਪ੍ਰਸ਼ੰਸਾ ਕਰਦੇ ਹੋਏ, ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 'ਆਪ੍ਰੇਸ਼ਨ ਬਲੈਕ ਫੋਰੈਸਟ' ਦੇ ਪੂਰਾ ਹੋਣ ਤੋਂ ਬਾਅਦ ਛੱਤੀਸਗੜ੍ਹ, ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ 54 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 84 ਹੋਰਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਮੋਦੀ ਸਰਕਾਰ 31 ਮਾਰਚ, 2026 ਤੋਂ ਪਹਿਲਾਂ ਨਕਸਲਵਾਦ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।"
ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀਆਂ ਲਈ ਖ਼ਾਸ ਖ਼ਬਰ : 'ਹੁਣ ਕਰ ਸਕਦੇ ਹੋ ਛੁੱਟੀਆਂ...'
ਅਧਿਕਾਰੀਆਂ ਨੇ ਦੱਸਿਆ ਕਿ ਬਸਾਵਰਾਜੂ ਦੀ ਉਮਰ ਲਗਭਗ 70 ਸਾਲ ਸੀ। ਇਹ ਮੁਕਾਬਲਾ ਨਾਰਾਇਣਪੁਰ-ਬੀਜਾਪੁਰ-ਦਾਂਤੇਵਾੜਾ ਜ਼ਿਲ੍ਹਿਆਂ ਦੇ ਤਿਕੋਣੀ ਜੰਕਸ਼ਨ 'ਤੇ ਅਬੂਝਮਾਦ ਦੇ ਸੰਘਣੇ ਜੰਗਲਾਂ ਵਿੱਚ ਹੋਇਆ ਸੀ। ਇਸ ਆਪ੍ਰੇਸ਼ਨ ਵਿੱਚ ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ ਅਤੇ ਕੋਂਡਾਗਾਓਂ ਦੇ ਡੀਆਰਜੀ ਕਰਮਚਾਰੀ ਸ਼ਾਮਲ ਸਨ ਅਤੇ ਇਹ ਦੋ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਹ ਆਪ੍ਰੇਸ਼ਨ ਮਾਓਵਾਦੀਆਂ ਦੀ ਕੇਂਦਰੀ ਕਮੇਟੀ ਅਤੇ ਪੋਲਿਟ ਬਿਊਰੋ ਦੇ ਮੈਂਬਰਾਂ ਦੇ ਨਾਲ-ਨਾਲ ਮਾਡ ਡਿਵੀਜ਼ਨ ਅਤੇ ਪੀਐੱਲਜੀਏ (ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ) ਦੇ ਸੀਨੀਅਰ ਕਾਡਰਾਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਣੀ ਦੀ ਬੋਤਲ 'ਤੇ ਲਿਆ 1 ਰੁਪਏ GST, ਹੁਣ ਮੋੜਨੇ ਪੈਣਗੇ 8,000 ਰੁਪਏ
NEXT STORY