ਮਾਲਦਾ— ਪੱਛਮੀ ਬੰਗਾਲ ਦੇ ਮਾਲਦਾ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰੈਲੀ ਕਰ ਕੇ ਮਮਤਾ ਬੈਨਰਜੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੌਰਾਨ ਅਮਿਤ ਸ਼ਾਹ ਨੇ ਰਥ ਯਾਤਰਾ ਤੋਂ ਲੈ ਕੇ ਰੋਹਿੰਗਿਆ, ਨਾਗਰਿਕਤਾ ਸੋਧ ਬਿੱਲ, ਦੁਰਗਾ ਪੂਜਨ ਵਿਸਰਜਨ ਅਤੇ ਕਈ ਮੁੱਦਿਆਂ 'ਤੇ ਮਮਤਾ ਦੀ ਟੀ.ਐੱਮ.ਸੀ. ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਦੁਰਗਾ ਪੂਜਾ ਵਿਸਰਜਨ ਅਤੇ ਸਰਸਵਤੀ ਪੂਜਾ ਦੀ ਮਨਜ਼ੂਰੀ ਨਹੀਂ ਮਿਲ ਰਹੀ ਹੈ। ਅਮਿਤ ਸ਼ਾਹ ਨੇ ਮਮਤਾ ਦੀ ਵਿਰੋਧੀ ਰੈਲੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਗਠਜੋੜ ਸੈਲਫੀ ਗਠਜੋੜ ਹੈ। ਉਨ੍ਹਾਂ ਨੇ ਕਿਹਾ,''ਮਮਤਾ ਦੀਦੀ ਨੇ ਯੂ.ਪੀ.ਏ. ਦੇ ਲੋਕਾਂ ਨੂੰ ਬਹੁਤ ਪਿਆਰ ਨਾਲ ਬੁਲਾਇਆ ਸੀ। ਯੂ.ਪੀ.ਏ. ਨੇ ਆਪਣੇ ਆਖਰੀ ਸਾਲ ਬੰਗਾਲ ਨੂੰ 5 ਸਾਲ 'ਚ ਇਕ ਲੱਖ 32 ਹਜ਼ਾਰ ਕਰੋੜ ਰੁਪਏ, ਜਦੋਂ ਕਿ ਨਰਿੰਦਰ ਮੋਦੀ ਨੇ 3 ਲੱਖ 95 ਹਜ਼ਾਰ 406 ਕਰੋੜ ਦਿੱਤੇ। ਢਾਈ ਗੁਨਾ ਪੈਸਾ ਵਧ ਅਸੀਂ ਦਿੱਤਾ ਹੈ ਪਰ ਮਮਤਾ ਦੀਦੀ ਨੂੰ ਪੈਸਾ ਘੱਟ ਪੈ ਜਾਂਦਾ ਹੈ। ਅੱਧਾ ਤੁਹਾਡੇ ਲੋਕ ਖਾ ਜਾਂਦੇ ਹਨ, ਅੱਧਾ ਘੁਸਪੈਠੀਏ ਜੋ ਆਏ ਹਨ, ਉਹ ਖਾ ਜਾਂਦੇ ਹਨ। ਬੰਗਾਲ ਦੀ ਜਨਤਾ ਨੂੰ ਕੁਝ ਨਹੀਂ ਮਿਲ ਪਾਉਂਦਾ।''
ਮਮਤਾ ਨੂੰ ਘੁਸਪੈਠੀਏ ਲੱਗਦੇ ਹਨ ਪਿਆਰੇ
ਉਨ੍ਹਾਂ ਨੇ ਅੱਗੇ ਕਿਹਾ,''ਇਕ ਵਾਰ ਭਾਜਪਾ ਦੀ ਸਰਕਾਰ ਨੂੰ ਮੌਕਾ ਦਿਓ, ਇਕ ਵੀ ਘੁਸਪੈਠੀਆ ਬੰਗਾਲ ਦੇ ਅੰਦਰ ਨਹੀਂ ਆ ਸਕਦਾ। ਘੁਸਪੈਠੀਆ ਛੱਡੋ, ਵਿਦੇਸ਼ੀ ਪਰਿੰਦੇ ਨੂੰ ਵੀ ਪੈਰ ਨਹੀਂ ਮਾਰਨ ਦੇਵਾਂਗੇ। ਮਮਤਾ ਦੀਦੀ ਨੂੰ ਘੁਸਪੈਠੀਏ ਬਹੁਤ ਪਿਆਰੇ ਲੱਗਦੇ ਹਨ।'' ਅਮਿਤ ਸ਼ਾਹ ਨੇ ਪੱਛਮੀ ਬੰਗਾਲ ਸਰਕਾਰ ਦੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ,''ਜੋ ਬੰਗਲਾਦੇਸ਼ੀ ਹਨ, ਉਹ ਜਵਾਬ ਚਾਹੁੰਦੇ ਹਨ ਕਿ ਮਮਤਾ ਸਿਟੀਜਨਸ਼ਿਪ ਬਿੱਲ (ਨਾਗਰਿਕਤਾ ਬਿੱਲ) ਦਾ ਸਮਰਥਨ ਕਰੋਗੇ ਜਾਂ ਨਹੀਂ ਅਤੇ ਮੈਨੂੰ ਆਸ ਹੈ ਕਿ ਉਹ ਨਹੀਂ ਕਰੇਗੀ।'' ਅਮਿਤ ਸ਼ਾਹ ਨੇ ਕਿਹਾ ਕਿ ਨਾਗਰਿਕਤਾ ਦਾ ਮਾਮਲਾ ਇਸ ਵਾਰ ਚੋਣਾਂ ਦਾ ਮੁੱਦਾ ਬਣਨ ਵਾਲਾ ਹੈ।
ਕੀ ਪਾਕਿਸਤਾਨ ਜਾ ਕੇ ਕਰੀਏ ਦੁਰਗਾ ਵਿਸਰਜਨ
ਬੰਗਾਲ ਦੇ ਅੰਦਰ ਦੁਰਗਾ ਵਿਸਰਜਨ, ਸਰਸਵਤੀ ਪੂਜਾ ਦੀ ਮਨਜ਼ੂਰੀ ਨਹੀਂ ਹੈ, ਕੀ ਪਾਕਿਸਤਾਨ ਜਾ ਕੇ ਕਰਾਂਗੇ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਨੂੰ ਸੁਭਾਸ਼ ਚੰਦਰ ਬੋਸ ਦੀ ਧਰਤੀ ਦੱਸਿਆ ਅਤੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਭੁਲਾਉਣ 'ਚ ਕੋਈ ਕਸਰ ਨਹੀਂ ਛੱਡੀ ਪਰ ਭਾਜਪਾ ਨੇ ਉਨ੍ਹਾਂ ਦੀ ਦੇਸ਼ਭਗਤੀ, ਉਨ੍ਹਾਂ ਦੇ ਕੰਮ ਨੂੰ ਅਮਰ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ,''ਟੀ.ਐੱਮ.ਸੀ. ਕਤਲ ਕਰਨ ਵਾਲੀ ਸਰਕਾਰ ਹੈ। ਲੋਕਤੰਤਰ ਦਾ ਗਲਾ ਘੁੱਟਣ ਵਾਲੀ ਅਤੇ ਭ੍ਰਿਸ਼ਟਾਚਾਰ ਕਰਵਾਉਣ ਵਾਲੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਟੀ.ਐੱਮ.ਸੀ. ਸ਼ਰਨਾਰਥੀਆਂ ਨੂੰ ਨਾਗਰਿਕ ਨਾ ਬਣਾਉਣ ਵਾਲੀ ਅਤੇ ਘੁਸਪੈਠੀਆਂ ਨੂੰ ਸ਼ਰਨ ਦੇਣ ਵਾਲੀ ਸਰਕਾਰ ਹੈ।
ਰਥ ਯਾਤਰਾ ਨੂੰ ਮਨਜ਼ੂਰੀ ਨਾ ਮਿਲੀ ਤਾਂ ਪੈਦਲ ਜਾਵਾਂਗੇ ਘਰ-ਘਰ
ਰਥ ਯਾਤਰਾ ਦੀ ਮਨਜ਼ੂਰੀ ਨਾ ਮਿਲਣ 'ਤੇ ਅਮਿਤ ਸ਼ਾਹ ਨੇ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਸਾਡੇ ਵਰਕਰ ਰਥ ਯਾਤਰਾ ਦੇ ਅਧੀਨ ਪਿੰਡ-ਪਿੰਡ ਜਾਣ ਵਾਲੇ ਸਨ। ਉਹ ਡਰ ਗਏ, ਉਨ੍ਹਾਂ ਨੂੰ ਲੱਗਾ ਕਿ ਰਥ ਯਾਤਰਾ ਨਿਕਲੀ ਤਾਂ ਉਨ੍ਹਾਂ ਦੀ ਸਰਕਾਰ ਦੀ ਅੰਤਿਮ ਯਾਤਰਾ ਨਿਕਲੇਗੀ, ਇਸ ਲਈ ਮਨਜ਼ੂਰੀ ਨਹੀਂ ਦਿੱਤੀ। ਕੋਈ ਗੱਲ ਨਹੀਂ, ਅਸੀਂ ਵਧ ਮਿਹਨਤ ਕਰਾਂਗੇ, ਜ਼ਿਆਦਾ ਦੌੜਾਂਗੇ, ਵਧ ਪਸੀਨਾ ਵਹਾਉਣਗੇ ਪਰ ਤੁਹਾਨੂੰ ਇੱਥੋਂ ਜ਼ਰੂਰ ਬਾਹਰ ਕੱਢਾਂਗੇ।'' ਰਥ ਯਾਤਰਾ ਨਹੀਂ ਨਿਕਲਣ ਦੇਵੇਗੀ ਤਾਂ ਅਸੀਂ ਰੈਲੀ ਕਰਾਂਗੇ ਅਤੇ ਜੇਕਰ ਰੈਲੀ ਵੀ ਨਹੀਂ ਕਰਨ ਦੇਵੇਗੀ ਤਾਂ ਅਸੀਂ ਪੈਦਲ ਘਰ-ਘਰ ਜਾਵਾਂਗੇ।
ਪੀ.ਐੱਮ. ਬਣਨ ਦੀ ਲੱਗੀ ਹੈ ਲਾਈਨ
ਪੰਚਾਇਤ ਚੋਣਾਂ 'ਚ ਹਿੰਸਾ 'ਤੇ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਚੋਣਾਂ ਤਾਂ ਦੇਸ਼ ਭਰ 'ਚ ਹੁੰਦੀਆਂ ਹਨ ਪਰ ਪੱਛਮੀ ਬੰਗਾਲ ਦੀਆਂ ਪੰਚਾਇਤ ਚੋਣਾਂ 'ਚ 65 ਤੋਂ ਵਧ ਭਾਜਪਾ ਅਤੇ ਹੋਰ ਦਲਾਂ ਦੇ ਨੇਤਾ ਮਾਰੇ ਗਏ, 1300 ਤੋਂ ਵਧ ਜ਼ਖਮੀ ਹੋਏ। ਤ੍ਰਿਣਮੂਲ ਨੇ ਅਜਿਹੀ ਗੁੰਡਾਗਰਦੀ ਕੀਤੀ ਕਿ ਹਾਈ ਕੋਰਟ ਤੱਕ ਨੂੰ ਦਖਲਅੰਦਾਜ਼ੀ ਕਰਨੀ ਪਈ। ਉਨ੍ਹਾਂ ਨੇ ਗਠਜੋੜ 'ਤੇ ਤੰਜ਼ ਕੱਸਦੇ ਹੋਏ ਕਿਹਾ,''23 ਲੋਕ ਜੋ ਬ੍ਰਿਗੇਡ ਗਰਾਊਂਡ 'ਚ ਬੈਠੇ ਸਨ, ਉਨ੍ਹਾਂ 'ਚੋਂ 9 ਤਾਂ ਪ੍ਰਧਾਨ ਮੰਤਰੀ ਬਣਨ ਵਾਲੇ ਸਨ। ਲਾਈਨ ਲੱਗੀ ਹੈ ਲਾਈਨ। ਸਾਡੇ ਇੱਥੇ ਇਕ ਹੀ ਲੀਡਰ ਹੈ, ਸਾਡਾ ਐੱਨ.ਡੀ.ਏ. ਅਤੇ ਇਕ ਨਰਿੰਦਰ ਮੋਦੀ।''
ਸੰਗੀਤ ਦੀ ਜਗ੍ਹਾ ਸੁਣਾਈ ਦਿੰਦੀ ਹੈ ਬੰਬਾਂ ਦੀ ਗੂੰਜ
ਅਮਿਤ ਸ਼ਾਹ ਨੇ ਕਿਹਾ,''ਜਿਸ ਬੰਗਾਲ 'ਚ ਸੰਗੀਤ ਦੀ ਗੂੰਜ ਸੁਣਾਈ ਪੈਂਦੀ ਸੀ, ਉਸੇ ਬੰਗਾਲ 'ਚ ਅੱਜ ਬੰਬ ਦੇ ਧਮਾਕਿਆਂ ਦੀ ਗੂੰਜ ਸੁਣਾਈ ਦਿੰਦੀ ਹੈ। ਆਜ਼ਾਦੀ ਦੇ ਸਮੇਂ ਦੇਸ਼ ਦੇ ਕੁੱਲ ਉਤਪਾਦਨ 'ਚ ਪੱਛਮੀ ਬੰਗਾਲ ਦੀ ਹਿੱਸੇਦਾਰੀ 27 ਫੀਸਦੀ ਸੀ ਅਤੇ ਅੱਜ ਇਹ ਅੰਕੜਾ 3.3 ਫੀਸਦੀ 'ਤੇ ਆ ਗਿਆ ਹੈ।''
ਮਮਤਾ ਨੇ ਬੇਰੋਜ਼ਗਾਰ ਦੀ ਫੌਜ ਖੜ੍ਹੀ ਕੀਤੀ
ਉਨ੍ਹਾਂ ਨੇ ਅੱਗੇ ਕਿਹਾ,''ਪਹਿਲਾਂ ਬੰਗਾਲ 100 'ਚੋਂ 32 ਰੋਜ਼ਗਾਰ ਦਿੰਦਾ ਸੀ, ਅੱਜ 100 'ਚੋਂ 4 ਰੋਜ਼ਗਾਰ ਦਿੰਦਾ ਹੈ। ਮਮਤਾ ਸਰਕਾਰ ਬੇਰੋਜ਼ਗਾਰ ਦੀ ਫੌਜ ਖੜ੍ਹੀ ਕਰ ਰਹੀ ਹੈ।''
ਇਸਰੋ ਨੇ 'ਗਾਜਾ ਤੂਫਾਨ' ਪੀੜਤਾਂ ਲਈ ਖੋਲ੍ਹਿਆ ਦਿਲ, ਦਿੱਤੀ 14 ਲੱਖ ਦੀ ਮਦਦ
NEXT STORY