ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ 2019 ’ਚ ਰੱਦ ਕਰਨ ਨਾਲ ਕਸ਼ਮੀਰ ’ਚ ਵੱਖਵਾਦੀ ਭਾਵਨਾਵਾਂ ਖਤਮ ਹੋ ਗਈਆਂ ਹਨ ਅਤੇ 35 ਸਾਲਾਂ ਦੀ ਹਿੰਸਾ ਤੇ ਅਸ਼ਾਂਤੀ ਤੋਂ ਬਾਅਦ ਵਾਦੀ ਦਾ ਇਕ ਵੀ ਸਥਾਨਕ ਨੌਜਵਾਨ ਹੁਣ ਅੱਤਵਾਦ ’ਚ ਸ਼ਾਮਲ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਈਟਾਨਗਰ ਨੇੜੇ ਬਾਂਦਰਦੇਵਾ ’ਚ ਪੁਲਸ ਸਿਖਲਾਈ ਕੇਂਦਰ ਵਿਖੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਅਰੁਣਾਚਲ ਪ੍ਰਦੇਸ਼ ਪੁਲਸ ਨੂੰ ‘ਰਾਸ਼ਟਰਪਤੀ ਪੁਲਸ ਝੰਡਾ’ ਪ੍ਰਦਾਨ ਕੀਤਾ ਗਿਆ। ਵਿਰੋਧੀ ਪਾਰਟੀਆਂ ਦਾਅਵਾ ਕਰਦੀਆਂ ਸਨ ਕਿ ਹੁਣ ਰੱਦ ਹੋ ਚੁੱਕੀ ਸੰਵਿਧਾਨ ਦੀ ਧਾਰਾ 370 ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਵੀ ਕੀਤੀ ਸੀ। ਸ਼ਾਹ ਨੇ ਕਿਹਾ ਕਿ ਵਾਦੀ ’ਚ ਵਾਪਰੀਆਂ ਘਟਨਾਵਾਂ ਨੇ ਕੁਝ ਹੋਰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਾਦੀ ’ਚ ਤਬਦੀਲੀ ਨਾ ਸਿਰਫ਼ ਅੱਤਵਾਦੀਆਂ ਨੂੰ ਖਤਮ ਕਰਨ ਨਾਲ ਆਈ ਹੈ, ਸਗੋਂ ਕਸ਼ਮੀਰ ਦੇ ਨੌਜਵਾਨਾਂ ’ਚ ਵਿਤਕਰੇ ਅਤੇ ਅਲੱਗ-ਥਲੱਗ ਦੇ ਮਾਹੌਲ ਨੂੰ ਖਤਮ ਕਰਨ ਨਾਲ ਵੀ ਆਈ ਹੈ।
ਸ਼ਾਹ ਨੇ ਕਿਹਾ ਕਿ ਕਸ਼ਮੀਰ ’ਚ ਤਬਦੀਲੀ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਸੁਰੱਖਿਆ ਫੋਰਸਾਂ ਤੇ ਖੁਫੀਆ ਏਜੰਸੀਆਂ ਦੇ ਬਲੀਦਾਨ ਤੇ ਸਮਰਪਣ ਨੂੰ ਦਰਸਾਉਂਦਾ ਹੈ। 1990 ਦੇ ਦਹਾਕੇ ਦੇ ਅਸ਼ਾਂਤ ਦੌਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਅੱਤਵਾਦ ਆਪਣੇ ਸਿਖਰ ’ਤੇ ਸੀ ਤੇ ਇਸ ਬਾਰੇ ਸ਼ੰਕੇ ਸਨ ਕਿ ਦੇਸ਼ ਕਸ਼ਮੀਰ ਨੂੰ ਕਿੰਨਾ ਚਿਰ ਆਪਣੇ ਕੋਲ ਰੱਖ ਸਕੇਗਾ।
ਸ਼ਾਹ ਨੇ ਕਿਹਾ ਕਿ ਕਸ਼ਮੀਰ ਵਿਚ ਆਇਆ ਬਦਲਾਅ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਸੁਰੱਖਿਆ ਫੋਰਸਾਂ ਅਤੇ ਖ਼ੁਫ਼ੀਆ ਏਜੰਸੀਆਂ ਦੀਆਂ ਕੁਰਬਾਨੀਆਂ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ 90 ਦੇ ਦਹਾਕੇ ਦੇ ਉਥਲ-ਪੁਥਲ ਭਰੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਅੱਤਵਾਦ ਆਪਣੇ ਸਿਖਰ ’ਤੇ ਸੀ ਅਤੇ ਇਸ ਗੱਲ ’ਤੇ ਸ਼ੱਕ ਸੀ ਕਿ ਦੇਸ਼ ਕਸ਼ਮੀਰ ਨੂੰ ਕਦੋਂ ਤੱਕ ਆਪਣੇ ਕੋਲ ਬਣਾਈ ਰੱਖ ਸਕੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੀ ਇੰਗਲੈਂਡ ਚਲੇ ਗਏ ਸਨ, ਜਦੋਂ ਕਿ ਸੁਰੱਖਿਆ ਫੋਰਸ ਨੇ ਆਪਣੀ ਬਹਾਦਰੀ ਅਤੇ ਕੁਰਬਾਨੀ ਰਾਹੀਂ ਇਹ ਯਕੀਨੀ ਬਣਾਇਆ ਕਿ ਵਾਦੀ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜੀ ਰਹੇ। ਉਨ੍ਹਾਂ ਕਿਹਾ ਕਿ ਅੱਜ, ਪਰਸ਼ੂਰਾਮ ਜੀ ਦੀ ਇਸ ਪਵਿੱਤਰ ਧਰਤੀ ਤੋਂ, ਮੈਂ ਪੂਰੇ ਦੇਸ਼ ਨੂੰ ਮਾਣ ਨਾਲ ਦੱਸਣਾ ਚਾਹੁੰਦਾ ਹਾਂ ਕਿ ਧਾਰਾ-370 ਨੂੰ ਹਟਾਏ ਜਾਣ ਨਾਲ ਕਸ਼ਮੀਰ ਦੇ ਨੌਜਵਾਨਾਂ ਵਿਚ ਵੱਖਵਾਦ ਦੀ ਭਾਵਨਾ ਖ਼ਤਮ ਹੋ ਗਈ ਹੈ।
IIT ਖੜਗਪੁਰ ਨੂੰ 50 ਲੱਖ ਡਾਲਰ ਦੀ ਸਹਾਇਤਾ ਦੇਵੇਗਾ Google
NEXT STORY