ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਸਰਕਾਰ ਨੇ ਇਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ 15 ਹੋਰ ਵਰਗਾਂ ਨੂੰ ਸਮਾਜਿਕ ਜਾਤੀ ਸੂਚੀ 'ਚ ਸ਼ਾਮਲ ਕਰ ਕੇ ਸੂਚੀ ਦਾ ਵਿਸਥਾਰ ਕੀਤਾ ਹੈ। ਇਕ ਨੋਟੀਫਿਕੇਸ਼ਨ 'ਚ ਜੰਮੂ ਕਸ਼ਮੀਰ ਸਰਕਾਰ ਨੇ ਆਪਣੀ ਸਮਾਜਿਕ ਜਾਤੀ ਸ਼੍ਰੇਣੀ ਸੂਚੀ 'ਚ 15 ਹੋਰ ਵਰਗਾਂ ਨੂੰ ਸ਼ਾਮਲ ਕੀਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰਾਖਵਾਂਕਰਨ ਨਿਯਮਾਂ ਦੇ ਅਧੀਨ, ਸਰਕਾਰੀ ਨੌਕਰੀਆਂ 'ਚ ਸਮਾਜਿਕ ਜਾਤੀਆਂ ਨੂੰ 4 ਫੀਸਦੀ ਰਾਖਵਾਂਕਰਨ ਦਿੱਤਾ ਜਾਂਦਾ ਹੈ। ਜਿਨ੍ਹਾਂ ਨਵੀਆਂ ਸ਼੍ਰੇਣੀਆਂ ਨੂੰ ਇਸ ਦਾਇਰੇ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਵਾਘੇ (ਚੋਪਨ), ਘਿਰਥ/ਭਾਟੀ/ਚਾਂਗ ਭਾਈਚਾਰਾ, ਜਾਟ ਭਾਈਚਾਰਾ, ਸੈਨੀ ਭਾਈਚਾਰਾ, ਮਰਕਬਾਂਸ/ਬੋਨੀਵਾਲਾਸ, ਸੋਚੀ ਭਾਈਚਾਰਾ, ਈਸਾਈ ਬਿਰਾਦਰੀ (ਹਿੰਦੂ ਵਾਲਮੀਕਿ ਤੋਂ ਪਰਿਵਰਤਿਤ), ਸੁਨਾਰ/ਸਵਰਨਕਾਰ ਤੇਲੀ (ਪਹਿਲਾਂ ਤੋਂ ਮੌਜੂਦਾ ਮੁਸਲਿਮ ਤੇਲੀ ਨਾਲ ਹਿੰਦੂ ਤੇਲੀ), ਪੇਰਨਾ/ਕੌਰੋ (ਕੌਰਵ), ਬੋਜਰੂ/ਡੇਕਾਊਂਟ/ਦੁਬਦਾਬੇ ਬ੍ਰਾਹਮਣ ਗੋਕਰਨ, ਗੋਰਖਾ, ਪੱਛਮੀ ਪਾਕਿਸਤਾਨੀ ਸ਼ਰਨਾਰਥੀ (ਅਨੁਸੂਚਿਤ ਜਾਤੀ ਨੂੰ ਛੱਡ ਕੇ) ਅਤੇ ਆਚਾਰੀਆ ਹਨ।
ਇਹ ਵੀ ਪੜ੍ਹੋ : CM ਏਕਨਾਥ ਸ਼ਿੰਦੇ ਨੇ ਹਰੀਸ਼ ਸਿੰਗਲਾ ਨੂੰ ਐਲਾਨਿਆ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਪ੍ਰਧਾਨ
ਇਸ 'ਚ ਮੌਜੂਦਾ ਸਮਾਜਿਕ ਜਾਤੀਆਂ ਦੇ ਨਾਵਾਂ ਨੂੰ ਹਟਾ ਕੇ ਉਨ੍ਹਾਂ 'ਚ ਕੁਝ ਸੋਧ ਵੀ ਕੀਤੇ ਗਏ ਹਨ। ਨੋਟੀਫਿਕੇਸ਼ਨ ਅਨੁਸਾਰ ਘੁਮਿਆਰ, ਜੁੱਤੀਆਂ ਦੀ ਮੁਰੰਮਤ ਕਰਨ ਵਾਲਿਆਂ (ਮਸ਼ੀਨਾਂ ਦੀ ਮਦਦ ਬਿਨਾਂ ਕੰਮ ਕਰਨ ਵਾਲੇ), ਬੰਗੀ ਖਾਕ੍ਰੋਬ (ਸਵੀਪਰ), ਨਾਈ, ਧੋਬੀ ਅਤੇ ਅਨੁਸੂਚਿਤ ਜਾਤੀ ਨੂੰ ਛੱਡ ਕੇ: ਘੁਮਿਆਰ, ਮੋਚੀ, ਬੰਗੀ ਖਾਕ੍ਰੋਬ, ਹਜਾਮ ਅਤਰਾਏ, ਧੋਬੀ ਅਤੇ ਡੂਮਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਜੰਮੂ ਕਸ਼ਮੀਰ ਸਮਾਜਿਕ ਅਤੇ ਸਿੱਖਿਅਕ ਰੂਪ ਨਾਲ ਪਿਛੜਿਆ ਵਰਗ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ 'ਤੇ ਸਮਾਜਿਕ ਜਾਤੀ ਸੂਚੀ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ 2020 'ਚ ਜੰਮੂ ਕਸ਼ਮੀਰ ਸਰਕਾਰ ਵਲੋਂ ਗਠਿਤ ਕੀਤਾ ਗਿਆ। ਹਾਈ ਕੋਰਟ ਦੇ ਸਾਬਕਾ ਜੱਜ, ਜੀ.ਡੀ. ਸ਼ਰਮਾ ਤਿੰਨ ਮੈਂਬਰੀ ਪੈਨਲ ਦੇ ਮੁੱਖ ਮੈਂਬਰ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ਚੋਣਾਂ: ਕਾਂਗਰਸ ਨੇ ਚੋਣ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
NEXT STORY