ਨੈਸ਼ਨਲ ਡੈਸਕ: ਆਂਧਰਾ ਪ੍ਰਦੇਸ਼ 'ਚ ਸੋਮਵਾਰ ਯਾਨੀ ਕਿ 2 ਨਵੰਬਰ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ਆਂਧਰਾ ਪ੍ਰਦੇਸ਼ ਸਰਕਾਰ ਨੇ ਕੋਰੋਨਾ ਨਿਯਮਾਂ ਦਾ ਧਿਆਨ ਰੱਖਦੇ ਹੋਏ 9ਵੀਂ ਤੋਂ 12ਵੀਂ ਕਲਾਸ ਤੱਕ ਸਕੂਲ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਆਂਧਰਾ ਪ੍ਰਦੇਸ਼ ਦੇ ਚੀਫ਼ ਸੈਕੇਟਰੀ ਨੀਲਮ ਸਹਾਵਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ 'ਚ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਸਕੂਲ ਸੋਮਵਾਰ ਤੋਂ ਫ਼ਿਰ ਖੁੱਲਣ ਜਾ ਰਹੇ ਹਨ, ਹਾਲਾਂਕਿ ਸਕੂਲ ਸਿਰਫ਼ ਅੱਧੇ ਦਿਨ.. ਦੇ ਲਈ ਖੋਲ੍ਹੇ ਜਾਣਗੇ। ਚੀਫ਼ ਸੈਕੇਟਰੀ ਨੇ ਦੱਸਿਆ ਕਿ ਸਰਕਾਰ ਰੋਟ੍ਰੈਟ ਸਿਸਟਮ ਦੇ ਨਾਲ ਕਾਲਜ ਵੀ ਖੋਲ੍ਹਣ ਜਾ ਰਹੀ ਹੈ। ਉੱਥੇ 6ਵੀਂ,7ਵੀਂ ਅਤੇ 8ਵੀਂ ਦੀ ਕਲਾਸ 23 ਨਵੰਬਰ ਤੋਂ ਸ਼ਰੂ ਹੋਵੇਗੀ। ਸਾਰੀਆਂ ਕਲਾਸਾਂ ਸਿਰਫ਼ ਹਾਫ ਡੇਅ ਦੇ ਲਈ ਚੱਲਣਗੀਆਂ। ਉੱਥੇ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਦੀਆਂ ਕਲਾਸਾਂ 14 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ ਕੇਵਲ ਬਦਲਵੇਂ ਦਿਨਾਂ ਦੇ ਲਈ ਆਯੋਜਿਤ ਕੀਤੀਆਂ ਜਾਣਗੀਆਂ। ਚੀਫ ਸੈਕਟਰੀ ਨੇ ਕਿਹਾ ਕਿ ਇਹ ਅਧਿਸੂਚਨਾ ਸਾਰੇ ਸਰਕਾਰੀ ਅਤੇ ਨਿੱਜੀ ਸਿੱਖਿਆ ਸੰਸਥਾਨਾਂ ਦੇ ਮੁਤਾਬਕ ਲਾਗੂ ਹਨ।
ਆਂਧਰਾ ਪ੍ਰਦੇਸ਼ ਦੇ ਇਲਾਵਾ ਓਡੀਸਾ ਸਰਕਾਰ ਨੇ 9ਵੀਂ ਤੋਂ 12ਵੀਂ ਕਲਾਸ ਤੱਕ ਸਕੂਲ 16 ਨਵੰਬਰ ਤੋਂ ਸ਼ੁਰੂ ਕਰਨ ਦੇ ਨਿਰਦੇਸ਼ 'ਚ ਜਾਰੀ ਕੀਤੇ ਹਨ। ਹਾਲਾਂਕਿ ਸਰਕਾਰ ਨੇ ਸਿਨੇਮਾ ਹਾਲ, ਸਿਵਮਿੰਗ ਪੂਲ, ਥੀਏਟਰ, ਮਨੋਰੰਜਨ ਪਰੀਸਰ ਆਦਿ 30 ਨਵੰਬਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਸਕੂਲਾਂ 'ਚ ਕੋਰੋਨਾ ਨਿਯਮਾਂ ਦਾ ਪੂਰਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤਾਮਿਲਨਾਡੂ ਸਰਕਾਰ ਨੇ ਪਾਬੰਦੀਆਂ 'ਚ ਢਿੱਲ ਦਿੰਦੇ ਹੋਏ ਅਤੇ ਮਾਨਕ ਸੰਚਾਲਕ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਨਵੰਬਰ ਤੋਂ ਸਕੂਲ, ਕਾਲਜ, ਸਿਨੇਮਾਘਰ, ਚਿੜਿਆਘਰ ਆਦਿ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਤਾਮਿਲਨਾਡੂ 'ਚ 16 ਨਵੰਬਰ ਤੋਂ ਸਕੂਲ-ਕਾਲਜ ਖੋਲ੍ਹੇ ਜਾਣਗੇ।
ਕੋਰੋਨਾ ਕਾਲ 'ਚ ਬੱਚਿਆਂ ਨੂੰ ਘਰ ਬੈਠੇ ਮਿਲੀ ਬਿਹਤਰ ਸਿੱਖਿਆ, ਮਮਤਾ ਸਰਕਾਰ ਨੇ ਜਿੱਤਿਆ 'ਸਕੌਚ' ਐਵਾਰਡ
NEXT STORY