ਅਮਰਾਵਤੀ— ਆਂਧਰਾ ਪ੍ਰਦੇਸ਼ 'ਚ ਅਨੰਤਪੁਰ ਅਤੇ ਕੁਰਨੂਲ ਜ਼ਿਲਿਆਂ 'ਚ ਸ਼ੁੱਕਰਵਾਰ ਨੂੰ 2 ਸੜਕ ਹਾਦਸਿਆਂ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਲੋਕਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਹਰ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪਹਿਲਾ ਹਾਦਸਾ ਅਨੰਤਪੁਰ ਦੇ ਪਾਰਾਕੁਵੰਡਲਾਪੱਲੀ 'ਚ ਰਾਸ਼ਟਰੀ ਰਾਜਮਾਰਗ-42 'ਤੇ ਯੇਲਾਗੁੰਟਲਾ ਪਿੰਡ 'ਚ ਹੋਇਆ। ਇੱਥੇ ਇਕ ਮਿਨੀ ਬੱਸ ਅਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਮਿਨੀ ਬੱਸ ਕਾਦਿਰੀ ਵੱਲ ਜਾ ਰਹੀ ਸੀ, ਉੱਥੇ ਹੀ ਲਾਰੀ ਮਦਨਾਪੱਲੀ ਵੱਲ ਜਾ ਰਹੀ ਸੀ।
ਜ਼ਖਮੀਆਂ ਨੂੰ ਇਲਾਜ ਲਈ ਕਾਦਿਰੀ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ 'ਚ ਮਾਰੇ ਗਏ ਲੋਕਾਂ ਦੀ ਪਛਾਣ ਸ਼ਿਵਾ ਗਣੇਸ਼ (32), ਭਾਰਤੀ (50), ਕਾਦਿਰ ਬਾਸ਼ਾ (45), ਮਮਹਬੂਬ ਬਾਸ਼ਾ (45), ਜਯਾ (45) ਅਤੇ ਰਾਮਚੰਦਰ ਰੈੱਡੀ (40) ਦੇ ਰੂਪ 'ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਕਾਦਿਰੀ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ 2 ਦੀ ਹਾਲਤ ਗੰਭੀਰ ਦੱਸ ਜਾ ਰਹੀ ਹੈ। ਦੂਜਾ ਹਾਦਸਾ ਤੜਕੇ ਕੁਰਨੂਲ ਜ਼ਿਲੇ 'ਚ ਨੰਦਰਵਰਮ ਮੰਡਲ ਦੇ ਹਲਾਹਰਵੀ ਪਿੰਡ 'ਚ ਹੋਇਆ। ਇਕ ਕਾਰ ਦੇ ਖੜ੍ਹੇ ਟੈਂਕਰ ਨਾਲ ਟਕਰਾ ਜਾਣ ਨਾਲ ਉਸ 'ਚ ਸਵਾਰ ਮਹਿਬੂਬ ਅਤੇ ਉਸ ਦੇ 4 ਸਾਲਾ ਬੇਟੇ ਮੁਹੰਮਦ ਖਾਜਾ ਦੀ ਮੌਤ ਹੋ ਗਈ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਕੁਰਨੂਲ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਹੈ।
ਰੂਸ ਪੀ.ਐੱਮ. ਮੋਦੀ ਨੂੰ ਦੇਵੇਗਾ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ
NEXT STORY