ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਦੇਹਰਾਦੂਨ ’ਚ ਤ੍ਰਿਪੁਰਾ ਦੇ ਵਿਦਿਆਰਥੀ ਅੰਜੇਲ ਚਕਮਾ ਦੀ ਹੱਤਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਸੋਮਵਾਰ ਕਿਹਾ ਕਿ ਇਹ ਦੇਸ਼ ’ਚ ਫੈਲ ਰਹੀ ਨਫ਼ਰਤ ਦੀ ਤਾਜ਼ਾ ਉਦਾਹਰਣ ਹੈ। ਉਨ੍ਹਾਂ ਸੋਮਵਾਰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਦੇਹਰਾਦੂਨ ’ਚ ਅੰਜੇਲ ਤੇ ਉਸ ਦੇ ਭਰਾ ਮਾਈਕਲ ਨਾਲ ਜੋ ਹੋਇਆ, ਉਹ ਇਕ ਭਿਆਨਕ ਨਫ਼ਰਤ ਵਾਲਾ ਅਪਰਾਧ ਹੈ। ਨਫ਼ਰਤ ਰਾਤੋ-ਰਾਤ ਪੈਦਾ ਨਹੀਂ ਹੁੰਦੀ। ਇਸ ਨੂੰ ਸੱਤਾਧਾਰੀ ਭਾਜਪਾ ਦੀ ਨਫ਼ਰਤ ਫੈਲਾਉਣ ਵਾਲੀ ਲੀਡਰਸ਼ਿਪ ਨੇ ਆਮ ਵਾਂਗ ਬਣਾਇਆ ਹੈ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਉਨ੍ਹਾਂ ਕਿਹਾ ਕਿ ਭਾਰਤ ਭਾਈਚਾਰੇ, ਬਰਾਬਰੀ, ਪਿਆਰ ਤੇ ਏਕਤਾ ’ਤੇ ਬਣਿਆ ਸੀ। ਇਸ ਮਾਹੌਲ ’ਚ ਡਰ ਤੇ ਮਾੜੇ ਵਤੀਰੇ ਲਈ ਕੋਈ ਥਾਂ ਨਹੀਂ ਹੈ। ਸਾਡਾ ਦੇਸ਼ ਪਿਆਰ ਤੇ ਵਨਸੁਵੰਨਤਾ ਦਾ ਦੇਸ਼ ਹੈ। ਸਾਨੂੰ ਇਕ ਮੁਰਦਾ ਸਮਾਜ ਨਹੀਂ ਬਣਨਾ ਚਾਹੀਦਾ ਜੋ ਸਾਥੀ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਸਮੇਂ ਅੱਖਾਂ ਬੰਦ ਕਰ ਲੈਂਦਾ ਹੈ। ਸਾਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਵੇਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਕੀ ਬਣਾ ਰਹੇ ਹਾਂ?
ਪੜ੍ਹੋ ਇਹ ਵੀ - ਪੈਰਾਗਲਾਈਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਹੇਠਾਂ ਡਿੱਗਣ ਨਾਲ ਪਾਇਲਟ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
IIT ਕਾਨਪੁਰ ’ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
NEXT STORY