ਗੈਜੇਟ ਡੈਸਕ- ਵਿਰੋਧੀ ਨੇਤਾਵਾਂ ਨੂੰ ਐਪਲ ਵੱਲੋਂ ਵੱਡੀ ਚਿਤਾਵਨੀ ਮਿਲੀ ਹੈ। 'ਇੰਡੀਆ' ਗਠਜੋੜ ਦੇ ਕਰੀਬ ਚਾਰ ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਐਪਲ ਵੱਲੋਂ ਰਾਜ-ਪ੍ਰਯੋਜਿਤ ਸਾਈਬਰ ਹਮਲੇ ਦੀ ਚੇਤਾਵਨੀ ਮਿਲੀ ਹੈ। ਦਾਅਵੇ ਮੁਤਾਬਕ, ਇਨ੍ਹਾਂ ਨੇਤਾਵਾਂ ਦੇ ਆਈਫੋਨ ਕਿਸੇ ਵੀ ਸਮੇਂ ਹੈਕ ਹੋ ਸਕਦੇ ਹਨ।
ਅਸਦੁਦੀਨ ਓਵੈਸੀ, 'ਆਪ' ਨੇਤਾ ਰਾਘਵ ਚੱਢਾ ਸਣੇ ਕਾਂਗਰਸ ਦੇ ਕਈ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਐਪਲ ਥ੍ਰੈਟ ਦਾ ਨੋਟੀਫਿਕੇਸ਼ਨ ਆਇਆ ਹੈ। ਰਿਪੋਰਟਾਂ ਮੁਤਾਬਕ, ਇਹ ਨੋਟੀਫਿਕੇਸ਼ਨ ਕਈ ਵਿਰੋਧੀ ਨੇਤਾਵਾਂ ਨੂੰ ਮਿਲਿਆ ਹੈ। ਸਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਸਦੇ ਸਕਰੀਨਸ਼ਾਟਸ ਸਾਂਝੇ ਕੀਤੇ ਹਨ। ਆਓ ਜਾਣਦੇ ਹਾਂ ਕਿ ਕੀ ਹੁੰਦਾ ਹੈ ਐਪਲ ਥ੍ਰੈਟ ਨੋਟੀਫਿਕੇਸ਼ਨ ਅਤੇ ਕੀ ਹੈ ਪੂਰਾ ਮਾਮਲਾ
ਕੀ ਹੁੰਦਾ ਹੈ ਐਪਲ ਥ੍ਰੈਟ ਨੋਟੀਫਿਕੇਸ਼ਨ
ਐਪਲ ਦੀ ਵੈੱਬਸਾਈਟ ਮੁਤਾਬਕ, ਐਪਲ ਥ੍ਰੈਟ ਨੋਟੀਫਿਕੇਸ਼ਨ ਉਨ੍ਹਾਂ ਯੂਜ਼ਰਜ਼ ਨੂੰ ਸੂਚਿਤ ਕਰਨ ਅਤੇ ਮਦਦ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਟੇਟ ਸਪੋਂਸਰਜ਼ ਅਟੈਕਰਜ਼ ਰਾਹੀਂ ਟਾਰਗੇਟ ਕੀਤ ਜਾ ਰਿਹਾ ਹੈ।
ਕਿਹੜੇ ਨੇਤਾਵਾਂ ਨੂੰ ਮਿਲਿਆ ਨੋਟੀਫਿਕੇਸ਼ਨ
1. ਸ਼ਸ਼ੀ ਥਰੂਰ (ਕਾਂਗਰਸ ਸੰਸਦ ਮੈਂਬਰ)
2. ਮਹੂਆ ਮੋਇਤਰਾ (ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ)
3. ਪ੍ਰਿਯੰਕਾ ਚਤੁਰਵੇਦੀ (ਸ਼ਿਵ ਸੈਨਾ UBT MP)
4. ਰਾਘਵ ਚੱਢਾ (ਆਪ ਐਮ.ਪੀ.)
5. ਅਸਦੁਦੀਨ ਓਵੈਸੀ (ਏ.ਆਈ.ਐੱਮ.ਆਈ.ਐੱਮ. ਐੱਮ.ਪੀ.)
6. ਸੀਤਾਰਾਮ ਯੇਚੁਰੀ (ਸੀ.ਪੀ.ਆਈ. (ਐੱਮ) ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ)
7. ਪਵਨ ਖੇੜਾ (ਕਾਂਗਰਸ ਬੁਲਾਰੇ)
8. ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ ਪ੍ਰਧਾਨ)
9. ਸਿਧਾਰਥ ਵਰਦਰਾਜਨ (ਸੰਸਥਾਪਕ ਸੰਪਾਦਕ, ਦਿ ਵਾਇਰ)
10. ਸ੍ਰੀਰਾਮ ਕਰੀ (ਨਿਵਾਸੀ ਸੰਪਾਦਕ, ਡੇਕਨ ਕ੍ਰੋਨਿਕਲ)
11. ਸਮੀਰ ਸਰਨ (ਚੇਅਰਮੈਨ, ਆਬਜ਼ਰਵਰ ਰਿਸਰਚ ਫਾਊਂਡੇਸ਼ਨ)
ਸ਼ਸ਼ੀ ਥਰੂਰ ਨੇ ਕੀ ਲਿਖਿਆ
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਲਿਖਿਆ ਕਿ ਇਕ ਨੋਟੀਫਿਕੇਸ਼ਨ Apple ID, fatal-notifications@apple.com ਤੋਂ ਮਿਲਿਆ ਹੈ, ਜਿਸਨੂੰ ਮੈਂ ਵੈਰੀਫਾਈ ਕਰ ਲਿਆ ਹੈ। ਆਥੈਂਟੀਸਿਟੀ ਦੀ ਪੁਸ਼ਟੀ ਕੀਤੀ ਗਈ। ਮੇਰੇ ਵਰਗੇ ਟੈਕਸ ਪੇਅਰਜ਼ ਦੇ ਖਰਚਿਆਂ 'ਚ ਅਲੱਪ-ਰੋਜ਼ਗਾਰ ਅਧਿਕਾਰੀਆਂ ਨੂੰ ਮਸ਼ਗੂਲ ਰੱਖਣ 'ਚ ਖੁਸ਼ੀ ਹੋਈ! ਹੋਰ ਕੁਝ ਜ਼ਰੂਰੀ ਕਰਨ ਲਈ ਨਹੀਂ ਹੈ।
ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਪ੍ਰਿਯੰਕਾ ਚਤੁਰਵੇਦੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੈਨੂੰ ਕੱਲ੍ਹ ਰਾਤ ਨੂੰ ਚਿਤਾਵਨੀ ਮਿਲੀ, ਉਸ ਤੋਂ ਪਤਾ ਚਲਦਾ ਹੈ ਕਿ ਇਹ ਕੇਂਦਰ ਸਰਕਾਰ ਦਾ ਪੂਰਾ ਪਲਾਨ ਹੈ ਅਤੇ ਮੈਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਚਿਤਾਵਨੀ 'ਚ ਸਪਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਇਹ ਹਮਲੇ 'ਰਾਜ ਪ੍ਰਯੋਜਿਤ' ਹਨ। ਸਿਰਫ ਵਿਰੋਧੀ ਨੇਤਾਵਾਂ ਨੂੰ ਹੀ ਅਜਿਹੇ ਸੰਦੇਸ਼ ਕਿਉਂ ਮਿਲ ਰਹੇ ਹਨ? ਇਸ ਤੋਂ ਪਤਾ ਚਲਦਾ ਹੈ ਕਿ ਵੱਡੇ ਪੱਧਰ 'ਤੇ ਵਿਰੋਧੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕੇਂਦਰ ਨੂੰ ਇਸ 'ਤੇ ਸਪਸ਼ਟੀਕਰਨ ਦੇਣ ਦੀ ਲੋੜ ਹੈ।
ਅਸਦੁਦੀਨ ਓਵੈਸੀ ਨੇ ਕੀ ਕਿਹਾ
ਏ.ਆਈ.ਐੱਮ.ਆਈ.ਐੱਮ. ਚੀਫ ਅਸਦੁਦੀਨ ਓਵੈਸੀ ਨੇ ਟਵੀਟ ਕੀਤਾ ਕਿ ਬੀਤੀ ਰਾਤ ਮੈਨੂੰ ਐਪਲ ਥ੍ਰੈਟ ਨੋਟੀਫਿਕੇਸ਼ਨ ਮਿਲਿਆ ਹੈ। ਅਟੈਕਰਜ਼ ਮੇਰੇ ਫੋਨ ਨੂੰ ਟਾਰਗੇਟ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਖੂਬ ਪਰਦਾ ਹੈ ਕਿ ਚਿਲਮਨ ਨਾਲ ਲਗਾ ਬੈਠੇ ਹਨ, ਸਾਫ ਛੁਪਾਉਂਦੇ ਵੀ ਨਹੀਂ, ਸਾਹਮਣੇ ਆਉਂਦੇ ਵੀ ਨਹੀਂ।
'ਆਪ' ਨੇਤਾ ਰਾਘਵ ਚੱਢਾ ਨੇ ਸ਼ੇਅਰ ਕੀਤਾ ਸਕਰੀਨਸ਼ਾਟ
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਇਕ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ ਕਿ ਅੱਜ ਸਵੇਰੇ-ਸਵੇਰੇ ਮੈਨੂੰ ਐਪਲ ਵੱਲੋਂ ਇਕ ਸੰਬੰਧਿਤ ਸੂਚਨਾ ਮਿਲੀ, ਜਿਸ ਵਿਚ ਮੈਨੂੰ ਮੇਰੇ ਫੋਨ 'ਤੇ ਸੰਭਾਵਿਤ ਰਾਜ-ਪ੍ਰਯੋਜਿਤ ਸਪਾਈਵੇਅਰ ਹਮਲੇ ਬਾਰੇ ਚਿਤਾਵਨੀ ਦਿੱਤੀ ਗਈ ਸੀ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਡਿਵਾਈਸ ਦੇ ਨਾਲ ਕਿਸੇ ਰਾਜ-ਪ੍ਰਯੋਜਿਤ ਹਮਲਾਵਰ ਨੇ ਛੇੜਛਾੜ ਕੀਤੀ ਹੈ, ਤਾਂ ਉਹ ਤੁਹਾਡੇ ਸੰਵੇਦਨਸ਼ੀਲ ਡਾਟਾ, ਇਥੋਂ ਤਕ ਕਿ ਕੈਮਰਾ ਅਤੇ ਮਾਈਕ੍ਰੋਫੋਨ ਤਕ ਪਹੁੰਚ ਬਣਾਉਣ 'ਚ ਸਮਰਥ ਹੋ ਸਕਦੇ ਹਨ।
ਮਹੁਆ ਮੋਈਤਰਾ ਨੇ ਲਿਖੀ ਇਹ ਗੱਲ
ਉਥੇ ਹੀ ਮਹੁਆ ਮੋਈਤਰਾ ਨੇ ਲਿਖਿਆ ਕਿ ਅਧਿਕਾਰਤ ਤੌਰ 'ਤੇ ਲਿਖ ਰਹੀ ਹਾਂ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਗੁਜ਼ਾਰਿਸ਼ ਹੈ ਕਿ ਉਹ ਵਿਰੋਧੀ ਸੰਸਦ ਮੈਂਬਰਾਂ ਦੀ ਸੁਰੱਖਿਆ ਲਈ ਰਾਜ ਧਰਮ ਦਾ ਪਾਲਨ ਕਰਨ। ਹੋਮ ਮਿਨੀਸਟਰੀ ਦੇ ਅਧਿਕਾਰੀ ਜਲਦੀ ਤੋਂ ਜਲਦੀ ਸਾਡੇ ਫੋਨ/ਈਮੇਲ ਹੈਕ ਹੋਣ ਦੀ ਸੂਚਨਾ ਦੇਣ। ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਪਹਿਲ ਕਰਨ ਦੀ ਲੋੜ ਹੈ। ਅਸ਼ਵਨੀ ਵੈਸ਼ਣਵ, ਇਹ ਵਾਸਤਵਿਕ ਉਲੰਘਣ ਹੈ ਜਿਸ ਬਾਰੇ ਤੁਹਾਨੂੰ ਫਿਕਰ ਕਰਨ ਦੀ ਲੋੜ ਹੈ।
PM ਮੋਦੀ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ: ਆਤਿਸ਼ੀ
NEXT STORY