ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਸ਼ਾਹਦਰਾ ਦੇ ਜੀਟੀਬੀ ਇਨਕਲੇਵ ਇਲਾਕੇ ਵਿੱਚ ਦੋ ਹਥਿਆਰਬੰਦ ਹਮਲਾਵਰਾਂ ਵਲੋਂ ਇੱਕ ਕਲੱਬ ਦੇ ਬਾਹਰ ਗੋਲੀਬਾਰੀ ਕਰ ਦੇਣ ਦੀ ਸੂਚਨਾ ਮਿਲੀ ਹੈ। ਗੋਲੀਬਾਰੀ ਦੀ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਪੁਲਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸ਼ਨੀਵਾਰ ਦੀ ਰਾਤ ਨੂੰ ਮੋਟਰਸਾਈਕਲ 'ਤੇ ਆਏ ਸਨ, ਜਿਹਨਾਂ ਨੇ ਹਵਾ 'ਚ ਕਰੀਬ 6 ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਇਸ ਮੌਕੇ ਅਧਿਕਾਰੀ ਨੇ ਕਿਹਾ ਕਿ ਕਲੱਬ ਦੇ ਮਾਲਕ ਨੇ ਇਸ ਦੌਰਾਨ ਕਿਸੇ ਤਰ੍ਹਾਂ ਵੀ ਜਬਰੀ ਵਸੂਲੀ ਜਾਂ ਧਮਕੀਆਂ ਦੀ ਸ਼ਿਕਾਇਤ ਨਹੀਂ ਕੀਤੀ ਹੈ ਪਰ ਇਸ ਗੋਲੀਬਾਰੀ ਦੀ ਘਟਨਾ ਵਿਚ ਯਮੁਨਾ ਖੇਤਰ ਵਿੱਚ ਸਰਗਰਮ ਗੈਂਗ ਦਾ ਹੱਥ ਹੋਣ ਦਾ ਸ਼ੱਕ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਸਾਡੀਆਂ ਟੀਮਾਂ ਇਸ 'ਤੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਫ਼ੌਜ ਤਾਇਨਾਤੀ ਦੇ ਬਾਵਜੂਦ ਅੱਤਵਾਦੀ ਕਿਵੇਂ ਕਰ ਰਹੇ ਜੰਮੂ ਕਸ਼ਮੀਰ 'ਚ ਘੁਸਪੈਠ : ਫਾਰੂਕ ਅਬਦੁੱਲਾ
NEXT STORY