ਨਵੀਂ ਦਿੱਲੀ- ਮਹਾਰਾਸ਼ਟਰ ਦੇ ਭਾਸ਼ਾ ਵਿਵਾਦ ਵਿਚ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਸੋਮਵਾਰ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਮਹਾਰਾਸ਼ਟਰ ਵਿਚ ਜੇਕਰ ਬਹੁਤ ਵੱਡੇ ਬੌਸ ਹੋ ਤਾਂ ਚਲੋ ਬਿਹਾਰ, ਚਲੋ ਯੂ. ਪੀ., ਚਲੋ ਤਾਮਿਲਨਾਡੂ, ਤੁਹਾਨੂੰ ਚੁੱਕ-ਚੁੱਕ ਕੇ ਮਾਰਾਂਗੇ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਵਿਚ ਹਿੰਮਤ ਹੈ, ਤੁਸੀਂ ਹਿੰਦੀ ਭਾਸ਼ੀ ਨੂੰ ਮਾਰਦੇ ਹੋ ਤਾਂ ਉਰਦੂ, ਤਮਿਲ, ਤੇਲਗੂ ਭਾਸ਼ੀ ਨੂੰ ਵੀ ਮਾਰੋ। ਤੁਸੀਂ ਇਹ ਘਟੀਆ ਹਰਕਤ ਕਰ ਰਹੇ ਹੋ। ਭਾਜਪਾ ਸੰਸਦ ਮੈਂਬਰ ਦੁਬੇ ਨੇ ਇਹ ਜਵਾਬ ਰਾਜ ਠਾਕਰੇ ਦੇ ਉਸ ਬਿਆਨ ’ਤੇ ਦਿੱਤਾ, ਜਿਸ ਵਿਚ ਰਾਜ ਨੇ ਕਿਹਾ ਸੀ-ਮਰਾਠੀ ਨਾ ਬੋਲਣ ’ਤੇ ਮਾਰੋ, ਪਰ ਵੀਡੀਓ ਨਾ ਬਣਾਓ।
ਦਰਗਾਹ ਨੇੜੇ ਉਰਦੂ ਭਾਸ਼ੀ ਨੂੰ ਕੁੱਟ ਕੇ ਦਿਖਾਓ
ਦੁਬੇ ਨੇ ਕਿਹਾ ਕਿ ਇਹ ਅਰਾਜਕਤਾ ਨਹੀਂ ਚੱਲੇਗੀ। ਅਸੀਂ ਮਰਾਠੀ ਦਾ ਸਨਮਾਨ ਕਰਦੇ ਹਾਂ। ਅਸੀਂ ਸ਼ਿਵਾਜੀ ਮਹਾਰਾਜ, ਤਾਤਿਆ ਟੋਪੇ, ਤਿਲਕ, ਲਾਜਪਤ ਰਾਏ ਦਾ ਸਨਮਾਨ ਕਰਦੇ ਹਾਂ। ਇਹ ਊਧਵ ਠਾਕਰੇ ਅਤੇ ਰਾਜ ਠਾਕਰੇ ਜੋ ਕਰ ਰਹੇ ਹਨ, ਉਸਦਾ ਅਸੀਂ ਵਿਰੋਧ ਕਰਦੇ ਹਾਂ।
ਦੁਬੇ ਨੇ ਕਿਹਾ ਕਿ ਜੇਕਰ ਉਨ੍ਹਾਂ ਵਿਚ ਹਿੰਮਤ ਹੈ ਤਾਂ ਨਾਲ ਵਾਲੇ ਮਾਹਿਮ ਇਲਾਕੇ ਵਿਚ ਚਲੇ ਜਾਣ ਅਤੇ ਦਰਗਾਹ ਨੇੜੇ ਕਿਸੇ ਹਿੰਦੂ-ਉਰਦੂ ਭਾਸ਼ੀ ਨੂੰ ਕੁੱਟ ਕੇ ਦਿਖਾ ਦੇਣ ਤਾਂ ਮੈਂ ਮੰਨਾਂਗਾ ਕਿ ਉਹ ਸਚਮੁੱਚ ਬਾਲਾ ਸਾਹਿਬ ਠਾਕਰੇ ਦੇ ਵਾਰਸ ਹਨ ਅਤੇ ਉਨ੍ਹਾਂ ਦੇ ਸਿਧਾਂਤਾਂ ’ਤੇ ਚੱਲ ਰਹੇ ਹਨ।
ਆਪ੍ਰੇਸ਼ਨ ਸਿੰਦੂਰ ਦੌਰਾਨ ਰਾਫੇਲ ਨੂੰ ਲੈ ਕੇ ਚੀਨ ਨੈ ਫੈਲਾਈ ਸੀ ਅਫਵਾਹ, ਫਰਾਂਸ ਦੀ ਖੂਫੀਆ ਰਿਪੋਰਟ 'ਚ ਖੁੱਲ੍ਹੀ ਪੋਲ
NEXT STORY