ਇੰਫਾਲ (ਏਜੰਸੀ)- ਮਣੀਪੁਰ ਦੇ ਕਾਕਚਿੰਗ ਅਤੇ ਥੌਬਲ ਜ਼ਿਲਿਆਂ ਵਿਚ ਸੁਰੱਖਿਆ ਫੋਰਸਾਂ ਨੇ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਰੱਖਿਆ ਫੋਰਸਾਂ ਨੇ ਹੱਥਗੋਲੇ, ਕਈ ਰਾਈਫਲਾਂ ਅਤੇ ‘ਹੈਂਡਗਨ’ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਬੈਂਗਲੁਰੂ 'ਚ 5 ਫੁੱਟ ਡੂੰਘੇ ਟੋਏ 'ਚ ਡਿੱਗਣ ਕਾਰਨ 7 ਸਾਲਾ ਬੱਚੇ ਦੀ ਮੌਤ
ਪੁਲਸ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਸੁਰੱਖਿਆ ਫੋਰਸਾਂ ਨੇ ਕਾਕਚਿੰਗ ਦੇ ਵਬਾਗਈ ਵਿਚ ਇਕ ਫਾਰਮ ਖੇਤਰ ਤੋਂ ਇਕ ਬਿਨਾਂ ਮੈਗਜ਼ੀਨ ਦੇ ਆਈ. ਐੱਨ. ਐੱਸ. ਏ. ਐੱਸ. ਰਾਈਫਲ, 9 ਐੱਮ. ਐੱਮ. ਦੀ ਇਕ ਪਿਸਤੌਲ, ਤਿੰਨ ਹੱਥਗੋਲੇ, ਤਿੰਨ ਕਾਰਬਾਈਨ ਮੈਗਜ਼ੀਨ, 9 ਐੱਮ. ਐੱਮ. ਦੇ 4 ਗੋਲੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ
ਥੌਬਲ ਜ਼ਿਲੇ ਦੇ ਕਵਾਰੋਕ ਮਰਿੰਗ ਵਿਖੇ ਇਕ ਹੋਰ ਤਲਾਸ਼ੀ ਮੁਹਿੰਮ ਦੌਰਾਨ 9 ਐੱਮ. ਐੱਮ. ਦੀ ਇਕ ਦੇਸੀ ਪਿਸਤੌਲ, ਇਕ ਐੱਸ. ਬੀ. ਬੀ. ਐੱਲ. ਬੰਦੂਕ, 2 ਹੈਂਡ ਗ੍ਰੇਨੇਡ, ਇਕ ਆਈ. ਐੱਨ. ਐੱਸ. ਏ. ਐੱਸ. ਮੈਗਜ਼ੀਨ, 12 ਬੋਰ ਦੇ 3 ਕਾਰਤੂਸ ਅਤੇ ਇਕ ਰੇਡੀਓ ਸੈੱਟ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਚੀਨ ਸਬੰਧ? ਸ਼ੀ ਜਿਨਪਿੰਗ ਨੇ ਮੋਦੀ ਦੇ ਸੁਝਾਵਾਂ ਨਾਲ ਪ੍ਰਗਟਾਈ ਸਹਿਮਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, Zomato ਤੋਂ ਬਾਅਦ ਹੁਣ Swiggy ਨੇ ਵੀ ਵਧਾਏ ਰੇਟ
NEXT STORY