ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਫੌਜ ਦੇ ਹੈਲੀਕਾਪਟਰ ਨੇ ਚੰਡੀਗੜ੍ਹ ਕਮਾਂਡ ਹਸਪਤਾਲ ’ਚ ਬ੍ਰੇਨ ਡੈੱਡ ਹੋਈ 70 ਸਾਲਾ ਮਾਰਜਿਨਲ ਡੋਨਰ ਦੀਆਂ ਦੋਵੇਂ ਕਿਡਨੀਆਂ ਸਮੇਂ ’ਤੇ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚਾ ਕੇ ਅੰਗ ਫੇਲ ਹੋਣ ਨਾਲ ਜੂਝ ਰਹੀ 56 ਸਾਲਾ ਔਰਤ ਦੇ ਇਲਾਜ ਦਾ ਰਾਹ ਆਸਾਨ ਬਣਾਉਣ ’ਚ ਯੋਗਦਾਨ ਦਿੱਤਾ। ਉੱਥੇ ਹੀ, ਏਮਜ਼ ਦੇ ਡਾਕਟਰਾਂ ਨੇ ਸੀ. ਕੇ. ਡੀ. ਤੋਂ ਪੀੜਤ ਔਰਤ ’ਚ ਦੋਵਾਂ ਕਿਡਨੀਆਂ ਦਾ ਸਫਲ ਟ੍ਰਾਂਸਪਲਾਂਟ ਕਰ ਕੇ ਉਸ ਨੂੰ ਨਵਾਂ ਜੀਵਨ ਦਿੱਤਾ।
ਦੋਵਾਂ ਕਿਡਨੀਆਂ ਨੂੰ ਲਗਭਗ 12 ਘੰਟਿਆਂ ਦੇ ‘ਕੋਲਡ ਇਸਕੀਮੀਆ ਟਾਈਮ’ ਤੋਂ ਬਾਅਦ ਟ੍ਰਾਂਸਪਲਾਂਟ ਕੀਤਾ ਗਿਆ। ਇਸ ਦੇ ਬਾਵਜੂਦ ਟ੍ਰਾਂਸਪਲਾਂਟ ਤੋਂ ਤੁਰੰਤ ਬਾਅਦ ਦੋਵਾਂ ਕਿਡਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰਾਂ ਅਨੁਸਾਰ, ਮਰੀਜ਼ ਦੀ ਹਾਲਤ ਸਥਿਰ ਰਹੀ ਅਤੇ ਦੋਵੇਂ ਕਿਡਨੀਆਂ ਆਮ ਵਾਂਗ ਕੰਮ ਕਰਦੀਆਂ ਰਹੀਆਂ। ਲਗਭਗ 10 ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੋਵੇਂ ਕਿਡਨੀਆਂ ਮਰੀਜ਼ ਦੇ ਸਰੀਰ ਦੇ ਸੱਜੇ ਹਿੱਸੇ ’ਚ ਟ੍ਰਾਂਸਪਲਾਂਟ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਰਾਹੁਲ ਨਵੀਨ ਨੂੰ ਮਿਲਿਆ 1 ਸਾਲ ਦਾ ਐਕਸਟੈਂਸ਼ਨ, ਬਣੇ ਰਹਿਣਗੇ ED ਡਾਇਰੈਕਟਰ
ਕੀ ਹੈ ਮਾਰਜਿਨਲ ਡੋਨਰ ਅਤੇ ‘ਕੋਲਡ ਇਸਕੀਮੀਆ ਟਾਈਮ’?
ਅਜਿਹਾ ਅੰਗਦਾਨੀ ਜਿਸ ਦੀ ਉਮਰ ਜ਼ਿਆਦਾ ਹੋਵੇ ਜਾਂ ਜਿਸ ਦੀ ਕਿਡਨੀ ਆਮ ਡੋਨਰ ਦੇ ਮੁਕਾਬਲੇ ਕੁਝ ਕਮਜ਼ੋਰ ਮੰਨੀ ਜਾਂਦੀ ਹੋਵੇ, ਉਸ ਨੂੰ ਮਾਰਜਿਨਲ ਡੋਨਰ ਕਿਹਾ ਜਾਂਦਾ ਹੈ। ਉੱਥੇ ਹੀ, ਡੋਨਰ ਦੇ ਸਰੀਰ ’ਚੋਂ ਕਿਡਨੀ ਕੱਢਣ ਤੋਂ ਬਾਅਦ ਉਸ ਨੂੰ ਠੰਢੇ ਤਾਪਮਾਨ ’ਚ ਸੁਰੱਖਿਅਤ ਰੱਖਣ ਤੋਂ ਲੈ ਕੇ ਮਰੀਜ਼ ’ਚ ਟ੍ਰਾਂਸਪਲਾਂਟ ਕਰਨ ਤੱਕ ਦਾ ਸਮਾਂ ‘ਕੋਲਡ ਇਸਕੀਮੀਆ ਟਾਈਮ’ ਕਹਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ’ਚ ਚੜ੍ਹਾਵੇ ਦੀ ਗਿਣਤੀ ਲਈ ਨਵੀਂ ਵਿਵਸਥਾ, SBI ਨੇ ਫ਼ੌਜ ਦੇ ਰਿਟਾਇਰਡ ਬੈਂਕ ਮੁਲਾਜ਼ਮਾਂ ਦੀ ਲਾਈ ਡਿਊਟੀ
NEXT STORY