ਨੰਗਲ (ਸੈਣੀ)–ਨੰਗਲ-ਸ੍ਰੀ ਆਨੰਦਪੁਰ ਸਾਹਿਬ ਨੈਸ਼ਨਲ ਹਾਈਵੇਅ 'ਤੇ ਐੱਮ. ਪੀ. ਦੀ ਕੋਠੀ ਦੇ ਥੋੜੀ ਦੂਰ ਪੱਟੀ ਪੁਲ ਨੇੜੇ ਸੜਕ 'ਤੇ ਪਏ ਵੱਡੇ ਖੱਡਿਆਂ ਕਾਰਨ ਇਕ ਬੋਲੈਰੋ ਜੀਪ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ। ਖ਼ੁਸ਼ਕਿਸਮਤੀ ਨਾਲ ਇਕ ਵੱਡਾ ਹਾਦਸਾ ਟਲ ਗਿਆ, ਹਾਲਾਂਕਿ ਹਾਦਸੇ ਤੋਂ ਬਾਅਦ ਸੜਕ ’ਤੇ ਜਾਮ ਲੱਗ ਗਿਆ। ਮੌਕੇ ’ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਗੱਡੀ ਦੇ ਸ਼ੀਸ਼ੇ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਗੱਡੀ ਵਿਚ ਸਵਾਰ ਲੋਕਾਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਦੌਲਤਪੁਰ ਤੋਂ ਇਕ ਬੀਮਾਰ ਵਿਅਕਤੀ ਸੰਤੋਸ਼ ਕੁਮਾਰ ਨੂੰ ਇਲਾਜ ਲਈ ਬਿਲਾਸਪੁਰ ਸਥਿਤ ਏਮਜ਼ ਲੈ ਕੇ ਜਾ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

ਇਸ ਦੌਰਾਨ ਸੜਕ ’ਤੇ ਪਏ ਖੱਡੇ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ। ਗੱਡੀ ਵਿਚ ਕੁੱਲ੍ਹ ਪੰਜ ਲੋਕ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਜੋ ਵਿਅਕਤੀ ਪਹਿਲਾਂ ਹੀ ਬੀਮਾਰ ਸੀ, ਉਹ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ, ਜਦਕਿ ਬਾਕੀ ਚਾਰ ਲੋਕਾਂ ਦਾ ਬਚਾਅ ਹੋ ਗਿਆ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸੜਕ ’ਤੇ ਪਿਆ ਇਕ ਵੱਡਾ ਖੱਡਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਮੁਤਾਬਕ ਦੋ-ਤਿੰਨ ਦਿਨਾਂ ਵਿਚ ਕਈ ਵਾਹਨ ਇੱਥੇ ਹਾਦਸਾਗ੍ਰਸਤ ਹੋ ਚੁੱਕੇ ਹਨ। ਇਕ ਮੋਟਰਸਾਈਕਲ ਸਵਾਰ ਵੀ ਇਸੇ ਖੱਡੇ ਕਾਰਨ ਬੇਕਾਬੂ ਹੋ ਕੇ ਡਿੱਗ ਗਿਆ ਸੀ। ਗਨੀਮਤ ਇਹ ਰਹੀ ਕਿ ਉਸ ਵੇਲੇ ਟ੍ਰੈਫਿਕ ਘੱਟ ਹੋਣ ਕਰ ਕੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਸ਼ਵਨੀ ਸ਼ਰਮਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ
ਲੋਕਾਂ ਨੇ ਦੱਸਿਆ ਕਿ ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਿੰਗਲ ਸੜਕ ਹੋਣ ਕਾਰਨ ਟ੍ਰੈਫਿਕ ਦਾ ਦਬਾਅ ਕਾਫ਼ੀ ਵੱਧ ਰਹਿੰਦਾ ਹੈ ਅਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹਨ ਅਤੇ ਨਾ ਹੀ ਸਮੇਂ ਸਿਰ ਖੱਡਿਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਸ ਕਾਰਨ ਅਜਿਹੇ ਹਾਦਸੇ ਲਗਾਤਾਰ ਹੋ ਰਹੇ ਹਨ। ਇਸ ਤੋਂ ਇਲਾਵਾ ਨੰਗਲ ਰੇਲਵੇ ਰੋਡ ’ਤੇ ਦੋਪਹੀਆ ਵਾਹਨਾਂ ਦੀਆਂ ਏਜੰਸੀਆਂ ਨੇੜੇ ਨੰਗਲ ਫਲਾਈਓਵਰ ਤੋਂ ਨਹਿਰ ਦੇ ਨਾਲ-ਨਾਲ ਬਣੇ ਮੁੱਖ ਮਾਰਗ ਦੀ ਹਾਲਤ ਵੀ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ। ਇੱਥੇ ਪਏ ਵੱਡੇ-ਵੱਡੇ ਖੱਡਿਆਂ ਨੂੰ ਦੇਖ ਕੇ ਇਹ ਅਹਿਸਾਸ ਹੁੰਦਾ ਹੈ ਕਿ ਇਹ ਨੈਸ਼ਨਲ ਹਾਈਵੇ ਨਹੀਂ, ਸਗੋਂ ਕੋਈ ਟੁੱਟੀ-ਫੁੱਟੀ ਪੁਰਾਣੀ ਸੜਕ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ 'ਚ ਮਚੀ ਹਫ਼ੜਾ-ਦਫ਼ੜੀ
ਇਸ ਨੈਸ਼ਨਲ ਹਾਈਵੇਅ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਚਾਲਕ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਲੰਘਦੇ ਹਨ। ਖੱਡਿਆਂ ਤੋਂ ਬਚਣ ਲਈ ਉਨ੍ਹਾਂ ਨੂੰ ਨਹਿਰ ਦੇ ਨਾਲ ਬਣੀ ਸੁਰੱਖਿਆ ਦੀਵਾਰ ਦੇ ਬਿਲਕੁਲ ਨੇੜੇ ਤੋਂ ਵਾਹਨ ਕੱਢਣਾ ਪੈਂਦਾ ਹੈ। ਜੇਕਰ ਪਿੱਛੋਂ ਕੋਈ ਤੇਜ਼ ਰਫਤਾਰ ਵਾਹਨ ਆ ਜਾਵੇ ਤਾਂ ਵਾਹਨ ਬੇਕਾਬੂ ਹੋ ਕੇ ਨਹਿਰ ਵਿਚ ਵੀ ਡਿੱਗ ਸਕਦਾ ਹੈ। ਸਥਾਨਕ ਲੋਕਾਂ ਨੇ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ), ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਬਣਨ ਵਾਲੇ ਖੱਡਿਆਂ ਨੂੰ ਤੁਰੰਤ ਭਰਵਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਹੋ ਸਕੇ ਅਤੇ ਕੋਈ ਵੱਡਾ ਹਾਦਸਾ ਨਾ ਵਾਪਰੇ।
ਇਹ ਵੀ ਪੜ੍ਹੋ: ਪੰਜਾਬ 'ਚ ਹੋ ਜਾਣੀ ਸੀ ਟਾਰਗੇਟ ਕਿਲਿੰਗ! ਵੱਡੇ ਹਥਿਆਰਾਂ ਦੀ ਖੇਪ ਸਣੇ ਇਕ ਮੁਲਜ਼ਮ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ
NEXT STORY