ਨੈਸ਼ਨਲ ਡੈਸਕ- ਹੈਦਰਾਬਾਦ ਨੇੜੇ ਚੇਵੇਲਾ ’ਚ ਸ਼ੁੱਕਰਵਾਰ ਡਰਾਈਵਿੰਗ ਸਿੱਖਣ ਦੇ ਅਭਿਆਸ ਦੌਰਾਨ ਫੌਜ ਦਾ ਇਕ ਵਾਹਨ ਡਰਾਈਵਰ ਕੋਲੋਂ ਅਚਾਨਕ ਪਲਟ ਗਿਆ ਜਿਸ ਕਾਰਨ 7 ਜਵਾਨ ਜ਼ਖਮੀ ਹੋ ਗਏ। ਵਾਹਨ ਨੂੰ ਡਰਾਈਵਿੰਗ ਦੀ ਸਿਖਲਾਈ ਲੈਣ ਵਾਲਾ ਡਰਾਈਵਰ ਚਲਾ ਰਿਹਾ ਸੀ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਵਾਹਨ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ। ਵਾਹਨ ਮਹਿਦੀਪਟਨਮ ਤੋਂ ਜਵਾਨਾਂ ਨੂੰ ਟ੍ਰੇਨਿੰਗ ਲਈ ਲੈ ਕੇ ਜਾ ਰਿਹਾ ਸੀ। ਜ਼ਖਮੀ ਜਵਾਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦਾ ਇਲਾਜ ਗੋਲਕੌਂਡਾ ਦੇ ਇਕ ਫੌਜੀ ਹਸਪਤਾਲ ’ਚ ਕੀਤਾ ਜਾ ਰਿਹਾ ਹੈ।
ਕਰਨਾਟਕ ’ਚ PM ਮੋਦੀ ਨੇ 15,600 ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦੀ ਕੀਤੀ ਸ਼ੁਰੂਆਤ
NEXT STORY