ਪਟਨਾ- ਬਿਹਾਰ ਸਰਕਾਰ ਨੇ ਸ਼ਨੀਵਾਰ ਨੂੰ ਪੁਲਸ ਅਤੇ ਪ੍ਰਸ਼ਾਸਨਕ ਮਹਿਕਮੇ 'ਚ ਵੱਡਾ ਫੇਰਬਦਲ ਕੀਤਾ ਹੈ। ਬਿਹਾਰ ਸਰਕਾਰ ਨੇ ਫੇਰਬਦਲ ਕਰਦੇ ਹੋਏ ਭਾਰਤੀ ਪ੍ਰਸ਼ਾਸਨਕ ਸੇਵਾ (ਆਈ. ਏ. ਐਸ.) ਦੇ 49 ਅਤੇ ਭਾਰਤੀ ਪੁਲਸ ਸੇਵਾ (ਆਈ. ਪੀ. ਐਸ.) ਦੇ 44 ਅਧਿਕਾਰੀਆਂ ਦਾ ਟਰਾਂਸਫਰ ਕੀਤਾ ਹੈ।
ਆਮ ਪ੍ਰਸ਼ਾਸਨ ਅਤੇ ਇੰਸਪੈਕਟਰ ਵਿਭਾਗ ਦੀ ਨੋਟੀਫਿਕੇਸ਼ਨ ਮੁਤਾਬਕ ਗੋਪਾਲਗੰਜ, ਸ਼ੇਖਪੁਰਾ, ਕਟੀਹਾਰ, ਸ਼ਿਵਹਰ, ਨਾਲੰਦਾ, ਸੀਵਾਨ, ਅਰਵਲ, ਮੁਜ਼ੱਫਰਪੁਰ, ਮਧੇਪੁਰਾ ਅਤੇ ਭਾਗਲਪੁਰ ਦੇ ਜ਼ਿਲਾ ਅਧਿਕਾਰੀ ਅਤੇ ਪੁਲਸ ਅਧਿਕਾਰੀ ਬਦਲ ਦਿੱਤੇ ਗਏ ਹਨ। ਪੁਲਸ ਅਤੇ ਪ੍ਰਸ਼ਾਸਨਕ ਮਹਿਕਮੇ ਵਿਚ ਇਹ ਵੱਡਾ ਫੇਰਬਦਲ ਚੋਣ ਕਮਿਸ਼ਨ ਦੀ ਉੱਚ ਪੱਧਰੀ ਟੀਮ ਦੇ ਆਉਣ ਤੋਂ 6 ਦਿਨ ਪਹਿਲਾਂ ਕੀਤਾ ਗਿਆ।
ਸੰਸਾਰਿਕ ਸੰਕੇਤਾਂ ਨਾਲ ਸੋਨਾ, ਚਾਂਦੀ ਚਮਕੇ
NEXT STORY