ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੁਰਗਾਪੁਰ 'ਚ ਹੈਲੀਕਾਪਟਰ 'ਚ ਚੜ੍ਹਦੇ ਸਮੇਂ ਜ਼ਖ਼ਮੀ ਹੋ ਗਈ। ਉਹ ਦੁਰਗਾਪੁਰ ਤੋਂ ਆਸਨਸੋਲ ਜਾ ਰਹੀ ਸੀ। ਉਨ੍ਹਾਂ ਨੇ ਉੱਥੇ ਟੀ.ਐੱਮ.ਸੀ. ਉਮੀਦਵਾਰ ਸ਼ਤਰੂਘਨ ਸਿਨਹਾ ਦੇ ਸਮਰਥਨ 'ਚ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ। ਮਮਤਾ ਜਦੋਂ ਹੈਲੀਕਾਪਟਰ ਦੇ ਅੰਦਰ ਜਾ ਰਹੀ ਸੀ, ਉਸੇ ਸਮੇਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਗਈ। ਮਮਤਾ ਦੇ ਪੈਰ 'ਚ ਹਲਕੀ ਸੱਟ ਲੱਗੀ ਹੈ।
ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ। ਮਿਲੀ ਜਾਣਕਾਰੀ ਅਨੁਸਾਰ ਬੰਗਾਲ ਦੀ ਮੁੱਖ ਮੰਤਰੀ ਮਮਤਾ ਕੁਝ ਦੇਰ ਬਾਅਦ ਦੁਰਗਾਪੁਰ ਤੋਂ ਆਸਨਸੋਲ ਦੇ ਰਵਾਨਾ ਹੋ ਗੀ। ਟੀ.ਐੱਮ.ਸੀ. ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੱਟ ਬਹੁਤ ਗੰਭੀਰ ਨਹੀਂ ਹੈ ਅਤੇ ਉਹ ਆਸਨਸੋਲ 'ਚ ਪਾਰਟੀ ਦੀ ਚੋਣ ਰੈਲੀ 'ਚ ਸ਼ਾਮਲ ਹੋਵੇਗੀ। ਟੀ.ਐੱਮ.ਸੀ. ਸੁਪਰੀਮੋ ਕੁਝ ਦਿਨ ਪਹਿਲੇ ਆਪਣੇ ਘਰ ਜ਼ਖ਼ਮੀ ਹੋ ਗਈ ਸੀ। ਉਹ ਆਪਣੇ ਘਰ ਟਹਿਲਣ ਦੌਰਾਨ ਡਿੱਗ ਗਈ ਸੀ, ਜਿਸ ਨਾਲ ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਸੀ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਐੱਸ.ਐੱਸ.ਕੇ.ਐੱਮ. ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਟਾਂਕੇ ਵੀ ਲਗਾਏ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਭਾਰਤੀ ਔਰਤਾਂ ਦੀ ਮੌਤ, SUV ਕਾਰ ਦੇ ਉੱਡੇ ਪਰਖੱਚੇ
NEXT STORY