ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਗੁੰਡਾਗਰਦੀ ਕਰਨ ਅਤੇ 'ਆਪ' ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਸੋਮਵਾਰ ਨੂੰ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਦਿੱਲੀ ਪੁਲਸ ਡਰੀ ਹੋਈ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਅਸਹਾਏ ਹੈ। ਕੇਜਰੀਵਾਲ ਨੇ ਦਿੱਲੀ 'ਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ 'ਤੇ ਨਿੱਜੀ ਲਾਭ ਲਈ ਲੋਕਤੰਤਰ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਕੇਜਰੀਵਾਲ ਨੇ ਪੁੱਛਿਆ,''ਸਭ ਤੋਂ ਵੱਡਾ ਗੁੰਡਾ ਕੌਣ ਹੈ, ਜੋ ਇਸ ਦੇਸ਼ ਦੇ ਕਾਨੂੰਨ ਤੋਂ ਨਹੀਂ ਡਰਦਾ? ਉਹ ਗੁੰਡਾ ਕੌਣ ਹੈ ਜੋ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਰਿਹਾ ਹੈ ਅਤੇ 'ਆਪ' ਵਰਕਰਾਂ ਤੇ ਸਮਰਥਕਾਂ 'ਤੇ ਖੁੱਲ੍ਹੇਆਮ ਹਮਲੇ ਕਰ ਰਿਹਾ ਹੈ? ਉਹ ਗੁੰਡਾ ਕੌਣ ਹੈ, ਜਿਸ ਤੋਂ ਦਿੱਲੀ ਪੁਲਸ ਆਦੇਸ਼ ਲੈ ਰਹੀ ਹੈ ਅਤੇ ਡਰੀ ਹੋਈ ਤੇ ਅਸਹਾਏ ਮਹਿਸੂਸ ਕਰ ਰਹੀ ਹੈ।'' ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ 'ਆਪ' ਅਤੇ ਭਾਜਪਾ ਦੇ ਸ਼ਾਸਨ ਦੀ ਤੁਲਨਾ ਕਰਦੇ ਹੋਏ ਕਿਹਾ,''ਇਕ ਪਾਸੇ ਇਕ ਪਾਰਟੀ ਆਮ ਆਦਮੀ ਦੇ 25 ਹਜ਼ਾਰ ਰੁਪਏ ਪ੍ਰਤੀ ਮਹੀਨੇ ਬਚਾ ਰਹੀ ਹੈ ਅਤੇ ਦੂਜੇ ਪਾਸੇ ਇਕ ਪਾਰਟੀ ਗੁੰਡਾਗਰਦੀ 'ਚ ਸ਼ਾਮਲ ਹੈ।'' ਸੀਈਸੀ ਰਾਜੀਵ ਕੁਮਾਰ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ,''ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਸੇਵਾਮੁਕਤ ਤੋਂ ਬਾਅਦ ਨੌਕਰੀ ਪਾਉਣ ਲਈ ਲੋਕਤੰਤਰ ਨੂੰ ਖਤਰੇ 'ਚ ਨਾ ਪਾਉਣ। ਦੇਸ਼ ਦੇ ਭਵਿੱਖ ਨੂੰ ਦਾਅ 'ਤੇ ਨਾ ਲਗਾਉਣ।'' ਦਿੱਲੀ 'ਚ 5 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਭਾਜਪਾ ਰਾਸ਼ਟਰੀ ਰਾਜਧਾਨੀ 'ਚ 'ਆਪ' ਦੇ ਸ਼ਾਸਨ ਨੂੰ ਖ਼ਤਮ ਕਰਨ ਅਤੇ ਕਾਂਗਰਸ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਛਰ ਕੰਟਰੋਲ ਲਈ ਹਮਲਾਵਰ ਮੱਛੀਆਂ ਦੀ ਵਰਤੋਂ 'ਤੇ NGT ਨੇ ਕੇਂਦਰ ਤੋਂ ਮੰਗਿਆ ਜਵਾਬ
NEXT STORY