Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    3:36:16 AM

  • body of a person found in house of sher singh colony

    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ...

  • tarun chugh will be in rajya sabha

    ਤਰੁਣ ਚੁੱਘ ਜਾਣਗੇ ਰਾਜ ਸਭਾ, ਮਿਲੇਗੀ ਵੱਡੀ...

  • tarun chugh rajya sabha candidate from mp

    ਤਰੁਣ ਚੁੱਘ ਦਾ ਸਿਆਸੀ ਕੱਦ ਹੋਰ ਵਧਿਆ, ਭਾਜਪਾ ਨੇ...

  • company closed 700 employees became unemployed

    ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Bathinda-Mansa
  • ਕਤਲ, ਗੁੰਡਾਗਰਦੀ ਤੇ ਡਰ ਪੈਦਾ ਕਰਕੇ ਭਾਜਪਾ ਸੂਬੇ ’ਚ ਲਿਆਉਣਾ ਚਾਹੁੰਦੀ ਹੈ ਗਵਰਨਰੀ ਰਾਜ : ਬਘੇਲ, ਵੜਿੰਗ, ਬਾਜਵਾ

PUNJAB News Punjabi(ਪੰਜਾਬ)

ਕਤਲ, ਗੁੰਡਾਗਰਦੀ ਤੇ ਡਰ ਪੈਦਾ ਕਰਕੇ ਭਾਜਪਾ ਸੂਬੇ ’ਚ ਲਿਆਉਣਾ ਚਾਹੁੰਦੀ ਹੈ ਗਵਰਨਰੀ ਰਾਜ : ਬਘੇਲ, ਵੜਿੰਗ, ਬਾਜਵਾ

  • Edited By Shivani Attri,
  • Updated: 17 Feb, 2026 06:25 PM
Bathinda-Mansa
punjab congress rally in mansa
  • Share
    • Facebook
    • Tumblr
    • Linkedin
    • Twitter
  • Comment

ਮਾਨਸਾ (ਮਿੱਤਲ)-ਕਾਂਗਰਸ ਪਾਰਟੀ ਨੇ ਮਨਰੇਗਾ ਮਜਦੂਰ ਬਚਾਓ ਦਾ ਹੋਕਾ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮਾਨਸਾ ਦੀ ਅਨਾਜ ਮੰਡੀ ਵਿਖੇ ਮਨਰੇਗਾ ਮਜਦੂਰ ਬਚਾਓ ਰੈਲੀ ਵਿਚ ਕੁੰਭ ਮੇਲੇ ਵਾਂਗ ਉਮੜੇ ਲੋਕਾਂ ਦੇ ਜਨ ਸੈਲਾਬ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਭਾਜਪਾ ਪੰਜਾਬ ਅੰਦਰ ਕਤਲੇਆਮ, ਗੁੰਡਾਗਰਦੀ ਲਿਆ ਕੇ ਗਵਰਨਰ ਰਾਜ ਲਗਾਉਣਾ ਚਾਹੁੰਦੀ ਹੈ ਅਤੇ ਭਗਵੰਤ ਮਾਨ ਸਰਕਾਰ ਹੁਣ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਡਰਾਮਾ ਕਰਕੇ ਕਿਵੇਂ ਨਾ ਕਿਵੇਂ ਫਿਰ ਪੰਜਾਬ ਦੀ ਸੱਤਾ ਤੇ ਕਾਬਜ ਹੋਣਾ ਚਾਹੁੰਦੀ ਹੈ ਪਰ ਮਨਰੇਗਾ ਦੇ ਬੰਦ ਹੋਣ ਨਾਲ, ਜਿਹੜੇ ਲੱਖਾਂ ਮਜਦੂਰਾਂ ਅਤੇ ਗਰੀਬ ਪਰਿਵਾਰਾਂ ਦੇ ਚੁੱਲੇ ਠੰਡੇ ਹੋ ਗਏ, ਉਸ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। 

ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਾਇਕ ਖਜਾਨਚੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਕੇ ਕਤਲੇਆਮ ਅਤੇ ਗੁੰਡਾਗਰਦੀ ਕਰਵਾ ਕੇ ਭਾਜਪਾ ਪੰਜਾਬ ਅੰਦਰ ਗਵਰਨਰੀ ਰਾਜ ਲਿਆਉਣਾ ਚਾਹੁੰਦੀ ਹੈ। ਗਵਰਨਰੀ ਰਾਜ ਦਾ ਮਤਲਬ ਭਾਜਪਾ ਦਾ ਰਾਜ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਗ੍ਰਿਫ਼ਤਾਰ ਹੋਏ 4 Fake ਪੁਲਸ ਮੁਲਾਜ਼ਮ! ਕਾਰਨਾਮਾ ਜਾਣ ਹੋ ਜਾਵੋਗੇ ਹੈਰਾਨ

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਅੰਦਰ ਕੋਈ ਮੂੰਹ ਨਹੀਂ ਲਗਾਉਂਦਾ, ਲਗਾਤਾਰ ਦੂਜੀਆਂ ਪਾਰਟੀਆਂ ਵਿਚੋਂ ਨੇਤਾ ਲਿਆ ਕੇ ਕਿਵੇਂ ਨਾ ਕਿਵੇਂ ਪੰਜਾਬ ਅੰਦਰ ਆਪਣਾ ਰਾਜ ਲਿਆਉਣ ਲਈ ਉਤਾਵਲੀ ਹੋ ਰਹੀ ਹੈ ਪਰ ਇਸ ਦਾ ਇਹ ਸੁਪਨਾ ਪੰਜਾਬ ਦੇ ਜਾਗਦੀ ਜਮੀਰ ਵਾਲੇ ਲੋਕ ਪੂਰਾ ਨਹੀਂ ਹੋਣ ਦੇਣਗੇ ਕਿਉਂਕਿ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਲਈ ਕਾਲੇ ਕਾਨੂੰਨ ਲਿਆ ਕੇ, ਹੁਣ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਕੇ ਅਤੇ ਹੁਣ ਮਨਰੇਗਾ ਦਾ ਨਾਮ ਬਦਲ ਕੇ ਕਿਸਾਨਾਂ ਅਤੇ ਮਜਦੂਰਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਅਤੇ ਦੇਸ਼ ਆਰਥਿਕ ਤੌਰ ਤੇ ਖਾਸ ਕਰਕੇ ਮਜਦੂਰ ਕਿਸਾਨ ਅਤੇ ਗਰੀਬ ਵਰਗ ਬਰਬਾਦ ਹੋ ਜਾਵੇਗਾ। 

ਉਨ੍ਹਾਂ ਕਿਹਾ ਕਿ 2029 ਵਿਚ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਭਾਜਪਾ ਵੱਲੋਂ ਲਿਆਂਦੇ ਮਨਰੇਗਾ ਵਿਰੋਧੀ ਅਤੇ ਹੋਰ ਕਾਲੇ ਕਾਨੂੰਨ ਮੁੱਢੋ ਰੱਦ ਕੀਤੇ ਜਾਣਗੇ। ਪੰਜਾਬ ਅੰਦਰ 2027 ਵਿਚ ਕਾਂਗਰਸ ਦੀ ਸਰਕਾਰ ਬਣਦੇ ਹੀ ਸੂਬੇ ਨੂੰ ਖੇਤੀ, ਉਦਯੋਗ, ਵਪਾਰ, ਰੁਜਗਾਰ, ਸਿੱਖਿਆ ਅਤੇ ਟਕਨਾਲੋਜੀ ਦੇ ਨਵੇਂ ਰਾਹ ਤੇ ਲਿਆਂਦਾ ਜਾਵੇਗਾ ਅਤੇ ਭਗਵੰਤ ਮਾਨ ਸਰਕਾਰ ਦੇ ਲੋਕਾਂ ਨੂੰ ਲਗਾਏ ਲਾਰੇ ਅਤੇ ਕੀਤੇ ਗਏ ਗਬਨ, ਫਰੇਬ ਉਜਾਗਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹਕੂਮਤ ਤਾਨਾਸ਼ਾਹੀ ਅਤੇ ਪੰਜਾਬ ਨੂੰ ਗੈਂਗਸਟਰਵਾਦ, ਬੇਰੁਜ਼ਗਾਰੀ ਅਤੇ ਕੰਗਾਲੀ ਵੱਲ ਲੈ ਕੇ ਜਾ ਰਹੀ ਹੈ। ਇਸ ਸਰਕਾਰ ਨੇ ਆਪਣੀ ਫੋਕੀ ਵਾਹ ਵਾਹ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਆਪਣੀ ਮਸ਼ਹੂਰੀ ਕਰਨ ਵਿਚ ਉਡਾਇਆ ਹੈ ਅਤੇ ਹੁਣ ਸਿਹਤ ਬੀਮਾ ਯੋਜਨਾ, ਨਸ਼ਾ ਮੁਕਤ ਪੰਜਾਬ ਦੇ ਡਰਾਮੇ ਕਰਕੇ ਪੰਜਾਬ ਦੀ ਸਰਕਾਰੀ ਮਸ਼ੀਨਰੀ ਨੂੰ ਸਰਕਾਰ ਦਾ ਗੁਣਗਾਣ ਕਰਨ ਲਈ ਵਰਤਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: SGPC ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ : ਗਿਆਨੀ ਹਰਪ੍ਰੀਤ ਸਿੰਘ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਇੰਨੀ ਨਾਕਾਮੀ ਨਾਲ ਫੇਲ ਹੋਈ ਹੈ ਕਿ ਬਦਲਾਓ ਕਰਕੇ ਪੰਜਾਬ ਦੇ ਲੋਕਾਂ ਵਲੋਂ ਸੱਤਾ ਵਿਚ ਲਿਆਂਦੀ ਇਸ ਸਰਕਾਰ ਦੇ ਚੁਣਨ ਤੇ ਅੱਜ ਪਛਤਾਵਾ ਹੋ ਰਿਹਾ ਹੈ। ਸੂਬੇ ਅੰਦਰ ਨਾ ਵਿਕਾਸ, ਨਾ ਸਿਹਤ ਸਹੂਲਤਾਂ, ਨਾ ਰੁਜਗਾਰ, ਨਾ ਕਾਨੂੰਨ ਵਿਵਸਥਾ, ਨਾ ਸਿੱਖਿਆ, ਨਾ ਉਦਯੋਗ, ਨਾ ਵਪਾਰ ਪੈਦਾ ਕੀਤਾ ਜਾ ਸਕਿਆ। ਗੈਂਗਸਟਰਵਾਦ ਨੂੰ ਇੰਨੀ ਸ਼ਹਿ ਮਿਲੀ ਕਿ ਅੱਜ ਉਹ ਬੇਫਿਕਰ ਹੋ ਕੇ ਲੁੱਟਾਂ, ਖੋਹਾਂ, ਕਤਲੇਆਮ, ਵਪਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਮੰਗਣ ਲੱਗੇ ਹਨ। ਕੋਈ ਵੀ ਦਿਨ ਅਜਿਹਾ ਨਹੀਂ, ਜਿਸ ਦਿਨ ਸੂਬੇ ਅੰਦਰ ਕੋਈ ਕਤਲ, ਲੁੱਟ ਖੋਹ ਡਕੈਤੀ ਨਾ ਹੁੰਦੀ ਹੋਵੇ। 
ਉਨ੍ਹਾਂ ਮਨਰੇਗਾ ਮਜਦੂਰ ਬਚਾਓ ਰੈਲੀ ਵਿਚ ਪੰਜਾਬ ਦੇ ਲੋਕਾਂ ਨੂੰ ਹੋਕਾ ਦਿੱਤਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕ ਜੇਕਰ ਚੌਕੰਨੇ ਨਾ ਹੋਏ ਤਾਂ ਮੁੜ ਤੋਂ ਕਾਲਾ ਦੌਰ ਅਤੇ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋਣ ਦਾ ਸਮਾਂ ਵੇਖਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਦੇਸ਼ ਅਤੇ ਸੂਬੇ ਅੰਦਰ ਧਰਮ ਨਿਰਪੱਖ ਅਤੇ ਸਰਵਪੱਖੀ ਵਿਕਾਸ ਲਿਆ ਸਕਦੀ ਹੈ। ਭਾਜਪਾ ਧਰਮ ਦੀ ਰਾਜਨੀਤੀ ਕਰ ਰਹੀ ਹੈ ਅਤੇ ਆਪ ਫੋਕੀ ਵਾਹ ਵਾਹ ਕਰਕੇ ਪੰਜਾਬ ਨੂੰ ਮਾੜੇ ਦੌਰ ਵੱਲ ਲੈ ਕੇ ਜਾ ਰਹੀ ਹੈ। ਜਿਸ ਕਰਕੇ ਅੱਜ ਪੰਜਾਬ ਦੇ ਵਪਾਰੀ, ਉਦਯੋਗਪਤੀ ਸੂਬੇ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ ਪਰ ਭਗਵੰਤ ਮਾਨ ਸਰਕਾਰ ਰੰਗਲੇ ਪੰਜਾਬ ਦਾ ਸ਼ੋਰ ਮਚਾ ਕੇ ਸੂਬੇ ਨੂੰ ਕੰਗਾਲ ਕਰ ਰਹੀ ਹੈ।

ਇਹ ਵੀ ਪੜ੍ਹੋ: Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ 'ਤੇ ਕਰ 'ਤਾ ਵੱਡਾ ਕਾਂਡ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਜ਼ਿਲ੍ਹਾ ਅਤੇ ਪੰਜਾਬ ਕਾਂਗਰਸ ਵਰਕਰਾਂ ਨੂੰ ਸੂਬੇ ਨੂੰ ਬਚਾਉਣ ਅਤੇ ਖ਼ੁਸ਼ਹਾਲੀ ਵੱਲ ਲੈ ਕੇ ਜਾਣ ਲਈ ਇਕਜੁੱਟ ਹੋ ਕੇ ਭਾਜਪਾ ਦੀਆਂ ਵੰਡ ਪਾਊ ਅਤੇ ਆਪ ਦੀਆਂ ਲਾਰਾ ਲਾਊ ਨੀਤੀਆਂ ਤੋਂ ਖਹਿੜਾ ਛੁਡਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਵਾਏ ਕਾਂਗਰਸ ਦੇ ਕੋਈ ਵੀ ਪਾਰਟੀ ਸੂਬੇ ਨੂੰ ਪ੍ਰਗਤੀ, ਆਤਮ ਨਿਰਭਰ, ਉਦਯੋਗਿਕ ਤਰੱਕੀ, ਰੁਜਗਾਰ ਮੁਖੀ ਨਹੀਂ ਬਣਾ ਸਕਦੀ। ਇਸ ਮੌਕੇ ਅਮਰ ਸਿੰਘ ਐਮ.ਪੀ , ਸਾਧੂ ਸਿੰਘ ਧਰਮਸੌਤ, ਹਰਦਿਆਲ ਸਿੰਘ ਕੰਬੋਜ, ਅਜੀਤਇੰਦਰ ਸਿੰਘ ਮੋਫਰ, ਬਿਕਰਮ ਮੋਫਰ, ਬਲਕੌਰ ਸਿੱਧੂ, ਗੁਰਪ੍ਰੀਤ ਵਿੱਕੀ, ਰਣਵੀਰ ਕੌਰ , ਸੱਤਪਾਲ ਮੂਲੇਵਾਲਾ, ਬਲਵਿੰਦਰ ਨਾਰੰਗ, , ਪ੍ਰਿਤਪਾਲ ਡਾਲੀ, ਮਾਈਕਲ ਗਾਗੋਵਾਲ,  ਲਾਜਪਤ ਰਾਏ ਸ਼ਰਮਾ, ਰਜਨੀਸ਼ ਸ਼ਰਮਾ, ਸਵਰਨਜੀਤ ਖੁਡਾਲ, ਸੁਰੇਸ਼ ਸ਼ਰਮਾ,  ਰਣਜੀਤ ਦੋਦੜਾ, ਪੋਹਲੋਜੀਤ ਬਾਜੇਵਾਲਾ, ਸੱਤਪਾਲ ਵਰਮਾ,ਲਛਮਣ ਰਾਮ ਲਖੀਆ, ਨਵੀਨ ਕਾਲਾ ਬੋਹਾ,  ਰਕੇਸ਼ ਰੱਲਾ, ਸੁਰੇਸ਼ ਨੰਦਗੜ੍ਹੀਆ, ਲਵਲੀ ਬੋੜਾਵਾਲੀਆ, ਜਸਵੀਰ ਚੱਕ ਅਲੀਸ਼ੇਰ, ਰਾਧੇ ਸ਼ਾਮ ਮੂਸਾ, ਰਾਮ ਸਿੰਘ ਸਰਦੂਲਗੜ੍ਹ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: Punjab 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਮੁੰਡੇ-ਕੁੜੀਆਂ ਫੜੇ, ਬੈੱਡਾਂ ਹੇਠ ਇਤਰਾਜ਼ਯੋਗ ਸਾਮਾਨ ਵੇਖ ਪੁਲਸ ਦੇ ਉੱਡੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • punjab congress rally in mansa
  • punjab congress rally
  • ਕਾਂਗਰਸ ਪਾਰਟੀ
  • ਮਨਰੇਗਾ ਮਜਦੂਰ ਬਚਾਓ
  • ਰੈਲੀ

ਮਸ਼ਹੂਰ ਗਾਇਕ ਨਿਕਲਿਆ ਗੈਂਗਸਟਰਾਂ ਦਾ ਸਾਥੀ! ਮੋਹਾਲੀ ਤੋਂ ਗ੍ਰਿਫਤਾਰ

NEXT STORY

Stories You May Like

  • bjp wants a rajya sabha seat from naidu in andhra pradesh
    ਭਾਜਪਾ ਆਂਧਰਾ ਪ੍ਰਦੇਸ਼ ’ਚ ਨਾਇਡੂ ਕੋਲੋਂ ਰਾਜ ਸਭਾ ਦੀ ਇਕ ਸੀਟ ਚਾਹੁੰਦੀ ਹੈ
  • mann sarkar  raja warring  law and order
    ਮਾਨ ਸਰਕਾਰ ਦੇ ਰਾਜ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, ਪੰਜਾਬ 'ਚ ਡਰ ਅਤੇ ਅਸੁਰੱਖਿਆ ਦਾ ਮਾਹੌਲ : ਵੜਿੰਗ
  • attack on fire brigade employee with sharp weapons
    ਫਗਵਾੜਾ ’ਚ ਗੁੰਡਾਗਰਦੀ ਦਾ ਨੰਗਾ ਨਾਂਚ! ਫਾਇਰ ਬ੍ਰਿਗੇਡ ਕਰਮਚਾਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • jharkhand  rajya sabha elections  bjp  jmm  election commission  letter
    ਝਾਰਖੰਡ 'ਚ ਰਾਜ ਸਭਾ ਚੋਣਾਂ ਲੜੇਗੀ ਭਾਜਪਾ, JMM ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
  • congress strategy ready for 2027 punjab elections
    ਦਿੱਲੀ 'ਚ ਪੰਜਾਬ ਕਾਂਗਰਸ ਇਕਾਈ ਦੀ ਮੀਟਿੰਗ ਤੋਂ ਬਾਅਦ ਭੁਪੇਸ਼ ਬਘੇਲ ਦਾ ਵੱਡਾ ਬਿਆਨ (ਵੀਡੀਓ)
  • warning bell for the people of punjab fear of floods looms
    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ
  • ravneet bittu was summoned again by the sc commission
    ਰਵਨੀਤ ਬਿੱਟੂ ਨੂੰ SC ਕਮਿਸ਼ਨ ਨੇ ਫਿਰ ਕੀਤਾ ਤਲਬ, ਰਾਜਾ ਵੜਿੰਗ ਤੇ ਬਾਜਵਾ ਨੂੰ ਵੀ ਜਾਰੀ ਕੀਤਾ ਨੋਟਿਸ
  • hooliganism on sodhal road
    ਸੋਢਲ ਰੋਡ 'ਤੇ ਗੁੰਡਾਗਰਦੀ: ਮਾਂ ਕਰਦੀ ਰਹੀ ਪੁੱਤ ਲਈ ਤਰਲੇ, ਹਮਲਾਵਰਾਂ ਨੇ ਪਿਓ-ਪੁੱਤ ਨੂੰ ਕੀਤਾ ਲਹੂ-ਲੁਹਾਨ
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ...
  • all shops in the electronics market will remain closed from june 25 to 28
    ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
  • worker held captive  cattle  expensive pigeons and mobile phone looted
    9 ਲੁਟੇਰਿਆਂ ਨੇ ਕਿਸਾਨ ਦੇ ਖੂਹ ’ਤੇ ਸੁੱਤੇ ਕਾਮੇ ਨੂੰ ਬੰਦੀ ਬਣਾ ਕੇ ਪਸ਼ੂ,...
Trending
Ek Nazar
power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • tarun chugh rajya sabha candidate from mp
      ਤਰੁਣ ਚੁੱਘ ਦਾ ਸਿਆਸੀ ਕੱਦ ਹੋਰ ਵਧਿਆ, ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਬਣਾਇਆ...
    • dispute between a police officer and his wife created a ruckus
      ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ ਵਾਧੂ ਪੁਲਸ ਫੋਰਸ, ਹੈਰਾਨ...
    • nir starts opium cultivation in jalandhar north
      ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
    • leopard seen on mukerian hajipur road video went viral
      ਪੰਜਾਬ ਦੇ ਇਸ ਪਿੰਡ 'ਚ ਪਿਆ ਭੜਥੂ! Alert ਦੀ ਸਲਾਹ, ਘਰੋਂ ਬਾਹਰ ਨਿਕਲਣ ਤੋਂ ਵੀ...
    • punjab weather raining
      ਪੰਜਾਬ 'ਚ ਬਦਲਿਆ ਮੌਸਮ! ਤੇਜ਼ ਹਨ੍ਹੇਰੀ ਤੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ...
    • ludhiana viral video
      ਨਸ਼ੇ 'ਚ ਟੱਲੀ ਨੌਜਵਾਨ ਦੀਆਂ ਅਜੀਬ ਹਰਕਤਾਂ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
    • civil hospital clash
      ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ! ਮਰੀਜ਼ ਨਾਲ ਬੁਰੀ ਤਰ੍ਹਾਂ ਕੁੱਟਮਾਰ
    • bikram singh majithia copy of fir akali dal
      ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਆਈ ਸਾਹਮਣੇ
    • electricity bill meter reading pspcl
      ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ ਪੰਗਾ, ਖਪਤਕਾਰਾਂ ਲਈ ਖੜ੍ਹੀ...
    • big weather forecast for punjab
      ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +