ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਭਾਜਪਾ ਨੇਤਾ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਨਿਸ਼ਾਨਾ ਸਾਧਿਆ ਹੈ। ਗੌਤਮ ਗੰਭੀਰ ਨੇ ਕਿਹਾ ਹੈ ਕਿ ਤੁਸੀਂ ਆਪਣੀ ਅਸਫ਼ਲਤਾ ਲੁਕਾਉਣ ਲਈ ਨਿਰਦੋਸ਼ ਲੋਕਾਂ ਨੂੰ ਸਜ਼ਾ ਦੇ ਰਹੇ ਹੋ। ਦਰਅਸਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਗਲੇ ਇਕ ਹਫ਼ਤੇ ਲਈ ਸੀਲ ਕਰ ਦਿੱਤੀਆਂ ਹਨ ਅਤੇ ਇਸ ਬਾਰੇ ਲੋਕਾਂ ਤੋਂ ਰਾਏ ਵੀ ਮੰਗੀ ਹੈ।
ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਲਿਖਿਆ,''ਸਿਰਫ਼ ਤੁਸੀਂ ਆਪਣੀ ਅਸਫ਼ਲਤਾ ਲੁਕਾਉਣ ਲਈ ਮਾਸੂਮ ਲੋਕਾਂ ਨੂੰ ਸਜ਼ਾ ਦੇ ਰਹੇ ਹੋ, ਸਿਰਫ਼ ਇਸ ਲਈ ਕਿਉਂਕਿ ਉਹ ਸਰਹੱਦ ਪਾਰ ਕਰਦੇ ਹਨ। ਉਹ ਲੋਕ ਤੁਹਾਡੇ ਅਤੇ ਮੇਰੇ ਵਰਗੇ ਭਾਰਤੀ ਹਨ। ਤੁਸੀਂ ਅਪ੍ਰੈਲ 'ਚ 30 ਹਜ਼ਾਰ ਰੋਗੀਆਂ ਲਈ ਤਿਆਰ ਹੋਣ ਦਾ ਵਾਅਦਾ ਕੀਤਾ ਸੀ, ਯਾਦ ਹੈ? ਹੁਣ ਤੁਸੀਂ ਅਜਿਹੇ ਸਵਾਲ ਕਿਉਂ ਪੁੱਛ ਰਹੇ ਹੋ ਮਿਸਟਰ ਤੁਗਲਕ?''
ਦੱਸਣਯੋਗ ਹੈ ਕਿ ਦਿੱਲੀ ਨੇ ਆਪਣੀਆਂ ਸਾਰੀਆਂ ਸਰਹੱਦਾਂ ਅਗਲੇ ਇਕ ਹਫਤੇ ਲਈ ਸੀਲ ਕਰ ਦਿੱਤੀਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਅਤੇ ਵਿਅਕਤੀਆਂ ਨੂੰ ਜਾਣ ਦੀ ਮਨਜ਼ੂਰੀ ਹੋਵੇਗੀ। ਮੁੱਖ ਮੰਤਰੀ ਨੇ ਦਿੱਲੀ ਦੀ ਜਨਤਾ ਤੋਂ 2 ਬਿੰਦੂਆਂ ਦੀ ਰਾਏ ਵੀ ਮੰਗੀ ਹੈ। ਇਕ ਇਹ ਕਿ ਕੀ ਦਿੱਲੀ ਦੀ ਸਰਹੱਦ ਨੂੰ ਬੰਦ ਹੀ ਰੱਖਿਆ ਜਾਵੇ ਅਤੇ ਦੂਜਾ ਕਿ ਦਿੱਲੀ 'ਚ ਦੂਜੇ ਸੂਬਿਆਂ ਦੇ ਲੋਕਾਂ ਦੇ ਇਲਾਜ ਨੂੰ ਰੋਕਿਆ ਜਾਵੇ ਜਾਂ ਨਹੀਂ।
ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਨੇ ਨੋਇਡਾ ਦੀ ਇਸ ਕੁੜੀ ਦਾ ਜਾਣੋ ਕਿਉਂ ਕੀਤਾ ਧੰਨਵਾਦ
NEXT STORY