ਨੈਸ਼ਨਲ ਡੈਸਕ : ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਚੌਸਾ ਵਿੱਚ ਜੈਮਾਲਾ ਦੀ ਰਸਮ ਲਾੜੀ ਨੂੰ ਗੋਲੀ ਮਾਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਦੀਨਬੰਧੂ ਵਜੋਂ ਹੋਈ ਹੈ, ਜੋ ਕੁੜੀ ਨਾਲ ਇੱਕਤਰਫਾ ਪਿਆਰ ਕਰਦਾ ਸੀ ਤੇ ਉਸ ਦੇ ਵਿਆਹ ਤੋਂ ਨਾਰਾਜ਼ ਹੋ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਸਟੇਜ 'ਤੇ ਮਚੀ ਅਫਰਾ-ਤਫਰੀ
ਘਟਨਾ 24 ਫਰਵਰੀ ਦੀ ਰਾਤ ਨੂੰ ਵਾਪਰੀ ਜਦੋਂ ਸਟੇਜ 'ਤੇ ਜੈਮਾਲਾ ਦੀ ਰਸਮ ਚੱਲ ਰਹੀ ਸੀ। ਅਚਾਨਕ ਹੋਈ ਗੋਲੀਬਾਰੀ ਕਾਰਨ ਉੱਥੇ ਮੌਜੂਦ ਮਹਿਮਾਨਾਂ ਵਿੱਚ ਭਗਦੜ ਮਚ ਗਈ। ਦੀਨਬੰਧੂ ਨੇ ਹੱਤਿਆ ਦੀ ਨੀਅਤ ਨਾਲ ਗੋਲੀ ਚਲਾਈ ਸੀ ਜੋ ਲਾੜੀ ਦੇ ਪੇਟ ਵਿੱਚ ਲੱਗੀ। ਦੁਲਹਨ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਵਾਰਾਣਸੀ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ।
UP ਤੋਂ ਖਰੀਦੀ ਸੀ ਪਿਸਤੌਲ
ਬਕਸਰ ਦੇ ਐਸ.ਪੀ. ਸ਼ੁਭਮ ਆਰੀਆ ਅਨੁਸਾਰ, ਮੁਲਜ਼ਮ ਨੇ ਵਾਰਦਾਤ ਲਈ ਹਥਿਆਰ ਗੁਆਂਢੀ ਰਾਜ ਉੱਤਰ ਪ੍ਰਦੇਸ਼ ਤੋਂ ਖਰੀਦਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਪਹਿਲਾਂ ਕੁੜੀ ਨੂੰ ਵਿਆਹ ਨਾ ਕਰਨ ਲਈ ਕਿਹਾ ਸੀ, ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੇ ਜੈਮਾਲਾ ਦੇ ਸਮੇਂ ਗੋਲੀ ਮਾਰਨ ਦੀ ਯੋਜਨਾ ਬਣਾਈ। ਹਾਲਾਂਕਿ, ਪਿਸਤੌਲ ਵਿੱਚੋਂ ਸਿਰਫ ਇੱਕ ਹੀ ਗੋਲੀ ਚੱਲ ਸਕੀ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਰਾਣਾ ਅਪਰਾਧਿਕ ਰਿਕਾਰਡ ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੀਨਬੰਧੂ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ। ਪੁਲਸ ਵੱਲੋਂ ਫਿਲਹਾਲ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨੀਪੁਰ ਹਿੰਸਾ 'ਤੇ SC ਦੀ ਸਖ਼ਤ ਕਾਰਵਾਈ, ਨਿਗਰਾਨੀ ਕਮੇਟੀ ਨੂੰ ਤੁਰੰਤ 12 ਲੱਖ ਦੇਣ ਦਾ ਹੁਕਮ
NEXT STORY