ਜੋਧਪੁਰ- ਰਾਜਸਥਾਨ ਹਾਈ ਕੋਰਟ ਨੇ ਸੋਮਵਾਰ ਨੂੰ ਜਬਰ ਜ਼ਿਨਾਹ ਦੇ ਮਾਮਲੇ 'ਚ ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀ ਮਿਆਦ 1 ਜੁਲਾਈ ਤੱਕ ਵਧਾ ਦਿੱਤੀ ਹੈ। ਆਸਾਰਾਮ ਨੇ 31 ਮਾਰਚ ਨੂੰ ਆਪਣੀ ਅੰਤਰਿਮ ਜ਼ਮਾਨਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ 1 ਅਪ੍ਰੈਲ ਨੂੰ ਜੋਧਪੁਰ ਕੇਂਦਰੀ ਜੇਲ੍ਹ 'ਚ ਆਤਮ ਸਮਰਪਣ ਕਰ ਦਿੱਤਾ ਸੀ। ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਸੁਪਰੀਮ ਕੋਰਟ ਦੁਆਰਾ ਰੱਖੀਆਂ ਗਈਆਂ ਸ਼ਰਤਾਂ 'ਤੇ ਆਸਾਰਾਮ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਸ਼ਰਤਾਂ 'ਚ ਕਿਸੇ ਵੀ ਤਰ੍ਹਾਂ ਦੇ ਉਪਦੇਸ਼ ਜਾਂ ਭਗਤਾਂ ਨਾਲ ਇਕੱਠੇ ਹੋਣ 'ਤੇ ਰੋਕ ਸ਼ਾਮਲ ਹੈ। ਆਸਾਰਾਮ ਦੀ ਪਟੀਸ਼ਨ 'ਤੇ 2 ਅਪ੍ਰੈਲ ਨੂੰ ਸੁਣਵਾਈ ਹੋਈ, ਜਿੱਥੇ ਪ੍ਰਤੀਵਾਦੀ ਦੇ ਵਕੀਲ ਪੀਸੀ ਸੋਲੰਕੀ ਨੇ ਦਿੱਤੀ ਗਈ ਰਾਹਤ 'ਤੇ ਇਤਰਾਜ਼ ਜਤਾਇਆ ਅਤੇ ਦਲੀਲ ਦਿੱਤੀ ਕਿ ਉਸ ਨੇ (ਆਸਾਰਾਮ) ਇੰਦੌਰ ਸਥਿਤ ਆਪਣੇ ਆਸ਼ਰਮ 'ਚ ਭਗਤਾਂ ਲਈ ਪ੍ਰਵਚਨ ਆਯੋਜਿਤ ਕਰਕੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ : 'ਚਿੱਟੇ' ਨਾਲ ਫੜਿਆ ਗਿਆ ਇਕ ਹੋਰ ਪੁਲਸ ਮੁਲਾਜ਼ਮ
ਸੋਲੰਕੀ ਨੇ ਆਪਣੇ ਦਾਅਵੇ ਦੇ ਸਮਰਥਨ 'ਚ ਅਦਾਲਤ 'ਚ ਵੀਡੀਓ ਸਬੂਤ ਪੇਸ਼ ਕੀਤੇ, ਜਿਸ ਤੋਂ ਬਾਅਦ ਅਦਾਲਤ ਨੇ ਆਸਾਰਾਮ ਤੋਂ ਹਲਫ਼ਨਾਮਾ ਮੰਗਿਆ। ਆਸਾਰਾਮ ਦੇ ਵਕੀਲ ਨਿਸ਼ਾਂਤ ਬੋਰਾ ਨੇ ਸੋਮਵਾਰ ਨੂੰ ਅਦਾਲਤ 'ਚ ਹਲਫ਼ਨਾਮਾ ਦਾਇਰ ਕਰਨ ਤੋਂ ਬਾਅਦ ਕਿਹਾ,"ਅਦਾਲਤ ਨੇ ਹਲਫ਼ਨਾਮਾ ਸਵੀਕਾਰ ਕਰ ਲਿਆ ਅਤੇ ਅੰਤਰਿਮ ਜ਼ਮਾਨਤ ਨੂੰ 1 ਜੁਲਾਈ ਤੱਕ ਵਧਾਉਣ ਦੀ ਸਾਡੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ।" ਆਸਾਰਾਮ ਨੇ 1 ਅਪ੍ਰੈਲ ਦੀ ਰਾਤ ਨੂੰ ਜੇਲ੍ਹ 'ਚ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਆਯੁਰਵੈਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 28 ਮਾਰਚ ਨੂੰ ਗੁਜਰਾਤ ਹਾਈ ਕੋਰਟ ਨੇ ਸੂਰਤ 'ਚ ਇਕ ਹੋਰ ਜਬਰ ਜ਼ਿਨਾਹ ਮਾਮਲੇ 'ਚ ਆਸਾਰਾਮ ਨੂੰ ਤਿੰਨ ਮਹੀਨੇ ਦੀ ਅੰਤਰਿਮ ਜ਼ਮਾਨਤ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਾਲਕ ਸਮੇਤ ਦੋ ਸੜ ਕੇ ਮਰੇ
NEXT STORY