ਜੈਪੁਰ- ਰਾਜਧਾਨੀ ਜੈਪੁਰ ਦੇ ਟਰਾਂਸਪੋਰਟ ਨਗਰ ਥਾਣੇ ਦੇ ਇਲਾਕੇ ਵਿਚ 14 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਫੁੱਫੜ ’ਤੇ ਜਬਰ-ਜ਼ਨਾਹ ਦਾ ਦੋਸ਼ ਹੈ।
ਮੁਲਜ਼ਮ ਬੱਚੀ ਨੂੰ ਚੀਜ਼ ਦਿਵਾਉਣ ਅਤੇ ਖੁਆਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ, ਫਿਰ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲਹੂ-ਲੁਹਾਨ ਹਾਲਤ ਵਿਚ ਉਸਨੂੰ ਛੱਡ ਕੇ ਫਰਾਰ ਹੋ ਗਿਆ। ਡੀ.ਸੀ.ਪੀ. ਈਸਟ ਤੇਜਸਵਨੀ ਗੌਤਮ ਦੇ ਅਨੁਸਾਰ ਮੁਲਜ਼ਮ ਤੋਂ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿਚ ਲੜਕੀ ਨਾਲ ਗਲਤ ਹਰਕਤ ਕੀਤੀ ਸੀ। ਬੱਚੀ ਨਾਲ ਗਲਤ ਕੰਮ ਕਰ ਕੇ ਮੋਬਾਈਲ ਵਿਚ ਅਸ਼ਲੀਲ ਵੀਡੀਓ ਵੀ ਬਣਾ ਲਈ ਸੀ।
MP ਸਾਹਨੀ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਬਾਰੇ PM ਮੋਦੀ ਨੂੰ ਕੀਤੀ ਇਹ ਖ਼ਾਸ ਅਪੀਲ
NEXT STORY