ਪੁਰੀ (ਵਾਰਤਾ)- ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਓਡੀਸ਼ਾ ਦੇ ਪੁਰੀ 'ਚ ਸ਼੍ਰੀ ਜਗਨਨਾਥ ਮੰਦਰ ਦੇ ਅੰਦਰਲੇ ਰਤਨ ਭੰਡਾਰ ਦੇ ਅੰਦਰਲੇ ਹਿੱਸੇ ਦੀ ਜਾਂਚ ਕਰੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉੱਥੇ ਕੀ ਲੁਕਿਆ ਹੋਇਆ ਹੈ। 11 ਮੈਂਬਰੀ ਰਤਨਾ ਭੰਡਾਰ ਕਮੇਟੀ ਦੇ ਚੇਅਰਮੈਨ ਜਸਟਿਸ ਬਿਸਵਨਾਥ ਰਥ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਦਰਲੇ ਰਤਨ ਭੰਡਾਰ ਦੇ ਅੰਦਰੂਨੀ ਹਿੱਸੇ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉੱਥੇ ਕੋਈ ਲੁਕਿਆ ਹੋਇਆ ਜਾਂ ਲੁਕੇ ਹੋਏ ਡੱਬੇ ਹਨ, ਜਿਨ੍ਹਾਂ 'ਚ ਭਗਵਾਨ ਦੇ ਕੀਮਤੀ ਸਾਮਾਨ ਹੈ। ਜਸਟਿਸ ਰੱਥ ਨੇ ਕਿਹਾ ਕਿ ਸਾਡੀ ਪਹਿਲ ਰਤਨ ਭੰਡਾਰ ਸਮੇਤ 12ਵੀਂ ਸਦੀ ਦੇ ਇਸ ਮੰਦਰ ਦੀ ਸੁਰੱਖਿਆ ਕਰਨਾ ਹੈ। ਕਈ ਵਿਦਵਾਨਾਂ ਅਤੇ ਪ੍ਰਾਚੀਨ ਗ੍ਰੰਥਾਂ ਦੀ ਰਾਏ ਹੈ ਅਤੇ ਲੋਕਪ੍ਰਿਯ ਧਾਰਨਾ ਇਹ ਹੈ ਕਿ ਦੇਵਤਿਆਂ ਦੇ ਖਜ਼ਾਨੇ ਦੀ ਇਕ ਵੱਡੀ ਮਾਤਰਾ ਨੂੰ ਗੁਪਤ ਕਮਰਿਆਂ 'ਚ ਸਟੋਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਰਤਨ ਭੰਡਾਰ, ਉਸ ਦੇ ਆਲੇ-ਦੁਆਲੇ ਦੀਆਂ ਕੰਧਾਂ ਅਤੇ ਫਰਸ਼ ਦੀ ਡੂੰਘੀ ਜਾਂਚ ਕਰ ਕੇ ਇਸ ਭਰੋਸੇ ਨੂੰ ਅੰਜਾਮ ਦੇਣ ਦਾ ਸੰਕਲਪ ਲਿਆ ਹੈ। ਜੱਜ ਰਥ ਨੇ ਕਿਹਾ ਕਿ ਜੇਕਰ ਕੁਝ ਨਹੀਂ ਮਿਲਿਆ ਤਾਂ ਅੰਦਰਲੇ ਰਤਨ ਭੰਡਾਰ ਨੂੰ ਮੁਰੰਮਤ ਅਤੇ ਸੁਰੱਖਿਆ ਦੇ ਕੰਮ ਲਈ ਏ.ਐੱਸ.ਆਈ. ਨੂੰ ਸੌਂਪ ਦਿੱਤਾ ਜਾਵੇਗਾ। ਜਸਟਿਸ ਰਥ ਨੇ ਕਿਹਾ ਕਿ ਏ.ਐੱਸ.ਆਈ. ਸੁਪਰਡੈਂਟ, ਜੋ ਕਮੇਟੀ ਦੇ ਮੈਂਬਰਾਂ 'ਚੋਂ ਇਕ ਹਨ, ਰਤਨ ਭੰਡਾਰ ਦੀ ਜਾਂਚ ਲਈ ਆਧੁਨਿਕ ਪ੍ਰਭਾਵੀ, ਗੈਰ-ਹਾਨੀਕਾਰਕ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਨ ਦੇ ਫ਼ੈਸਲੇ ਲਈ ਸਮਰੱਥ ਹਨ। ਉਨ੍ਹਾਂ ਨੇ ਮੀਡੀਆ ਨੂੰ ਸਬਰ ਰੱਖਣ ਅਤੇ ਇਸ ਤਰ੍ਹਾਂ ਦੇ ਸਮਾਚਾਰਾਂ ਤੋਂ ਬਚਣ ਲਈ ਸਲਾਹ ਦਿੱਤੀ, ਜਿਸ ਨਾਲ ਰਤਨ ਭੰਡਾਰ ਨੂੰ ਲੈ ਕੇ ਜਨਤਾ ਦਿਮਾਗ਼ 'ਚ ਭਰਮ ਦੀ ਸਥਿਤੀ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਤੱਥ ਜਲਦ ਹੀ ਲੋਕਾਂ ਦੇ ਸਾਹਮਣੇ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
14 ਅਗਸਤ ਤੋਂ ਸ਼ੁਰੂ ਹੋਵੇਗੀ ਨੀਟ-ਯੂਜੀ ਦੀ ਕਾਊਂਸਲਿੰਗ
NEXT STORY