ਗੁਹਾਟੀ (ਏਜੰਸੀ)- ਆਸਾਮ ਕੈਬਨਿਟ ਨੇ ਵਿਕਾਸ, ਸ਼ਾਂਤੀ, ਸੁਰੱਖਿਆ ਸੰਪਰਕ, ਬੁਨਿਆਦੀ ਢਾਂਚੇ, ਉਦਯੋਗ ਅਤੇ ਸਮਾਜਿਕ ਖੇਤਰਾਂ 'ਚ ਸੂਬੇ ਅਤੇ ਪੂਰਬ-ਉੱਤਰ 'ਚ ਆਈ ਤਬਦੀਲੀ ਲਈ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ 'ਡੂੰਘੀ ਸ਼ਲਾਘਾ ਅਤੇ ਧੰਨਵਾਦ' ਜ਼ਾਹਰ ਕਰਦੇ ਹੋਏ ਸ਼ੁੱਕਰਵਾਰ ਨੂੰ 75 ਮਤੇ ਪਾਸ ਕੀਤੇ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪ੍ਰਧਾਨਗੀ ਹੇਠ ਹੋਈ 90 ਮਿੰਟ ਦੀ ਵਿਸ਼ੇਸ਼ ਮੀਟਿੰਗ 'ਚ ਲਗਾਤਾਰ 25 ਸਾਲਾਂ ਤੱਕ ਪ੍ਰਸ਼ਾਸਨ ਦੇ ਮੁਖੀ ਵਜੋਂ ਪੀਐੱਮ ਮੋਦੀ ਦੀ ਜਨਤਕ ਸੇਵਾ ਨੂੰ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ।
ਪੀਐੱਮ ਮੋਦੀ ਨੇ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ ਹਨ। ਸਰਮਾ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ,"ਸ਼ਾਂਤੀ ਨੇ ਵਿਕਾਸ ਲਈ ਹਾਲਾਤ ਪੈਦਾ ਕੀਤੇ, ਬਿਹਤਰ ਸੰਪਰਕ ਨੇ ਮੌਕੇ ਦੇ ਦਰਵਾਜ਼ੇ ਖੋਲ੍ਹੇ, ਉਦਯੋਗ ਅਤੇ ਨਿਵੇਸ਼ ਨੇ ਆਰਥਿਕ ਸੰਭਾਵਨਾਵਾਂ ਦੇ ਨਵੇਂ ਰਾਹ ਖੋਲ੍ਹੇ ਅਤੇ ਸਿਹਤ ਸੰਭਾਲ ਅਤੇ ਸਿੱਖਿਆ ਨੇ ਲੋਕਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ।" ਮੁੱਖ ਮੰਤਰੀ ਨੇ ਕਿਹਾ,"ਇਸ ਲਈ ਕੈਬਨਿਟ ਨੇ ਰਸਮੀ ਤੌਰ 'ਤੇ ਦਰਜ ਕੀਤਾ ਕਿ ਨਰਿੰਦਰ ਮੋਦੀ ਦੇ (ਪ੍ਰਸ਼ਾਸਨ ਦੇ ਮੁਖੀ ਵਜੋਂ) ਜਨਤਕ ਜੀਵਨ ਦੇ ਪਿਛਲੇ 25 ਸਾਲਾਂ 'ਚ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਸਾਮ 'ਚ ਆਰਥਿਕ, ਸਮਾਜਿਕ, ਭੌਤਿਕ, ਰਣਨੀਤਕ ਤਬਦੀਲੀ ਆਈ ਹੈ।"
ਸਰਮਾ ਨੇ ਕਿਹਾ ਕਿ ਕਦੇ ਮੁੱਖ ਤੌਰ 'ਤੇ ਇਕ ਦੂਰ-ਦੁਰਾਡੇ ਸਰਹੱਦੀ ਖੇਤਰ ਵਜੋਂ ਦੇਖਿਆ ਜਾਣ ਵਾਲਾ ਆਸਾਮ ਹੁਣ ਤੇਜ਼ੀ ਨਾਲ ਇਕ ਸ਼ਾਂਤੀਪੂਰਨ, ਬਿਹਤਰ ਸੰਪਰਕ ਵਾਲਾ, ਆਤਮਵਿਸ਼ਵਾਸੀ ਅਤੇ ਨਿਵੇਸ਼ ਲਈ ਤਿਆਰ ਰਾਜ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਾਮ ਉੱਤਰ-ਪੂਰਬ ਦਾ ਪ੍ਰਵੇਸ਼ ਦੁਆਰ ਅਤੇ 'ਵਿਕਸਿਤ ਭਾਰਤ' ਵੱਲ ਯਾਤਰਾ 'ਚ ਇਕ ਮਹੱਤਵਪੂਰਨ ਵਿਕਾਸ ਭਾਈਵਾਲ ਵੀ ਬਣ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਨਤਾ ਪੁੱਛ ਰਹੀ ਹੈ 'ਕਦੋਂ ਤੱਕ ਛੱਪਨ?' : ਜੈਰਾਮ ਰਮੇਸ਼
NEXT STORY