ਕਾਜ਼ੀਰੰਗਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਜ਼ੀਰੰਗਾ ਰਾਸ਼ਟਰੀ ਪਾਰਕ ਦੇ ਨੇੜੇ ਚਾਹ ਦੇ ਬਾਗ ਦਾ ਦੌਰਾ ਕੀਤਾ ਅਤੇ ਕਿਹਾ ਕਿ ਆਸਾਮ ਵਿਚ ਪੈਦਾ ਹੋਣ ਵਾਲੀ ਚਾਹ ਨੇ ਪੂਰੀ ਦੁਨੀਆ ਵਿਚ ਆਪਣੀ ਜਗ੍ਹਾ ਬਣਾਈ ਹੈ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ,“ਅਸਾਮ ਆਪਣੇ ਸ਼ਾਨਦਾਰ ਚਾਹ ਦੇ ਬਾਗਾਂ ਲਈ ਜਾਣਿਆ ਜਾਂਦਾ ਹੈ ਅਤੇ ਆਸਾਮ ਦੀ ਚਾਹ ਨੇ ਪੂਰੀ ਦੁਨੀਆ ਵਿਚ ਆਪਣੀ ਜਗ੍ਹਾ ਬਣਾਈ ਹੈ। ਮੈਂ ਚਾਹ ਦੇ ਬਾਗਬਾਨ ਭਾਈਚਾਰੇ ਦੀ ਸ਼ਲਾਘਾ ਕਰਨਾ ਚਾਹਾਂਗਾ, ਜੋ ਪੂਰੀ ਦੁਨੀਆ 'ਚ ਆਸਾਮ ਦਾ ਮਾਣ ਵਧਾ ਰਿਹਾ ਹੈ ਅਤੇ ਸਖ਼ਤ ਮਿਹਨਤ ਕਰ ਰਿਹਾ ਹੈ। ਮੈਂ ਸੈਲਾਨੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਰਾਜ ਦੇ ਦੌਰੇ ਦੌਰਾਨ ਇਨ੍ਹਾਂ ਚਾਹ ਬਾਗਾਂ ਦਾ ਦੌਰਾ ਕਰਨ।”
ਪ੍ਰਧਾਨ ਮੰਤਰੀ ਦੀ ਇਸ ਪੋਸਟ ਦੇ ਜਵਾਬ 'ਚ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ 'ਐਕਸ' 'ਤੇ ਪੋਸਟ ਕੀਤਾ,''200 ਸਾਲਾਂ 'ਚ ਪਹਿਲੀ ਵਾਰ, ਜਦੋਂ ਤੋਂ ਆਸਾਮ ਚਾਹ ਹੌਂਦ 'ਚ ਆਈ ਹੈ, ਸਾਡਾ ਚਾਹ ਬਾਗਬਾਨ ਭਾਈਚਾਰਾ ਪਰਿਵਰਤਨਕਾਰੀ ਵਿਕਾਸ ਦਾ ਅਨੁਭਵ ਕਰ ਰਿਹਾ ਹੈ- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦ੍ਰਿੜ ਅਗਵਾਨੀ ਕਾਰਨ ਨਵੇਂ ਸਕੂਲਾਂ, ਹਸਪਤਾਲਾਂ, ਜ਼ਿਆਦਾ ਤਨਖਾਹ ਅਤੇ ਬਿਹਤਰ ਮੌਕਿਆਂ ਤੱਕ ਪਹੁੰਚ ਸੰਭਵ ਹੋ ਸਕੀ ਹੈ।'' ਪੀ.ਐੱਮ. ਮੋਦੀ ਜੰਗਲ ਸਫਾਰੀ ਤੋਂ ਵਾਪਸ ਪਰਤਦੇ ਹੋਏ ਗੋਲਾਘਾਟ ਜ਼ਿਲ੍ਹੇ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਕੇਂਦਰੀ ਕੋਹੋਰਾ ਰੇਂਜ ਦੇ ਨਾਲ ਲੱਗਦੇ ਹਾਥੀਕੁਲੀ ਚਾਹ ਦੇ ਬਾਗ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਰਕ 'ਚ ਦੋ ਘੰਟੇ ਬਿਤਾਏ ਅਤੇ ਸ਼ਨੀਵਾਰ ਸਵੇਰੇ ਹਾਥੀ ਅਤੇ ਜੀਪ ਸਫਾਰੀ ਦਾ ਆਨੰਦ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਤੋਂ ਆਸਾਮ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ 17,500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸ਼ਨੀਵਾਰ ਨੂੰ ਪੂਰਬੀ ਆਸਾਮ ਦੇ ਜੋਰਹਾਟ 'ਚ ਮਹਾਨ 'ਅਹੋਮ ਕਮਾਂਡਰ' ਲਚਿਤ ਬੋਰਫੁਕਨ ਦੀ 125 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ ਤੇ ਲੱਦਾਖ 'ਚ ਫਸੇ ਲਗਭਗ 700 ਯਾਤਰੀਆਂ ਨੂੰ ਹਵਾਈ ਫੌਜ ਨੇ ਕੀਤਾ ਏਅਰਲਿਫਟ
NEXT STORY