ਨਵੀਂ ਦਿੱਲੀ— ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਬਾਅਦ ਭਾਰਤ ਨੇ ਆਖਰਕਾਰ 15 ਅਗਸਤ 1947 ਨੂੰ ਆਜ਼ਾਦ ਹਵਾ 'ਚ ਸਾਹ ਲਿਆ ਅਤੇ ਆਜ਼ਾਦ ਸਵੇਰ ਦਾ ਸੂਰਜ ਦੇਖਿਆ। ਹਾਲਾਂਕਿ ਇਸ ਸੂਰਜ 'ਚ ਵੰਡ ਦੇ ਜ਼ਖਮ ਦੀ ਲਾਲੀ ਵੀ ਸੀ। ਵੰਡ ਤੋਂ ਬਾਅਦ ਮਿਲੀ ਆਜ਼ਾਦੀ ਖੁਸ਼ੀ ਦੇ ਨਾਲ ਹੀ ਦੰਗਿਆਂ ਅਤੇ ਫਿਰਕੂ ਹਿੰਸਾ ਦਾ ਦਰਦ ਵੀ ਦੇ ਗਈ। 15 ਅਗਸਤ ਦੀ ਤਾਰੀਕ ਭਾਰਤੀ ਡਾਕ ਸੇਵਾ ਦੇ ਇਤਿਹਾਸ 'ਚ ਇਕ ਖਾਸ ਕਾਰਨ ਨਾਲ ਦਰਜ ਹੈ। ਦਰਅਸਲ 1972 'ਚ 15 ਅਗਸਤ ਦੇ ਹੀ ਦਿਨ ਪੋਸਟਲ ਇੰਡੈਕਸ ਨੰਬਰ ਯਾਨੀ ਪਿਨ ਕੋਡ ਲਾਗੂ ਕੀਤਾ ਗਿਆ ਸੀ। ਹਰ ਇਲਾਕੇ ਲਈ ਵੱਖ ਪਿਨ ਕੋਡ ਹੋਣ ਨਾਲ ਡਾਕ ਦੀ ਆਵਾਜਾਈ 'ਚ ਆਸਾਨੀ ਹੋਣ ਲੱਗੀ। ਦੇਸ਼ ਦੁਨੀਆ ਦੇ ਇਤਿਹਾਸ 'ਚ 15 ਅਗਸਤ ਦੀ ਤਾਰੀਕ 'ਤੇ ਦਰਜ ਹੋਰ ਪ੍ਰਮੁੱਖ ਘਟਨਾਵਾਂ ਦਾ ਸਿਲਸਿਲੇਵਾਰ ਵੇਰਵਾ ਇਸ ਤਰ੍ਹਾਂ ਹੈ :-
1519 : ਪਨਾਮਾ ਸ਼ਹਿਰ ਬਣਾਇਆ ਗਿਆ।
1854 : ਈਸਟ ਇੰਡੀਆ ਰੇਲਵੇ ਨੇ ਕਲਕੱਤਾ (ਹੁਣ ਕੋਲਕਾਤਾ) ਤੋਂ ਹੁਗਲੀ ਤੱਕ ਪਹਿਲੀ ਯਾਤਰੀ ਟਰੇਨ ਚਲਾਈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦਾ ਸੰਚਾਲਨ 1855 'ਚ ਸ਼ੁਰੂ ਹੋਇਆ।
1886 : ਭਾਰਤ ਦੇ ਮਹਾਨ ਸੰਤ ਅਤੇ ਵਿਚਾਰਕ ਗੁਰੂ ਰਾਮਕ੍ਰਿਸ਼ਨ ਪਰਮਹੰਸ ਉਰਫ਼ ਗਦਾਧਰ ਚੈਟਰਜੀ ਦਾ ਦਿਹਾਂਤ।
1947 : ਭਾਰਤ ਨੂੰ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦੀ ਮਿਲੀ।
1947 : ਪੰਡਤ ਜਵਾਹਰਲਾਲ ਨਹਿਰੂ ਨੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ 'ਚ ਸਹੁੰ ਚੁਕੀ।
1947 : ਰੱਖਿਆ ਵੀਰਤਾ ਪੁਰਸਕਾਰ- ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਵੀਰ ਚੱਕਰ ਦੀ ਸਥਾਪਨਾ।
1975 : ਬੰਗਲਾਦੇਸ਼ 'ਚ ਸੈਨਿਕ ਕ੍ਰਾਂਤੀ।
1950 : ਭਾਰਤ 'ਚ 8.6 ਦੇ ਤੀਬਰਤਾ ਵਾਲੇ ਭੂਚਾਲ ਕਾਰਨ 20 ਤੋਂ 30 ਹਜ਼ਾਰ ਲੋਕ ਮਾਰੇ ਗਏ।
1971 : ਬਹਿਰੀਨ ਬ੍ਰਿਟੇਨ ਦੇ ਸ਼ਾਸਨ ਤੋਂ ਆਜ਼ਾਦ ਹੋਇਆ।
1972 : ਪੋਸਟਲ ਇੰਡਕਸ ਨੰਬਰ ਯਾਨੀ ਪਿਨ ਕੋਡ ਲਾਗੂ ਕੀਤਾ ਗਿਆ।
1982 : ਰਾਸ਼ਟਰਵਿਆਪੀ ਰੰਗੀਨ ਪ੍ਰਸਾਰਨ ਅਤੇ ਟੀ.ਵੀ. ਦੇ ਰਾਸ਼ਟਰੀ ਪ੍ਰੋਗਰਾਮ ਦੀ ਸ਼ੁਰੂਆਤ
1990 : ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਆਕਾਸ਼ ਦਾ ਸਫ਼ਲ ਪ੍ਰੀਖਣ।
2004 : ਲਾਰਾ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ।
2007 : ਦੱਖਣ ਅਮਰੀਕੀ ਦੇਸ਼ ਪੇਰੂ ਦੇ ਮੱਧ ਤੱਟੀਏ ਇਲਾਕੇ 'ਚ 8.0 ਤੀਬਰਤਾ ਦੇ ਭੂਚਾਲ ਨਾਲ 500 ਤੋਂ ਵਧ ਲੋਕਾਂ ਦੀ ਮੌਤ।
ਫੌਜ ਨੂੰ ਲੈ ਕੇ ਪੀ.ਐੱਮ. ਮੋਦੀ ਦਾ ਵੱਡਾ ਐਲਾਨ, ਦੇਸ਼ ਨੂੰ ਮਿਲੇਗਾ ਚੀਫ ਆਫ ਡਿਫੈਂਸ ਸਟਾਫ਼
NEXT STORY