ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ ਸਿਡਨੀ ਸਥਿਤ ਬੌਂਡੀ ਬੀਚ 'ਤੇ ਪਿਛਲੇ ਸਾਲ ਦਸੰਬਰ 'ਚ ਯਹੂਦੀ ਤਿਉਹਾਰ 'ਹਾਨੁੱਕਾ' ਦੌਰਾਨ 2 ਹਮਲਾਵਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ 'ਚ ਦੋਵਾਂ ਹਮਲਾਵਰਾਂ ਸਣੇ 16 ਲੋਕ ਮਾਰੇ ਗਏ ਸਨ। ਇਸ ਖ਼ੌਫ਼ਨਾਕ ਕਾਂਡ ਦੌਰਾਨ ਆਪਣੀ ਜਾਨ ਜੋਖਮ 'ਚ ਪਾ ਕੇ 20 ਲੋਕਾਂ ਦੀ ਜਾਨ ਬਚਾਉਣ ਵਾਲੇ ਹੈਦਰਾਬਾਦ ਦੇ 37 ਸਾਲਾ ਕੈਬ ਡਰਾਈਵਰ ਰਹਿਮਤ ਪਾਸ਼ਾ ਨੂੰ ਆਸਟ੍ਰੇਲੀਆਈ ਸਰਕਾਰ ਨੇ ਉਸ ਦੀ ਦਲੇਰੀ ਲਈ ਆਸਟ੍ਰੇਲੀਆ ਦੀ PR ਦੇ ਦਿੱਤੀ ਹੈ।
ਰਿਪੋਰਟਾਂ ਮੁਤਾਬਕ, 14 ਦਸੰਬਰ 2025 ਨੂੰ ਹੋਏ ਇਸ ਭਿਆਨਕ ਹਮਲੇ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਤੋਂ ਬਾਅਦ ਜਿੱਥੇ ਹੈਦਰਾਬਾਦ ਦੇ ਹੀ ਇੱਕ ਪਿਓ-ਪੁੱਤ ਦਾ ਨਾਂ ਮੁੱਖ ਦੋਸ਼ੀਆਂ ਵਜੋਂ ਸਾਹਮਣੇ ਆਇਆ ਸੀ, ਉੱਥੇ ਹੈਦਰਾਬਾਦ ਦਾ ਹੀ ਰਹਿਮਤ ਪਾਸ਼ਾ, ਜੋ ਕਿ ਆਸਟ੍ਰੇਲੀਆ 'ਚ ਇਕ ਕੈਬ ਚਲਾਉਂਦਾ ਹੈ, ਇੱਕ ਅਸਲੀ ਹੀਰੋ ਬਣ ਕੇ ਉੱਭਰਿਆ ਸੀ।
ਇਸ ਭਿਆਨਕ ਮੰਜ਼ਰ ਤੇ ਅੰਨ੍ਹੇਵਾਹ ਚੱਲ ਰਹੀਆਂ ਗੋਲ਼ੀਆਂ ਵਿਚਾਲੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਸ਼ਾ ਨੇ ਗੰਭੀਰ ਰੂਪ 'ਚ ਜ਼ਖਮੀ ਹੋਏ ਲੋਕਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਐਂਬੂਲੈਂਸਾਂ ਤੱਕ ਪਹੁੰਚਾਇਆ, ਜਿਸ ਨਾਲ ਇਸ ਭਿਆਨਕ ਹਮਲੇ 'ਚ 18 ਤੋਂ 20 ਲੋਕਾਂ ਦੀ ਜਾਨ ਬਚਾਈ ਜਾ ਸਕੀ। ਇਹੀ ਨਹੀਂ, ਜਦੋਂ ਤੱਕ ਐਮਰਜੈਂਸੀ ਟੀਮਾਂ ਨੇ ਮੌਕੇ 'ਤੇ ਨਾ ਪਹੁੰਚੀਆਂ ਤਾਂ ਪਾਸ਼ਾ ਉੱਥੇ ਰਿਹਾ ਤੇ ਡਰੇ ਹੋਏ ਲੋਕਾਂ ਅਤੇ ਬੱਚਿਆਂ ਨੂੰ ਹੌਂਸਲਾ ਦਿੰਦਾ ਰਿਹਾ।

ਇਹ ਵੀ ਪੜ੍ਹੋ- ''ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!'' ਦੁਬਈ 'ਚ ਰਹਿੰਦੇ ਲੋਕਾਂ ਲਈ ਸਰਕਾਰ ਦਾ Golden Offer
ਪਾਸ਼ਾ ਦੀ ਇਸ ਦਲੇਰੀ ਤੇ ਨੇਕੀ ਕਾਰਨ ਆਸਟ੍ਰੇਲੀਆਈ ਪ੍ਰਸ਼ਾਸਨ ਨੇ ਪਾਸ਼ਾ ਨੂੰ PR ਦੇ ਦਿੱਤੀ ਹੈ ਅਤੇ ਪਾਸ਼ਾ ਦੀ ਪਤਨੀ ਤੇ ਤਿੰਨ ਬੱਚਿਆਂ ਦੀ PR ਅਰਜ਼ੀ ਵੀ ਅੰਡਰ ਪ੍ਰੋਸੈੱਸ ਹੈ। ਇਸ ਤੋਂ ਇਲਾਵਾ, ਰੈਸਕਿਊ ਆਪ੍ਰੇਸ਼ਨ ਦੌਰਾਨ ਪਾਸ਼ਾ ਵੱਲੋਂ ਪਹਿਨੀ ਗਈ ਕੈਪ ਨੂੰ 'ਸਿਡਨੀ ਮਿਊਜ਼ੀਅਮ' 'ਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਉਸ ਨੂੰ ਕਈ ਰਾਸ਼ਟਰੀ ਬਹਾਦਰੀ ਪੁਰਸਕਾਰਾਂ ਲਈ ਵੀ ਨਾਮਜ਼ਦ ਕੀਤਾ ਗਿਆ ਹੈ।
ਇਸ ਕਤਲਕਾਂਡ ਮਗਰੋਂ ਹੈਦਰਾਬਾਦ ਆਏ ਪਾਸ਼ਾ ਨੇ ਦੱਸਿਆ ਕਿ ਭਾਵੇਂ ਲੋਕ ਕਹਿੰਦੇ ਹਨ ਕਿ ਉਸ ਦੀ ਜ਼ਿੰਦਗੀ ਬਦਲ ਗਈ ਹੈ, ਪਰ ਉਸ ਦਿਨ ਦਾ ਖ਼ੌਫ਼ਨਾਕ ਮੰਜ਼ਰ ਅਜੇ ਵੀ ਉਸ ਦਾ ਪਿੱਛਾ ਨਹੀਂ ਛੱਡ ਰਿਹਾ। ਪਾਸ਼ਾ ਨੇ ਦੱਸਿਆ ਕਿ ਉਸ ਦਿਨ ਦੇ ਡਰ ਕਾਰਨ ਮੈਂ ਅੱਜ ਵੀ 3-4 ਘੰਟੇ ਤੋਂ ਵੱਧ ਨਹੀਂ ਸੌਂ ਪਾਉਂਦਾ। ਮੈਨੂੰ ਸੁਪਨਿਆਂ 'ਚ ਐਂਬੂਲੈਂਸ ਦੇ ਸਾਇਰਨ, ਖੂਨ ਨਾਲ ਲੱਥਪੱਥ ਲੋਕ ਅਤੇ ਰੋਂਦੇ ਹੋਏ ਬੱਚੇ ਦਿਖਾਈ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਭਾਵੇਂ ਕਿ ਪਾਸ਼ਾ ਨੇ 20 ਦੇ ਕਰੀਬ ਲੋਕਾਂ ਦੀ ਜਾਨ ਬਚਾਈ ਸੀ, ਪਰ ਉਹ ਖ਼ੁਦ Post-Traumatic Stress Disorder ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਕੁਝ ਸਮੇਂ ਲਈ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਸੀ। ਪਾਸ਼ਾ ਨੇ ਦੱਸਿਆ ਕਿ ਉਹ ਅਜੇ ਵੀ ਇਸ ਹਾਦਸੇ ਵਿੱਚ ਬਚੇ ਹੋਏ ਲੋਕਾਂ ਨਾਲ ਸੰਪਰਕ ਵਿੱਚ ਹੈ ਅਤੇ ਅਕਸਰ ਪ੍ਰੇਅਰ ਮੀਟਸ 'ਚ ਉਨ੍ਹਾਂ ਨੂੰ ਮਿਲਦਾ ਹੈ, ਜਿੱਥੇ ਲੋਕ ਉਸ ਨੂੰ ਗਲੇ ਲਗਾ ਕੇ ਸ਼ੁਕਰੀਆ ਕਹਿੰਦੇ ਹਨ।
ਇਹ ਵੀ ਪੜ੍ਹੋ- 74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ ਨੂੰ ਲੈ ਕੇ ਕੀਤਾ ਸੀ ਟੇਕਆਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਖੜਗੇ ਦਾ ਵੱਡਾ ਬਿਆਨ , ਆਖੀ ਇਹ ਗੱਲ
NEXT STORY