ਮੁੰਬਈ - ਮੁੰਬਈ ਮਹਾਨਗਰ ਖੇਤਰ (MMR) ਵਿੱਚ ਆਟੋ ਰਿਕਸ਼ਾ ਅਤੇ ਕਾਲੀ-ਪੀਲੀ ਟੈਕਸੀ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਮਹਾਰਾਸ਼ਟਰ ਸਰਕਾਰ ਨੇ ਕਿਰਾਏ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋਣਗੀਆਂ।
ਨਵੀਂ ਦਰਾਂ ਲਾਗੂ ਹੋਣ ਤੋਂ ਬਾਅਦ, ਸ਼ੁਰੂਆਤੀ 1.5 ਕਿਲੋਮੀਟਰ ਦੇ ਸਫ਼ਰ ਲਈ ਟੈਕਸੀ ਦਾ ਘੱਟੋ-ਘੱਟ ਕਿਰਾਇਆ 31 ਰੁਪਏ ਤੋਂ ਵਧ ਕੇ 33 ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਆਟੋ ਰਿਕਸ਼ਾ ਦਾ ਘੱਟੋ-ਘੱਟ ਕਿਰਾਇਆ 26 ਰੁਪਏ ਤੋਂ ਵਧ ਕੇ 27 ਰੁਪਏ ਹੋ ਜਾਵੇਗਾ।
ਘੱਟੋ-ਘੱਟ ਦੂਰੀ ਤੈਅ ਕਰਨ ਤੋਂ ਬਾਅਦ ਸਫ਼ਰ ਕਰਨਾ ਵੀ ਮਹਿੰਗਾ ਹੋਵੇਗਾ। ਟੈਕਸੀ ਦਾ ਪ੍ਰਤੀ ਕਿਲੋਮੀਟਰ ਕਿਰਾਇਆ 20.66 ਰੁਪਏ ਤੋਂ ਵਧ ਕੇ 21.90 ਰੁਪਏ ਅਤੇ ਆਟੋ ਰਿਕਸ਼ਾ ਲਈ ਇਹ ਦਰ 17.14 ਰੁਪਏ ਤੋਂ ਵਧ ਕੇ 18.22 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤੀ ਗਈ ਹੈ।
ਕਿਰਾਏ ਵਿੱਚ ਕੀਤਾ ਗਿਆ ਇਹ ਬਦਲਾਅ ਮੁੰਬਈ ਤੋਂ ਇਲਾਵਾ ਠਾਣੇ, ਨਵੀਂ ਮੁੰਬਈ, ਕਲਿਆਣ, ਵਸਈ-ਵਿਰਾਰ ਅਤੇ ਪਨਵੇਲ ਸਮੇਤ ਪੂਰੇ ਐੱਮ.ਐੱਮ.ਆਰ. (MMR) ਖੇਤਰ ਵਿੱਚ ਲਾਗੂ ਹੋਵੇਗਾ।
ਪਰਿਵਹਨ ਵਿਭਾਗ ਨੇ ਆਟੋ ਅਤੇ ਟੈਕਸੀ ਚਾਲਕਾਂ ਨੂੰ ਆਪਣੇ ਇਲੈਕਟ੍ਰਾਨਿਕ ਮੀਟਰਾਂ ਨੂੰ ਨਵੀਆਂ ਦਰਾਂ ਅਨੁਸਾਰ ਅਪਡੇਟ (ਕੈਲੀਬਰੇਟ) ਕਰਵਾਉਣ ਲਈ 30 ਨਵੰਬਰ 2026 ਤੱਕ ਦਾ ਸਮਾਂ ਦਿੱਤਾ ਹੈ। 1 ਸਤੰਬਰ ਤੋਂ ਨਵਾਂ ਕਿਰਾਇਆ ਲਾਗੂ ਹੋਣ ਦੇ ਬਾਵਜੂਦ ਸਾਰੇ ਵਾਹਨਾਂ ਦੇ ਮੀਟਰ ਤੁਰੰਤ ਬਦਲਣੇ ਜ਼ਰੂਰੀ ਨਹੀਂ ਹੋਣਗੇ। ਹਾਲਾਂਕਿ, ਨਿਰਧਾਰਿਤ ਸਮੇਂ ਅੰਦਰ ਮੀਟਰ ਅਪਡੇਟ ਨਾ ਕਰਵਾਉਣ ਵਾਲੇ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਦਿੱਲੀ ਸਰਕਾਰ ਨੇ 4000 ਤੋਂ ਵੱਧ ਔਰਤਾਂ ਨੂੰ ਵੰਡੇ ਲਕਸ਼ਮੀ ਯੋਜਨਾ ਦੇ ਪ੍ਰਵਾਨਗੀ ਪੱਤਰ
NEXT STORY