ਨੈਸ਼ਨਲ ਡੈਸਕ- ‘ਆਧਾਰ’ ਹੀ ਮੇਰੀ ਪਛਾਣ ਹੈ। ਆਧਾਰ ਕਾਰਡ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਅੱਜ ਦੇ ਸਮੇਂ ’ਚ ਕਈ ਜ਼ਰੂਰੀ ਕੰਮਾਂ ਲਈ ਆਧਾਰ ਕਾਰਡ ਦੀ ਖ਼ਾਸ ਮਹੱਤਤਾ ਸਾਡੇ ਸਾਰਿਆਂ ਲਈ ਹੈ। ਇਸ ’ਚ 12 ਅੰਕਾਂ ਦਾ ਨਿਊਮੇਰਿਕ ਡਿਜੀਟ ਹੁੰਦਾ ਹੈ। ਇਹ ਨਿਊਮੇਰਿਕ ਅੰਕ ਤੁਹਾਡੇ ਬਾਇਓਮੈਟ੍ਰਿਕ ਪਛਾਣ ਨੂੰ ਯਕੀਨੀ ਕਰਨ ਦਾ ਕੰਮ ਕਰਦੇ ਹਨ। ਅਜਿਹੇ ’ਚ ਤੁਹਾਨੂੰ ਆਧਾਰ ਕਾਰਡ ਦਾ ਇਸਤੇਮਾਲ ਕਰਦੇ ਸਮੇਂ ਕਈ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਵੱਡਾ ਫ਼ੈਸਲਾ; ਔਰਤਾਂ ਸਿਰਫ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਰਨਗੀਆਂ ਕੰਮ
ਸਰਕਾਰ ਨੇ ਆਧਾਰ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਕਸਰ ਅਸੀਂ ਲੋਕ ਬੇਫ਼ਿਕਰ ਹੋ ਕੇ ਕਿਤੇ ਵੀ ਕਿਸੇ ਨੂੰ ਆਪਣੇ ਆਧਾਰ ਕਾਰਡ ਦੀ ਕਾਪੀ ਸਾਂਝੀ ਕਰ ਦਿੰਦੇ ਹਾਂ। ਕੇਂਦਰ ਸਰਕਾਰ ਨੇ ਆਧਾਰ ਕਾਰਡ ਦੀ ਕਾਪੀ ਕਿਸੇ ਨਾਲ ਸ਼ੇਅਰ ਕਰਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਆਪਣੇ ਨਵੇਂ ਦਿਸ਼ਾ-ਨਿਰਦੇਸ਼ ’ਚ ਲੋਕਾਂ ਨੂੰ ਸਿਰਫ਼ ‘ਮਾਸਕਡ ਆਧਾਰ’ ਹੀ ਸ਼ੇਅਰ ਕਰਨ ਲਈ ਕਿਹਾ ਹੈ। ਸਰਕਾਰ ਮੁਤਾਬਕ ਆਧਾਰ ਕਾਰਡ ਦੀ ਕਾਪੀ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਸ਼ੇਅਰ ਕਰਨ ’ਤੇ ਉਸ ਦਾ ਗਲਤ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹੇ ’ਚ ਤੁਹਾਨੂੰ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਨੇ ਲੋਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਦੂਜੇ ਲੋਕਾਂ ਜਾਂ ਸੰਸਥਾ ਨਾਲ ਸਿਰਫ ਮਾਸਕਡ ਆਧਾਰ ਕਾਰਡ ਹੀ ਸ਼ੇਅਰ ਕਰੋ।
ਕੀ ਹੈ ਮਾਸਕਡ ਆਧਾਰ ਕਾਰਡ-
ਦਰਅਸਲ ਮਾਸਕਡ ਆਧਾਰ ਕਾਰਡ ’ਚ ਤੁਹਾਡੇ 12 ਅੰਕਾਂ ਦੇ ਨਿਊਮੇਰਿਕ ਕੋਡ ਦੀ ਪੂਰੀ ਗਿਣਤੀ ਨਹੀਂ ਵਿਖਾਈ ਦਿੰਦੀ ਹੈ। ਮਾਸਕਡ ਆਧਾਰ ’ਚ ਸਿਰਫ ਆਧਾਰ ਗਿਣਤੀ ਦੇ ਆਖ਼ਰੀ 4 ਅੰਕ ਵਿਖਾਈ ਦਿੰਦੇ ਹਨ। ਮਾਸਕਡ ਆਧਾਰ ਕਾਰਡ ਨੂੰ ਤੁਸੀਂ ਆਸਾਨੀ ਨਾਲ ਆਨਲਾਈਨ ਡਾਊਨਲੋਡ ਕਰ ਸਕਦੇ ਹੋ।
ਇਹ ਵੀ ਪੜ੍ਹੋ- ਯਾਸੀਨ ਮਲਿਕ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲ ਸਕਦੀ ਹੈ ‘Y’ ਕੈਟੇਗਰੀ ਸੁਰੱਖਿਆ
ਇੰਝ ਡਾਊਨਲੋਡ ਕਰ ਸਕਦੇ ਹੋ ਮਾਸਕਡ ਆਧਾਰ ਕਾਰਡ
ਜੇਕਰ ਤੁਸੀਂ ਮਾਸਕਡ ਆਧਾਰ ਕਾਰਡ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ ’ਤੇ ਜਾ ਕੇ ‘ਡਾਊਨਲੋਡ ਆਧਾਰ’ ਵਾਲੇ ਆਪਸ਼ਨ ਨੂੰ ਚੁਣਨਾ ਹੈ।
ਇਹ ਵੀ ਪੜ੍ਹੋ: ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਬੋਲੇ- ਦਿੱਲੀ ਅਤੇ ਪੰਜਾਬ ਮਗਰੋਂ ਹੁਣ ਬਦਲੇਗਾ ਹਰਿਆਣਾ
ਸਾਈਬਰ ਕੈਫੇ ਤੋਂ ਆਪਣਾ ਆਧਾਰ ਕਾਰਡ ਨਾ ਕਰੋ ਡਾਊਨਲੋਡ-
ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਤੁਹਾਨੂੰ ਸਾਈਬਰ ਕੈਫੇ ’ਚ ਜਾ ਕੇ ਆਪਣੇ ਆਧਾਰ ਕਾਰਡ ਨੂੰ ਕਦੇ ਨਹੀਂ ਡਾਊਨਲੋਡ ਕਰਨਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਯਕੀਨੀ ਕਰੋ ਕਿ ਆਧਾਰ ਦੀ ਡਾਊਨਲੋਡ ਦੀਆਂ ਸਾਰੀਆਂ ਕਾਪੀਆਂ ਨੂੰ ਪਰਮਾਨੈਂਟ ਡਿਲੀਟ ਕਰ ਦਿੱਤਾ ਹੈ।
ਦੂਸ਼ਿਤ ਗੋਲ-ਗੱਪੇ ਖਾਣ ਮਗਰੋਂ 97 ਬੱਚੇ ਪਏ ਬੀਮਾਰ, ਪੁਲਸ ਨੇ ਹਿਰਾਸਤ ’ਚ ਲਿਆ ਦੁਕਾਨਦਾਰ
NEXT STORY