ਅਯੁੱਧਿਆ- ਅਯੁੱਧਿਆ 'ਚ ਨਵੇਂ ਸਾਲ ਦੇ ਪਹਿਲੇ ਦਿਨ ਬੁੱਧਵਾਰ ਨੂੰ ਨਵੇਂ ਬਣੇ ਰਾਮ ਮੰਦਰ 'ਚ ਭਾਰੀ ਭੀੜ ਦੇਖਣ ਨੂੰ ਮਿਲੀ। ਪਿਛਲੇ ਸਾਲ 22 ਜਨਵਰੀ ਨੂੰ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਸਥਾਨਕ ਪ੍ਰਸ਼ਾਸਨ ਦੇ ਅੰਦਾਜ਼ੇ ਮੁਤਾਬਕ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਹਿਲਾਂ ਹੀ ਅਯੁੱਧਿਆ 'ਚ ਡੇਰਾ ਲਾ ਲਏ ਸਨ।
ਬੁੱਧਵਾਰ ਸਵੇਰੇ ਤਿੰਨ ਲੱਖ ਤੋਂ ਵੱਧ ਲੋਕ ਰਾਮ ਲੱਲਾ ਦੇ ਦਰਸ਼ਨਾਂ ਨੂੰ ਪਹੁੰਚੇ। ਸ਼ਰਧਾਲੂਆਂ ਦੀ ਉਤਸੁਕਤਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ ਕਿਉਂਕਿ ਉਹ ਸਾਲ ਦੇ ਪਹਿਲੇ ਦਿਨ ਸੂਰਜ ਚੜ੍ਹਨ ਵੇਲੇ ਮੂਰਤੀ ਦੇ 'ਦਰਸ਼ਨ' ਕਰਨ ਲਈ ਕਤਾਰ ਵਿਚ ਖੜ੍ਹੇ ਸਨ। ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਕ ਬਿਆਨ 'ਚ ਕਿਹਾ ਕਿ ਸਰਦੀ ਦਾ ਮੌਸਮ ਅਤੇ ਛੁੱਟੀਆਂ ਹੋਣ ਕਾਰਨ ਸੈਲਾਨੀਆਂ ਦੀ ਗਿਣਤੀ ਵਧ ਗਈ ਹੈ। ਹੌਲੀ-ਹੌਲੀ ਅਯੁੱਧਿਆ ਗੋਆ, ਨੈਨੀਤਾਲ, ਸ਼ਿਮਲਾ ਜਾਂ ਮਸੂਰੀ ਵਰਗੇ ਪਰੰਪਰਾਗਤ ਸੈਰ-ਸਪਾਟਾ ਸਥਾਨਾਂ ਦੀ ਬਜਾਏ ਸ਼ਰਧਾਲੂਆਂ ਲਈ ਪ੍ਰਮੁੱਖ ਸਥਾਨ ਬਣ ਗਿਆ ਹੈ।
ਅਯੁੱਧਿਆ ਪ੍ਰਸ਼ਾਸਨ ਨੇ ਵੱਡੀ ਭੀੜ ਨੂੰ ਕਾਬੂ ਕਰਨ ਲਈ ਸ਼ਹਿਰ ਨੂੰ ਕਈ ਸੈਕਟਰਾਂ ਅਤੇ ਜ਼ੋਨਾਂ ਵਿਚ ਵੰਡਿਆ ਹੈ। ਵਧਦੀ ਭੀੜ ਨੂੰ ਕਾਬੂ ਕਰਨ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੈਫਿਕ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਵਾਹਨਾਂ ਦੀ 24 ਘੰਟੇ ਜਾਂਚ ਕੀਤੀ ਸੀ।
ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ
NEXT STORY