ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਮੋਦੀ ਜੀ ਨੂੰ ਗਲਤ ਸਮਝਦੇ ਸਨ। ਉਨ੍ਹਾਂ ਕਿਹਾ ਕਿ ਮੈਂ ਤਾਂ ਮੋਦੀ ਜੀ ਨੂੰ ਜ਼ਾਲਮ ਆਦਮੀ ਸਮਝਦਾ ਸੀ। ਸੋਚਦਾ ਸੀ ਕਿ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਅਤੇ ਉਨ੍ਹਾਂ ਦੇ ਬੱਚੇ ਨਹੀਂ ਹਨ ਤਾਂ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ ਪਰ ਉਨ੍ਹਾਂ ਨੇ ਇਨਸਾਨੀਅਤ ਦਿਖਾਈ।
ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ
ਰਾਜ ਸਭਾ ਵਿਚ ਉਨ੍ਹਾਂ ਦੀ ਵਿਦਾਈ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਭਾਵੁਕ ਹੋਣ ਨੂੰ ਲੈ ਕੇ ਕਈ ਕਾਂਗਰਸ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਵੀ ਆਜ਼ਾਦ ਨੇ ਪਲਟਵਾਰ ਕੀਤਾ। ਆਜ਼ਾਦ ਮੁਤਾਬਕ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਨੇ ਅੱਥਰੂ ਇਕ-ਦੂਜੇ ਲਈ ਨਹੀਂ, ਸਗੋਂ ਕਈ ਸਾਲ ਪਹਿਲਾਂ ਜੰਮੂ-ਕਸ਼ਮੀਰ ਵਿਚ ਹੋਈ ਅੱਤਵਾਦੀ ਘਟਨਾ ਨਾਲ ਜੁੜੇ ਵਿਸ਼ੇ ਨੂੰ ਲੈ ਕੇ ਵਹਾਏ ਸਨ।
ਇਹ ਵੀ ਪੜ੍ਹੋ- ਕਾਂਗਰਸ ਦੀ ਨੀਂਹ ਕਮਜ਼ੋਰ, ਪਾਰਟੀ ਕਦੇ ਵੀ ਟੁੱਟ ਸਕਦੀ ਹੈ : ਆਜ਼ਾਦ
ਸੋਮਵਾਰ ਨੂੰ ਆਪਣੀ ਪੁਰਾਣੀ ਪਾਰਟੀ ਅਤੇ ਉਸ ਦੀ ਲੀਡਰਸ਼ਿਪ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ‘ਬੀਮਾਰ’ ਕਾਂਗਰਸ ਨੂੰ ਦੁਆ ਨਹੀਂ, ਦਵਾਈ ਦੀ ਜ਼ਰੂਰਤ ਹੈ ਪਰ ਉਸ ਦਾ ਇਲਾਜ ‘ਕੰਪਾਊਡਰ’ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਂਹ ਕਮਜ਼ੋਰ ਹੋ ਗਈ ਹੈ ਅਤੇ ਉਹ ਕਦੇ ਵੀ ਖਿੱਲਰ ਸਕਦੀ ਹੈ। ਆਜ਼ਾਦ ਨੇ ਕਿਹਾ ਕਿ ‘ਜੀ 23’ ਵਲੋਂ ਅਗਸਤ 2020 ਵਿਚ ਚਿੱਠੀ ਲਿਖੇ ਜਾਣ ਕਾਰਨ ਉਹ ਕਾਂਗਰਸ ਲੀਡਰਸ਼ਿਪ ਅਤੇ ਉਸ ਦੇ ਕਰੀਬੀ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਲੱਗੇ। ਉਨ੍ਹਾਂ ਕਿਹਾ ਕਿ ਮੋਦੀ-ਵੋਦੀ ਸਭ ਬਹਾਨਾ ਹੈ। ਇਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ।
ਇਹ ਵੀ ਪੜ੍ਹੋ- ਕੋਰੋਨਾ ਮਹਾਮਾਰੀ ਮਗਰੋਂ ਭਾਰਤ ’ਚ ਸੈਰ-ਸਪਾਟਾ ਵਧਿਆ, ਇਨ੍ਹਾਂ ਧਾਰਮਿਕ ਸਥਾਨਾਂ ’ਤੇ ਸ਼ਰਧਾਲੂ ਹੋ ਰਹੇ ‘ਨਤਮਸਤਕ’
ਇਕਤਰਫਾ ਪਿਆਰ ਦਾ ਮਾਮਲਾ: ਮਰਨ ਤੋਂ ਪਹਿਲਾਂ ਕੁੜੀ ਦੇ ਬੋਲ- ‘ਜਿਵੇਂ ਮੈਂ ਮਰ ਰਹੀ ਹਾਂ ਉਂਝ ਹੀ ਸ਼ਾਹਰੁਖ ਵੀ ਮਰੇ’
NEXT STORY