ਨੈਸ਼ਨਲ ਡੈਸਕ- ਛੱਤੀਸਗੜ੍ਹ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਸ਼ਾਨਦਾਰ ਆਸ਼ਰਮ 'ਚ ਯੋਗਾ ਸਿਖਾਉਣ ਵਾਲੇ 'ਯੋਗਾ ਬਾਬਾ' ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਰੁਣ ਅਗਰਵਾਲ ਉਰਫ਼ ਯੋਗਾ ਬਾਬਾ ਕ੍ਰਾਂਤੀ ਵਜੋਂ ਜਾਣੇ ਜਾਂਦੇ ਇਸ ਵਿਅਕਤੀ 'ਤੇ ਆਸ਼ਰਮ 'ਚ ਵਿਦੇਸ਼ੀ ਕੁੜੀਆਂ ਨਾਲ ਯੋਗਾ ਦੇ ਨਾਂ 'ਤੇ ਗ਼ਲਤ ਕੰਮ ਕਰਨ ਤੇ ਨਸ਼ਾ ਕਰਵਾਉਣ ਦੇ ਵੀ ਇਲਜ਼ਾਮ ਲੱਗੇ ਹਨ। ਇਸ ਤੋਂ ਇਲਾਵਾ ਇਸ ਆਸ਼ਰਮ 'ਚੋਂ 2 ਕਿੱਲੋ ਗਾਂਜਾ ਵੀ ਬਰਾਮਦ ਹੋਇਆ ਹੈ।
ਛੱਤੀਸਗੜ੍ਹ ਦੇ ਡੋਂਗਰਗੜ੍ਹ ਦੀ ਪ੍ਰਗਿਆ ਪਹਾੜੀ 'ਤੇ ਇਸ ਬਾਬੇ ਨੇ ਗੋਆ ਵਰਗਾ ਇਕ ਆਲੀਸ਼ਾਨ ਯੋਗ ਆਸ਼ਰਮ ਬਣਾਇਆ ਹੋਇਆ ਹੈ, ਜਿੱਥੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਹਨ। ਇਸ ਆਸ਼ਰਮ ਦਾ ਰੇਟ ਚਾਰਟ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਰੇਟ ਵੀ ਯੂਰੋ 'ਚ ਲਿਖਿਆ ਹੋਇਆ ਹੈ ਤੇ ਆਸ਼ਰਮ 'ਚ ਪਏ ਇਕ ਗੱਦੇ ਦਾ ਰੇਟ ਵੀ ਕਰੀਬ ਡੇਢ ਲੱਖ ਰੁਪਏ ਤੱਕ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
ਇੰਨਾ ਮਹਿੰਗਾ ਸਾਮਾਨ ਹੋਣ ਮਗਰੋਂ ਇਹ ਅੰਦਾਜ਼ਾ ਲਗਾਇਆ ਜਾਣ ਲੱਗਾ ਹੈ ਕਿ ਆਸ਼ਰਮ ਨੂੰ ਵਿਦੇਸ਼ਾਂ ਤੋਂ ਵੀ ਕਾਫ਼ੀ ਫੰਡਿੰਗ ਹੋ ਰਹੀ ਹੈ, ਜਿਸ ਦੀ ਜਾਂਚ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਆਉਣ ਤੋਂ ਪਹਿਲਾਂ ਇਹ ਬਾਬਾ ਗੋਆ 'ਚ ਇਕ ਰਿਜ਼ਾਰਟ ਚਲਾਉਂਦਾ ਸੀ, ਜਿੱਥੇ ਯੋਗਾ ਸਿਖਾਉਣ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ-ਹਜ਼ਾਰਾਂ ਰੁਪਏ ਫ਼ੀਸ ਲਈ ਜਾਂਦੀ ਸੀ ਤੇ ਇਸ ਦੇ ਸਰਟੀਫਿਕੇਟ 'ਤੇ ਲਿਖਿਆ ਗਿਆ ਹੈ ਕਿ ਇਹ ਗੋਆ ਦਾ ਇਕਲੌਤਾ ਭਾਰਤ ਸਰਕਾਰ ਤੋਂ ਰਜਿਸਟਰਡ ਆਸ਼ਰਮ ਹੈ। ਇਸ ਮਗਰੋਂ ਹੁਣ ਪੁਲਸ ਨੇ ਗੋਆ 'ਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੋਂਗਰਗੜ੍ਹ ਦੇ ਸਬ-ਡਿਵੀਜ਼ਨਲ ਪੁਲਸ ਅਫ਼ਸਰ (ਐੱਸ.ਡੀ.ਪੀ.ਓ.) ਅਸ਼ੀਸ਼ ਕੁੰਜਾਮ ਨੇ ਦੱਸਿਆ ਕਿ ਇਸ ਜਾਅਲੀ ਬਾਬੇ ਦੇ ਬੈਂਕ ਅਕਾਊਂਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਇਸ ਦੇ ਗੋਆ ਦੀਆਂ ਬੈਂਕਾਂ ਨਾਲ ਹੋਏ ਲੈਣ-ਦੇਣ ਬਾਰੇ ਵੀ ਡਿਟੇਲ ਮੰਗਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਪੁਲਸ ਇਸ ਮਾਮਲੇ 'ਚ ਵੱਡੇ ਖੁਲਾਸੇ ਕਰੇਗੀ।
ਇਹ ਵੀ ਪੜ੍ਹੋ- ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਵੱਡੀ ਕਾਰਵਾਈ ! 557 ਕਰੋੜ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਰਧਾਮ ਯਾਤਰਾ 24 ਘੰਟਿਆਂ ਲਈ ਰੋਕੀ ! ਕਈ ਥਾਵਾਂ 'ਤੇ ਸੜਕਾਂ ਬੰਦ, ਸ਼ਰਧਾਲੂ ਫਸੇ
NEXT STORY