ਜਮੇਸ਼ਦਪੁਰ— ਝਾਰਖੰਡ ਦੇ ਜਮਸ਼ੇਦਪੁਰ 'ਚ 3 ਸਾਲਾ ਬੱਚੀ ਨਾਲ ਰੇਪ ਕਰ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਸਾਈਕੋ ਕਿਲਰ ਹੈ ਅਤੇ ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹਾਲਾਂਕਿ ਮ੍ਰਿਤਕ ਬੱਚੀ ਦਾ ਸਿਰ ਹਾਲੇ ਤੱਕ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਕ ਬਗੀਚੇ 'ਚ ਬੱਚੀ ਦੀ ਸਿਰ ਕੱਟੀ ਬਿਨਾਂ ਕੱਪੜਿਆਂ ਦੇ ਲਾਸ਼ ਬਰਾਮਦ ਕੀਤੀ ਗਈ ਸੀ।
ਪੁਲਸ ਨੇ ਦੱਸਿਆ ਦੋਸ਼ੀ ਹਨ ਸਾਈਕੋ ਕਿਲਰ
ਡੀ.ਐੱਸ.ਪੀ. ਰੇਲ ਮੁਸਤਫਾ ਅੰਸਾਰੀ ਨੇ ਵੀਰਵਾਰ ਨੂੰ ਕਿਹਾ ਕਿ ਬੱਚੀ ਨਾਲ ਰੇਪ ਅਤੇ ਕਤਲ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਸਾਈਕੋ ਕਿਲਰ ਹੈ ਅਤੇ ਪਹਿਲਾਂ ਵੀ ਇਹ ਕਈ ਮਾਮਲਿਆਂ 'ਚ ਜੇਲ ਜਾ ਚੁਕਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬੱਚੀ ਦਾ ਸਿਰ ਹਾਲੇ ਤੱਕ ਬਰਾਮਦ ਕੀਤਾ ਜਾ ਸਕਿਆ ਹੈ। ਜ਼ਿਕਰਯੋਗ ਹੈ ਕਿ ਲਾਪਤਾ ਹੋਣ ਦੇ 5 ਦਿਨ ਬਾਅਦ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਸੀ।
ਰੇਪ ਤੋਂ ਬਾਅਦ ਗਲਾ ਕੱਟ ਕੀਤੀ ਸੀ ਹੱਤਿਆ
ਜਾਣਕਾਰੀ ਅਨੁਸਾਰ ਬੀਤੀ 25 ਜੁਲਾਈ ਨੂੰ ਬੱਚੀ ਨੂੰ ਰੇਲਵੇ ਸਟੇਸ਼ਨ ਤੋਂ ਅਗਵਾ ਕੀਤਾ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਬੀਤੇ ਮੰਗਲਵਾਰ ਨੂੰ ਨਾਬਾਲਗ ਦੀ ਲਾਸ਼ ਬਿਨਾਂ ਕੱਪੜਿਆਂ ਦੇ ਰਾਮਧੀਨ ਬਗੀਚੇ ਤੋਂ ਬਰਾਮਦ ਕੀਤੀ ਗਈ। ਬਰਾਮਦ ਲਾਸ਼ ਦਾ ਸਿਰ ਗਾਇਬ ਸੀ, ਜਿਸ ਦੀ ਹਾਲੇ ਤੱਕ ਤਲਾਸ਼ ਨਹੀਂ ਕੀਤੀ ਜਾ ਸਕੀ ਹੈ। ਪੁਲਸ ਨੇ ਦੱਸਿਆ ਕਿ ਪੀੜਤਾ ਦੇ ਸਿਰ ਦੀ ਤਲਾਸ਼ ਲਈ ਸਨਿਫਰ ਡਾਗਜ਼ ਵੀ ਲਗਾਏ ਗਏ ਹਨ। ਮਾਮਲੇ ਨੂੰ ਲੈ ਕੇ ਪੀੜਤਾ ਦੀ ਮਾਂ ਨੇ ਟਾਟਾ ਨਗਰ ਰੇਲਵੇ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਅਯੁੱਧਿਆ ਜ਼ਮੀਨ ਵਿਵਾਦ : ਵਿਚੋਲਗੀ ਕਮੇਟੀ ਨੇ ਸੀਲਬੰਦ ਲਿਫਾਫੇ 'ਚ SC ਨੂੰ ਸੌਂਪੀ ਰਿਪੋਰਟ
NEXT STORY