ਬਦਾਯੂੰ (ਉੱਤਰ ਪ੍ਰਦੇਸ਼), (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਚ ਇਕ ਮੰਦਰ-ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ ਮੁਸਲਿਮ ਧਿਰ ਦੀ ਪਟੀਸ਼ਨ ਤੋਂ ਬਾਅਦ ਵੀਰਵਾਰ ਨੂੰ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ। ਇਹ ਮਾਮਲਾ ਬਦਾਯੂੰ ਦੇ ਨੀਲਕੰਠ ਮਹਾਦੇਵ ਮੰਦਰ ਅਤੇ ਜਾਮਾ ਮਸਜਿਦ ਨਾਲ ਸਬੰਧਤ ਹੈ।
ਐਡਵੋਕੇਟ ਅਨਵਰ ਆਲਮ ਨੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਫਾਸਟ ਟ੍ਰੈਕ ਕੋਰਟ ਵਿਚ ਇਕ ਅਰਜ਼ੀ ਦਾਇਰ ਕਰ ਕੇ ਸੁਪਰੀਮ ਕੋਰਟ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਦਲੀਲ ਦਿੱਤੀ ਕਿ ਅਧੀਨ ਅਦਾਲਤ ਕੋਲ ਮਾਮਲੇ ਨੂੰ ਅੱਗੇ ਵਧਾਉਣ ਦਾ ਕੋਈ ਅਧਿਕਾਰ ਨਹੀਂ ਹੈ। ਹਿੰਦੂ ਧਿਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਵੇਦ ਪ੍ਰਕਾਸ਼ ਸਾਹੂ ਨੇ ਕਿਹਾ ਕਿ ਸ਼ਮਸੀ ਜਾਮਾ ਮਸਜਿਦ ਇੰਤੇਜ਼ਾਮੀਆ ਕਮੇਟੀ ਦੇ ਵਕੀਲ ਆਲਮ ਨੇ ਅਦਾਲਤ ਵਿਚ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਦਾ ਸਪੱਸ਼ਟ ਹੁਕਮ ਹੈ ਕਿ ਹੇਠਲੀ ਅਦਾਲਤ ਇਸ ਮਾਮਲੇ ਵਿਚ ਕਿਸੇ ਵੀ ਕੇਸ ਦੀ ਸੁਣਵਾਈ ਨਹੀਂ ਕਰ ਸਕਦੀ ਹੈ।
2022 ’ਚ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਤਤਕਾਲੀ ਕਨਵੀਨਰ ਮੁਕੇਸ਼ ਪਟੇਲ ਨੇ ਦਾਅਵਾ ਕੀਤਾ ਕਿ ਜਾਮਾ ਮਸਜਿਦ ਸ਼ਮਸੀ ਮਸਜਿਦ ਵਾਲੀ ਥਾਂ ’ਤੇ ਨੀਲਕੰਠ ਮਹਾਦੇਵ ਮੰਦਰ ਮੌਜੂਦ ਸੀ ਅਤੇ ਉਸ ਢਾਂਚੇ ’ਤੇ ਪੂਜਾ ਕਰਨ ਦੀ ਇਜਾਜ਼ਤ ਮੰਗੀ। ਇਸ ਦਾਅਵੇ ਨੇ ਕੇਸ ਨੂੰ ਜਨਮ ਦਿੱਤਾ।
ਫੋਨ ਟੈਪਿੰਗ ਮਾਮਲੇ ’ਚ ਬੀ. ਆਰ. ਐੱਸ. ਵਿਧਾਇਕ ਖਿਲਾਫ ਐੱਫ. ਆਈ. ਆਰ. ਰੱਦ
NEXT STORY