ਚਮੋਲੀ (ਏਜੰਸੀ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਜੋਸ਼ੀਮਠ ਖੇਤਰ ਦੇ ਅਧੀਨ ਸ਼ੁੱਕਰਵਾਰ ਨੂੰ ਵੱਡਾ ਹੈਲੀਕਾਪਟਰ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਦਰੀਨਾਥ ਧਾਮ ਤੋਂ 6 ਯਾਤਰੀਆਂ ਨੂੰ ਲੈ ਕੇ ਰਿਸ਼ੀਕੇਸ਼ ਵੱਲ ਜਾ ਰਿਹਾ ਟਰਾਂਸ ਕੰਪਨੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਚਾਂਈ ਅਤੇ ਥੈਂਗ ਪਿੰਡ ਦੇ ਉੱਪਰ ਕ੍ਰੈਸ਼ ਹੋ ਗਿਆ। ਹਾਦਸੇ 'ਚ ਹੈਲੀਕਾਪਟਰ ਸਵਾਰ ਸਾਰੇ 6 ਲੋਕਾਂ ਦੀ ਮੌਤ ਦੀ ਸੂਚਨਾ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਹੈਲੀਕਾਪਟਰ ਬਦਰੀਨਾਥ ਧਾਮ ਤੋਂ ਯਾਤਰੀਆਂ ਨੂੰ ਲੈ ਕੇ ਰਿਸ਼ੀਕੇਸ਼ ਵੱਲ ਰਵਾਨਾ ਹੋਇਆ ਸੀ। ਇਸੇ ਦੌਰਾਨ ਮੌਸਮ ਖ਼ਰਾਬ ਹੋਣ ਕਾਰਨ ਜੋਸ਼ੀਮਠ ਖੇਤਰ 'ਚ ਇਹ ਹਾਦਸਾ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨ ਅਤੇ ਸੰਬੰਧਤ ਏਜੰਸੀਆਂ ਸਰਗਰਮ ਹੋ ਗਈਆਂ। ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਗੌਰਵ ਕੁਮਾਰ ਅਨੁਸਾਰ, ਫ਼ੌਜ ਵਲੋਂ ਪ੍ਰਸ਼ਾਸਨ ਨੂੰ ਹੈਲੀਕਾਪਟਰ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਲੋਕੇਸ਼ਨ ਟਰੇਸ ਕਰ ਕੇ ਹਾਦਸੇ ਦੀ ਪੁਸ਼ਟੀ ਕੀਤੀ। ਹਾਦਸੇ ਦੀ ਸੂਚਨਾ ਨਾਲ ਖੇਤਰ 'ਚ ਹੜਕੰਪ ਮਚਿਆ ਹੋਇਆ ਹੈ। ਹਾਦਸੇ ਦੇ ਕਾਰਨਾਂ ਅਤੇ ਮ੍ਰਿਤਕਾਂ ਦੀ ਪਛਾਣ ਨੂੰ ਲੈ ਕੇ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵਲੋਂ ਰਾਹਤ ਤੇ ਬਚਾਅ ਨਾਲ ਸੰਬੰਧਤ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਣੇ 'ਚ ਵਾਪਰਿਆ ਭਿਆਨਕ ਹਾਦਸਾ: ਕੰਮ ਕਰਦਿਆਂ ਮਿੱਟੀ ਦਾ ਢੇਰ ਡਿੱਗਣ ਨਾਲ 1 ਮਜ਼ਦੂਰ ਦੀ ਮੌਤ
NEXT STORY